ਲੌਕਡਾਊਨ ਦੌਰਾਨ ਗਈ 75 ਲੱਖ ਲੋਕਾਂ ਦੀ ਨੌਕਰੀ, ਅੰਕੜੇ ਕਰ ਦੇਣਗੇ ਹੈਰਾਨ  

ਲੌਕਡਾਊਨ ਦੌਰਾਨ ਗਈ 75 ਲੱਖ ਲੋਕਾਂ ਦੀ ਨੌਕਰੀ, ਅੰਕੜੇ ਕਰ ਦੇਣਗੇ ਹੈਰਾਨ

ਜਲੰਧਰ (ਵੀਓਪੀ ਬਿਊਰੋ) – ਪਿਛਲੇ ਸਾਲ ਕੋਰੋਨਾ ਕਾਰਨ ਲਾਏ ਲੌਕਡਾਊਨ ਨੇ ਕਈ ਵਰਗਾਂ ਨੂੰ ਪ੍ਰਭਾਵਿਤਾਂ ਕੀਤਾ ਹੈ ਇਸ ਦੌਰਾਨ ਕਈ ਲੋਕਾਂ ਦਾ ਰੁਜ਼ਗਾਰ ਚਲੇ ਗਿਆ ਹੈ। ਬਹੁਤ ਸਾਰੇ ਲੋਕ ਘਰੋਂ ਬੇਘਰ ਹੋ ਗਏ ਹਨ। ਦੇਸ਼ ਵਿਚ ਹੁਣ ਤੱਕ 75 ਲੱਖ ਲੋਕਾਂ ਦੀ ਨੌਕਰੀਆਂ ਜਾ ਚੁੱਕੀਆਂ ਹਨ ਤੇ ਬੇਰੁਜ਼ਗਾਰੀ ਦੀ ਦਰ 8 ਫੀਸਦੀ ਵੱਧ ਗਈ ਹੈ।

ਸੀਐਮਆਈਈ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ( ਸੀ.ਈ.ਓ) ਮਹੇਸ਼ ਵਿਆਸ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਰੋਜ਼ਗਾਰ ਦੇ ਮੋਰਚੇ ਵਿਚ ਸਥਿਤੀ ਚੁਣੌਤੀਪੂਰਨ ਬਣੇ ਰਹਿਣ ਦਾ ਖਦਸ਼ਾ ਹੈ।

ਵਿਆਸ ਨੇ ਕਿਹਾ ਕਿ ਅਪ੍ਰੈਲ ਮਹੀਨੇ ਅਸੀਂ 75 ਲੱਖ ਨੌਕਰੀਆਂ ਖੋਹ ਦਿੱਤੀਆਂ ਹਨ ਜਿਸ ਕਾਰਨ ਬੇਰੁਜ਼ਗਾਰੀ ਵੱਧ ਗਈ ਹੈ। ਸਰਕਾਰ ਦੇ ਅੰਕੜੇ ਮੁਤਾਬਿਕ ਰਾਸ਼ਟਰੀ ਬੇਰੁਜ਼ਗਾਰੀ ਦਰ 7.97 ਫੀਸਦੀ ਪਹੁੰਚ ਗਈ ਹੈ। ਸ਼ਹਿਰ ਖੇਤਰਾਂ ਵਿਚ 9.78 ਫੀਸਦੀ ਜਦੋਂ ਕੀ ਪੇਂਡੂ ਖੇਤਰ ਵਿਚ 7.13 ਫੀਸਦੀ ਹੈ। ਇਸ ਤੋਂ ਪਹਿਲਾਂ ਮਾਰਚ ਵਿਚ ਰਾਸ਼ਟਰੀ ਬੇਰੁਜ਼ਗਾਰੀ ਦਰ 6.50 ਫਸੀਦੀ ਸੀ ਅਤੇ ਪੇਂਡੂ ਤੇ ਸ਼ਹਿਰੀ ਖੇਤਰ ਵਿਚ ਸਭ ਤੋਂ ਘੱਟ ਸੀ।

error: Content is protected !!