ਪ੍ਰਸਿੱਧ ਗਾਇਕ ਬੇਅੰਤ ਸੰਧੂ ਦੇ ਨਵੇਂ ਗੀਤ ਕਰੋਕੋਡਾਈਲ ਦਾ ਪੋਸਟਰ ਰਿਲੀਜ



ਅੰਮ੍ਰਿਤਸਰ, ਬਿਆਸ-(ਪਰਗਟ ਸਿੰਘ) ਅਲਪਾਈਨ ਸਟੂਡਿਊ ਅਤੇ ਗੁਰਦਿਆਲ ਸਿੰਘ ਸਿੱਧੂ ਵਲੋਂ ਪ੍ਰਸਿੱਧ ਗਾਇਕ ਬੇਅੰਤ ਸੰਧੂ ਦੇ ਨਵੇਂ ਗੀਤ ਕਰੋਕੋਡਾਈਲ ਦਾ ਪੋਸਟਰ ਭਾਰੀ ਇਕੱਤਰਤਾ ਦੌਰਾਨ ਰਿਲੀਜ ਕੀਤਾ ਗਿਆ।ਜਿਕਰਯੋਗ ਹੈ ਕਿ ਇਸ ਗੀਤ ਦੇ ਗੀਤਕਾਰ ਅਤੇ ਗਾਇਕ ਬੇਅੰਤ ਸੰਧੂ ਹਨ ਅਤੇ ਇਸ ਦਾ ਸੰਗੀਤ ਜੀ ਸਕਿਲਜ ਨੇ ਕੀਤਾ ਹੈ, ਇਸ ਤੋਂ ਇਲਾਵਾ ਗਾਣੇ ਦਾ ਵੀਡਿਉ ਪ੍ਰਸਿੱਧ ਡਾਇਰੈਕਟਰ ਜੱਸ ਪੇਸੀ ਨੇ ਕੀਤਾ ਹੈ।
ਜਾਣਕਾਰੀ ਸਾਂਝੀ ਕਰਦਿਆਂ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਗੀਤ 09 ਅਪ੍ਰੈਲ ਨੂੰ ਅਲਪਾਈਨ ਸਟੂਡਿਊ ਦੇ ਯੂਟਿਊਡ ਚੈਨਲ ਤੇ ਰਿਲੀਜ ਕੀਤਾ ਜਾਵੇਗਾ, ਉਨ੍ਹਾਂ ਦੱਸਿਆ ਕਿ ਅਲਪਾਈਨ ਸਟੂਡਿਊ ਵਲੋਂ ਪਹਿਲੇ ਕੀਤੇ ਪ੍ਰਾਜੈਕਟਸ ਵੀ ਦਰਸ਼ਕਾਂ ਵਲੋਂ ਖੂਬ ਪਸੰਦ ਕੀਤੇ ਗਏ ਹਨ ਅਤੇ ਆਸ ਹੈ ਕਿ ਸਰੋਤਿਆਂ ਨੂੰ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਗੀਤ ਕਾਫੀ ਪਸੰਦ ਆਏਗਾ।ਇਸ ਮੌਕੇ ਗੁਰਦਿਆਲ ਸਿੰਘ ਸੰਧੂ, ਦਵਿੰਦਰ ਸਿੰਘ ਸਿੰਘ, ਗਾਇਕ ਬੇਅੰਤ ਸੰਧੂ, ਬਲਰਾਜ ਸਿੰਘ, ਜਤਿੰਦਰ ਸਿੰਘ, ਅੰਗਰੇਜ ਸਿੰਘ ਲਾਲੀ, ਨਸੀਬ ਰੰਧਾਵਾ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਮੰਡ, ਗੁਰਜੀਤ ਚਾਹਲ, ਸੈਮ ਕਰਵਲ, ਸੋਨੀ ਭੱਠਲ, ਸੈਮ ਗਿੱਲ ਆਦਿ ਹਾਜਰ ਸਨ।