ਹੁਣ IPL ਵੀ ਆਇਆ ਕੋਰੋਨਾ ਦੀ ਮਾਰ ਹੇਠ, ਕੋਰੋਨਾ ਕਾਰਨ ਮੁਅੱਤਲ ਕੀਤਾ ਗਿਆ 14 ਵਾਂ ਸੀਜ਼ਨ

ਹੁਣ IPL ਵੀ ਆਇਆ ਕੋਰੋਨਾ ਦੀ ਮਾਰ ਹੇਠ, ਕੋਰੋਨਾ ਕਾਰਨ ਮੁਅੱਤਲ ਕੀਤਾ ਗਿਆ 14 ਵਾਂ ਸੀਜ਼ਨ

ਜਲੰਧਰ(ਵੀਓਪੀ ਬਿਊਰੋ) – ਜਿੱਥੇ ਪੂਰੇ ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਤਬਾਹੀ ਮਚਾ ਰਹੀ ਹੈ। ਉੱਥੇ ਹੀ ਹੁਣ ਵਿਸ਼ਵ ਦੀ ਸਭ ਤੋਂ ਵੱਧ ਮਹਿੰਗੀ ਲੀਗ ਇੰਡੀਅਨ ਪ੍ਰੀਮੀਅਰ ਲੀਗ ਯਾਨੀ ਕੇ IPL ਵੀ ਕੋਰੋਨਾ ਦੀ ਚਪੇਟ ‘ਚ ਆ ਗਈ ਹੈ। ਕਈ ਖਿਡਾਰੀਆਂ ਅਤੇ ਕੋਚਾਂ ਦੇ ਕੋਰੋਨਾ ਪੌਜੇਟਿਵ ਆਉਣ ਤੋਂ ਬਾਅਦ ਹੁਣ ਕ੍ਰਿਕਟ ਕੰਟਰੋਲ ਬੋਰਡ ਆਫ ਇੰਡੀਆ( ਬੀਸੀਸੀਆਈ) ਨੇ ਇੰਡੀਅਨ ਪ੍ਰੀਮੀਅਰ ਲੀਗ( ਆਈਪੀਐਲ) 2021 ਨੂੰ ਮੁਅੱਤਲ ਕਰ ਦਿੱਤਾ ਹੈ।

ਕੋਰੋਨਾ ਮਹਾਂਮਾਰੀ ਦੇ ਦੌਰਾਨ, ਬੀਸੀਸੀਆਈ ਨੇ ਮਜ਼ਬੂਤ ‘ਬਾਇਓ-ਬੱਬਲ’ ਦਾ ਹਵਾਲਾ ਦਿੱਤਾ ਸੀ, ਜਿਸ ਤੋਂ ਬਾਅਦ ਹੁਣ ਤੱਕ 29 ਮੈਚ ਸਫਲਤਾਪੂਰਵਕ ਕਰਵਾਏ ਗਏ ਹਨ। ਚੇਨਈ ਅਤੇ ਮੁੰਬਈ ਦੇ ਪੜਾਅ ਦੇ ਸਾਰੇ ਮੈਚ ਪੂਰੇ ਹੋ ਗਏ ਸਨ।

ਪਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸੀਜ਼ਨ ਦਾ 30 ਵਾਂ ਮੈਚ ਕੱਲ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ ਬੁੱਧਵਾਰ ਨੂੰ ਚੇਨਈ ਸੁਪਰ ਕਿੰਗਜ਼ ਅਤੇ (ਸੀਐਸਕੇ) ਅਤੇ ਰਾਜਸਥਾਨ ਰਾਇਲਜ਼ (ਆਰਆਰ) ਵਿਚਕਾਰ ਹੋਣ ਵਾਲਾ ਮੈਚ ਮੁਲਤਵੀ ਕਰ ਦਿੱਤਾ ਗਿਆ ਸੀ। ਪਰ ਹੁਣ ਬੀਸੀਸੀਆਈ ਨੇ ਵੱਡਾ ਫੈਸਲਾ ਲੈਦਿਆਂ IPL ਨੂੰ ਸਸਪੈਂਡ ਕਰ ਦਿੱਤਾ ਹੈ।

Leave a Reply

Your email address will not be published. Required fields are marked *

error: Content is protected !!