ਕੋਈ ਨਹੀਂ ਸੁਣੇ ਸਾਡੀ ਗੱਲ ਮਾਲਕਾ – ਲੌਕਡਾਊਨ ਤੋਂ ਖਫ਼ਾ ਹੋਏ ਦੁਕਾਨਦਾਰਾਂ ਨੇ ਕਿਹਾ 10 ਵਜੇ ਦੁਕਾਨਾਂ ਖੋਲ੍ਹ ਲਵਾਂਗੇ

 ਕੋਈ ਨਹੀਂ ਸੁਣੇ ਸਾਡੀ ਗੱਲ ਮਾਲਕਾ – ਲੌਕਡਾਊਨ ਤੋਂ ਖਫ਼ਾ ਹੋਏ ਦੁਕਾਨਦਾਰਾਂ ਨੇ ਕਿਹਾ 10 ਵਜੇ ਦੁਕਾਨਾਂ ਖੋਲ੍ਹ ਲਵਾਂਗੇ

ਜੇਕਰ ਸਰਕਾਰ ਨੇ ਸਾਡੇ ਉਪਰ ਕੋਈ ਐਕਸ਼ਨ ਲਿਆ ਤਾਂ ਜੇਲ੍ਹ ਭਰੋ ਅੰਦੋਲਨ ਕਰਾਂਗੇ – ਦੁਕਾਨਦਾਰ

ਬਰਨਾਲਾ (ਵੀਓਪੀ ਬਿਊਰੋ) – ਪੰਜਾਬ ਭਰ ਵਿਚ ਸਰਕਾਰ ਵਲੋਂ ਮਿੰਨੀ ਲੌਕਡਾਊਨ ਲਗਾਇਆ ਹੋਇਆ ਹੈ। ਇਸ ਲੌਕਡਾਊਨ ਵਿਚ ਕੁਝ ਦੁਕਾਨਾਂ ਨੂੰ ਛੱਡ ਕੇ ਬਾਕੀ ਸਾਰਾ ਬਜ਼ਾਰ ਬੰਦ ਕਰਨ ਦੇ ਆਦੇਸ਼ ਦਿੱਤੇ ਹੋਏ ਹਨ ਪਰ ਖਫ਼ਾ ਹੋਏ ਬਰਨਾਲੇ ਦੇ ਕੁਝ ਦੁਕਾਨਦਾਰਾਂ ਨੇ ਵੱਡਾ ਐਲਾਨ ਕਰ ਦਿੱਤਾ ਹੈ। ਬਰਨਾਲੇ ਸ਼ਹਿਰ ਦੇ ਵਪਾਰੀਆਂ ਨੇ ਕਿਹਾ ਕਿ ਉਹ ਸਰਕਾਰ ਦੇ ਫੈਸਲੇ ਦੇ ਉਲਟ ਅੱਜ ਸਵੇਰੇ 10 ਵਜੇ ਬਜ਼ਾਰ ਖੋਲ੍ਹ ਲੈਣਗੇ।

ਉਹਨਾਂ ਕਿਹਾ ਕਿ ਜੇਕਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦਾ ਮੈਮੋਰੰਡਮ ਲੈਣ ਖੁਦ ਧਰਨੇ ਵਾਲੀ ਜਗ੍ਹਾ ‘ਤੇ ਨਹੀਂ ਆਉਂਦਾ ਤਾਂ ਉਹ ਜੇਲ੍ਹ ਭਰੋ ਅੰਦੋਲਨ ਵੀ ਕਰ ਸਕਦੇ ਹਨ।

ਕੜੇ ਵਪਾਰੀਆਂ ਨੇ ਦੁਕਾਨਾਂ ਬੰਦ ਨੂੰ ਲੈ ਕੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਦੀ ਅਗਵਾਈ ‘ਚ ਇਸ ਰੋਸ ਪ੍ਰਦਰਸ਼ਨ ‘ਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ ਤੋਂ ਇਲਾਵਾ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਤੇ ਸੀਨੀਅਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਵਿੰਦਰ ਸਿੰਘ ਬੀਹਲਾ ਦੀ ਹਿਮਾਇਤ ਹੈ। ਇਨ੍ਹਾਂ ਸਣੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।

error: Content is protected !!