ਪੰਜਾਬ ਦੇ ਲੋਕ ਰੱਬ ਸਹਾਰੇ, ਕਿਵੇਂ ਹੋਵੇਗਾ ਕੋਰੋਨਾ ਤੋਂ ਬਚਾਅ, ਮੁੱਕ ਗਈ ਵੈਕਸੀਨ

ਪੰਜਾਬ ਦੇ ਲੋਕ ਰੱਬ ਸਹਾਰੇ, ਕਿਵੇਂ ਹੋਵੇਗਾ ਕੋਰੋਨਾ ਤੋਂ ਬਚਾਅ ਮੁੱਕ ਗਈ ਵੈਕਸੀਨ

ਚੰਡੀਗੜ੍ਹ (ਵੀਓਪੀ ਬਿਊਰੋ) – ਕੋਰੋਨਾ ਕਾਰਨ ਪੂਰਾ ਦੇਸ਼ ਆਕਸੀਜਨ ਦੀ ਕਿੱਲਤ ਨਾਲ ਜੂਝ ਰਿਹਾ ਹੈ। ਪੰਜਾਬ ਵਿਚ ਵੀ ਹੁਣ ਆਕਸੀਜਨ ਦੀ ਕਮੀ ਦੇ ਨਾਲ ਵੈਕਸੀਨ ਵੀ ਮੁੱਕ ਗਈ ਹੈ। ਵੈਕਸੀਨ ਨਾ ਮਿਲਣ ਕਾਰਨ ਬਹੁਤ ਸਾਰੇ ਲੋਕਾਂ ਨੂੰ ਨਿਰਾਸ਼ਾ ਨਾਲ ਘਰ ਜਾਣਾ ਪੈ ਰਿਹਾ ਹੈ। ਪੰਜਾਬ ਦੇ ਜਿਲ੍ਹੇ ਜਿਹਨਾਂ ਵਿਚ ਪਟਿਆਲਾ, ਸੰਗਰੂਰ, ਬਰਨਾਲਾ, ਫ਼ਰੀਦਕੋਟ, ਜਲੰਧਰ, ਅੰਮ੍ਰਿਤਸਰ ਤੇ ਹੋਰ ਥਾਵਾਂ ਦੇ ਸਾਰੇ ਕੇਂਦਰ ਵਿਚ ਕੋਰੋਨਾ ਦਾ ਟੀਕਾ ਮੁੱਕ ਚੁੱਕਾ ਹੈ।

ਬਠਿੰਡਾ ਦੇ ਜ਼ਿਲ੍ਹਾ ਸਿਹਤ ਅਧਿਕਾਰੀਆਂ ਨੇ ਐਨਜੀਓਜ਼ ਤੇ ਹੋਰਨਾਂ ਨੂੰ ਅਗਲੇ ਹੁਕਮਾਂ ਤੱਕ ਸਾਰੇ ਟੀਕਾਕਰਨ ਕੈਂਪਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਸਿਵਲ ਸਰਜਨ ਨੇ ਆਦੇਸ਼ਾਂ ‘ਚ ਕਿਹਾ ਹੈ ਕਿ ਜਦੋਂ ਤਕ ਨਵਾਂ ਸਟਾਕ ਨਹੀਂ ਆ ਜਾਂਦਾ, ਉਦੋਂ ਤਕ ਟੀਕੇ ਦੀ ਪਹਿਲੀ ਖੁਰਾਕ ਕਿਸੇ ਨੂੰ ਵੀ ਨਾ ਦਿੱਤੀ ਜਾਵੇ। ਇਸ ਸਮੇਂ ਮੌਜੂਦ ਸਟਾਕ ਦੀ ਵਰਤੋਂ ਸਿਰਫ਼ ਟੀਕਾਕਰਨ ਦੀ ਦੂਜੀ ਖੁਰਾਕ ਲਈ ਕੀਤੀ ਜਾਣੀ ਹੈ।

ਉੱਥੇ ਹੀ ਪਟਿਆਲਾ ਦੇ ਸਿਹਤ ਅਧਿਕਾਰੀਆਂ ਨੂੰ ਵੀ ਸੋਮਵਾਰ ਦੁਪਹਿਰ ਟੀਕੇ ਦਾ ਸਟਾਕ ਖਤਮ ਹੋਣ ਤੋਂ ਬਾਅਦ ਲੋਕਾਂ ਨੂੰ ਵਾਪਸ ਜਾਣ ਲਈ ਕਹਿਣਾ ਪਿਆ। ਸਿਹਤ ਵਿਭਾਗ ਦੇ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਕੋਲ ਇਕ ਵੀ ਖੁਰਾਕ ਨਹੀਂ ਬਚੀ ਹੈ। ਇਸ ਲਈ ਮੰਗਲਵਾਰ ਤੋਂ ਜ਼ਿਲ੍ਹੇ ‘ਚ ਕੋਈ ਟੀਕਾਕਰਨ ਕੈਂਪ ਨਹੀਂ ਲਗਾਇਆ ਜਾਵੇਗਾ। ਪਟਿਆਲਾ ਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਸਿਰਫ਼ 800 ਲੋਕਾਂ ਨੂੰ ਹੀ ਡੋਜ਼ ਦਿੱਤੀ ਗਈ।

ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਦੇਸ਼ ਦਿੱਤਾ ਹੈ ਕਿ 70 ਫ਼ੀਸਦੀ ਖੁਰਾਕਾਂ ਗੰਭੀਰ ਮਰੀਜ਼ਾਂ ਅਤੇ 45 ਸਾਲ ਤੋਂ ਵੱਧ ਉਮਰ ਦੇ ਫ਼ਰੰਟਲਾਈਨ ਵਰਕਰਾਂ ਲਈ ਰੱਖੀ ਜਾਵੇ।

 

error: Content is protected !!