ਪਾਣੀ ‘ਚ ਡੁੱਬਣ ਕਾਰਨ ਪੰਜ ਪ੍ਰਵਾਸੀ ਬੱਚਿਆਂ ਦੀ ਮੌਤ, ਬਚਾਉਣ ਗਿਆ ਆਦਮੀ ਵੀ ਨਹੀਂ ਬਚਿਆ

ਪਾਣੀ ‘ਚ ਡੁੱਬਣ ਕਾਰਨ ਪੰਜ ਪ੍ਰਵਾਸੀ ਬੱਚਿਆਂ ਦੀ ਮੌਤ, ਬਚਾਉਣ ਗਿਆ ਆਦਮੀ ਵੀ ਨਹੀਂ ਬਚਿਆ

ਦੋਰਾਹਾ(ਵੀਓਪੀ ਬਿਊਰੋ) – ਪੰਜਾਬ ਵਿਚ ਕੋਰੋਨਾ ਕਰਕੇ ਤਾਂ ਦੁਖਦਾਈ ਖ਼ਬਰ ਸਾਹਮਣੇ ਆ ਹੀ ਰਹੀਆਂ ਹਨ ਪਰ ਹੁਣ ਅਣਗਹਿਲੀ ਕਾਰਨ ਵਾਪਰੀ ਘਟਨਾ ਦੀਆਂ ਖ਼ਬਰਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਹਨ।

ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਮਾਨਗੜ੍ਹ ਵਿਖੇ ਪਿੰਡ ਦੇ ਬਿਲਕੁਲ ਨਾਲ ਲੱਗਦੇ ਛੱਪੜ ਕੋਲ ਪਿੱਪਲ ਹੇਠਾਂ ਖੇਡ ਰਹੇ ਪਰਵਾਸੀ ਮਜ਼ਦੂਰਾਂ ਦੇ ਬੱਚਿਆਂ ਵਿੱਚੋਂ ਇਕ ਛੱਪੜ ਵਿਚ ਜਾ ਵੜਿਆ । ਜਦੋਂ ਉਹ ਬੱਚਾ ਛੱਪੜ ‘ ਚ ਖੜ੍ਹੇ ਪਾਣੀ ਅੰਦਰ ਡੁੱਬਣ ਲੱਗਾ ਤਾਂ ਨਾਲ ਦੇ ਬੱਚੇ ਉਸ ਨੂੰ ਬਚਾਉਣ ਖਾਤਰ ਛੱਪੜ ‘ ਚ ਵੜ ਗਏ , ਪਰ ਹੋਣੀ ਨੂੰ ਕੌਣ ਟਾਲ ਸਕਦਾ ਹੈ । ਇਹ ਪੰਜੇ ਬੱਚੇ ਪਾਣੀ ਵਿੱਚ ਡੁੱਬ ਗਏ।

ਜਦੋਂ ਇਹ ਗੱਲ ਪਿੰਡ ਵਿਚ ਫੈਲੀ ਤਾਂ ਬੱਚਿਆਂ ਨੂੰ ਬਚਾਉਣ ਲਈ ਪਿੰਡ ਦੇ ਲੋਕ ਅਤੇ ਕੁਝ ਪਰਵਾਸੀ ਮਜ਼ਦੂਰ ਉੱਥੇ ਬੱਚਿਆਂ ਨੂੰ ਬਚਾਉਣ ਪਹੁੰਚ ਗਏ। ਛੱਪੜ ਦੇ ਪਾਣੀ ਵਿੱਚ ਭਾਲ ਕਰਨ ਉਪਰੰਤ ਤਿੰਨ ਬੱਚਿਆਂ ਦੀਆਂ ਲਾਸ਼ਾਂ ਬਾਹਰ ਕੱਢੀਆਂ ਗਈਆਂ ਜਿਨ੍ਹਾਂ ਦੀ ਉਮਰ 4 ਸਾਲ 6 ਸਾਲ 10 ਸਾਲ ਹੈ । ਬਾਕੀ ਦੋ ਬੱਚਿਆਂ ਦੀ ਅਜੇ ਭਾਲ ਜਾਰੀ ਹੈ । ਇਨ੍ਹਾਂ ਬੱਚਿਆਂ ਨੂੰ ਬਚਾਉਣ ਲਈ ਇਕ ਪਰਵਾਸੀ ਮਜ਼ਦੂਰ ਵੀ ਪਾਣੀ ਵਿਚ ਜਾ ਵੜਿਆ ਤੇ ਉਹ ਵੀ ਡੁੱਬ ਗਿਆ ਜਿਸ ਨਾਲ ਉਸ ਦੀ ਵੀ ਮੌਤ ਹੋ ਗਈ।

error: Content is protected !!