ਮੋਦੀ ਦੇ ਕਰੀਬੀ ਤੇ ਯੂਪੀ ਦੇ ਸੀਐਮ ਯੋਗੀ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ, ਕਿਹਾ 4 ਦਿਨ ਹੈ ਤੁਹਾਡੇ ਕੋਲ ਹੋਰ

ਮੋਦੀ ਦੇ ਕਰੀਬੀ ਤੇ ਯੂਪੀ ਦੇ ਸੀਐਮ ਯੋਗੀ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ, ਕਿਹਾ 4 ਦਿਨ ਹੈ ਤੁਹਾਡੇ ਕੋਲ ਹੋਰ

ਲਖਨਊ (ਵੀਓਪੀ ਬਿਊਰੋ)   ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਫਿਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਜਾਣਕਾਰੀ ਯੂਪੀ ਪੁਲਿਸ ਦੇ ਨੰਬਰ ਤੇ ਭੇਜੀ ਗਈ ਹੈ। ਇਹ ਪਹਿਲੀਂ ਵਾਰ ਨਹੀਂ ਹੋਇਆ ਪਹਿਲਾਂ ਵੀ ਅਜਿਹੀਆਂ ਕਈ ਧਮਕੀਆਂ ਮਿਲ ਚੁੱਕੀਆਂ ਹਨ। ਪਰ ਇਸਦੇ ਬਾਵਜੂਦ, ਪੁਲਿਸ ਵਿਸ਼ੇਸ਼ ਤੌਰ ‘ਤੇ ਅਲਰਟ ਹੈ। ਪੁਲਿਸ ਨੇ ਇਸ ਸੰਦੇਸ਼ ਦੇ ਸਬੰਧ ਵਿੱਚ ਸੁਸ਼ਾਂਤ ਗੋਲਫ ਸਿਟੀ ਥਾਣੇ ਵਿੱਚ ਕੇਸ ਵੀ ਦਰਜ ਕਰ ਲਿਆ ਹੈ ਅਤੇ ਨੰਬਰ ਚੈੱਕ ਕਰਨ ਤੋਂ ਬਾਅਦ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਿਕ 29 ਅਪ੍ਰੈਲ ਦੀ ਦੇਰ ਸ਼ਾਮ ਨੂੰ ਯੂਪੀ ਪੁਲਿਸ ਦੀ ਐਮਰਜੈਂਸੀ ਸਰਵਿਸ ਡਾਇਲ 112 ਵਟਸਐਪ ਨੰਬਰ ਨੇ ਕਿਸੇ ਅਣਪਛਾਤੇ ਵਿਅਕਤੀ ਦਾ ਸੁਨੇਹਾ ਮੈਸੇਜ ਕਰਕੇ ਸੀਐਮ ਯੋਗੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਧਮਕੀ ਵਿਚ ਕਿਹਾ ਗਿਆ ਹੈ ਕਿ ਸੀ.ਐੱਮ ਕੋਲ 4 ਦਿਨ ਬਚੇ ਹਨ, ਇਸ ਲਈ ਇਨ੍ਹਾਂ 4 ਦਿਨਾਂ ਵਿਚ ਮੇਰਾ ਜੋ ਕਰਨਾ ਹੈ, ਕਰ ਲਵੋ। 5 ਵੇਂ ਦਿਨ ਉਹ ਸੀ.ਐੱਮ ਯੋਗੀ ਨੂੰ ਮਾਰ ਦੇਵੇਗਾ।

ਧਮਕੀ ਭਰੇ ਸੰਦੇਸ਼ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਹਲਚਲ ਮਚ ਗਈ। ਜਲਦਬਾਜ਼ੀ ਵਿਚ ਧਮਕੀ ਦੇਣ ਵਾਲੇ ਨੰਬਰ ਦੀ ਜਾਂਚ ਲਈ ਨਿਗਰਾਨੀ ਟੀਮ ਤਾਇਨਾਤ ਕੀਤੀ ਗਈ ਸੀ। ਸੁਸ਼ਾਂਤ ਗੋਲਫ ਸਿਟੀ, ਲਖਨਊ ਵਿੱਚ ਕੰਟਰੋਲ ਰੂਮ ਡਾਇਲ 112 ਦੇ ਆਪ੍ਰੇਸ਼ਨ ਕਮਾਂਡਰ ਅੰਜੁਲ ਕੁਮਾਰ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਅਧਾਰ ’ਤੇ ਸ਼ੱਕੀ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *

error: Content is protected !!