ਮੀਡੀਅਮ ਵਰਗ ਲਈ ਜਰੂਰਤ ਦੀਆਂ ਵਸਤਾਂ ਦੀ ਮਦੱਦ ਨਿਰੰਤਰ ਜਾਰੀ – ਟੀਮ NGO ਹਸਦਾ ਵਸਦਾ ਪੰਜਾਬ

ਮੀਡੀਅਮ ਵਰਗ ਲਈ ਜਰੂਰਤ ਦੀਆਂ ਵਸਤਾਂ ਦੀ ਮਦੱਦ ਨਿਰੰਤਰ ਜਾਰੀ – ਟੀਮ NGO ਹਸਦਾ ਵਸਦਾ ਪੰਜਾਬ

ਜਲੰਧਰ ( ਪਰਨੀਤ ਕੌਰ ) : ਕਿਸੇ ਵੀ ਕੁਦਰਤੀ ਆਫ਼ਤ ਚ ਮੀਡੀਅਮ ਵਰਗ ਹੀ ਸਭ ਤੋਂ ਜਿਆਦਾ ਪ੍ਰਭਾਵਿਤ ਹੁੰਦਾ ਹੈ ਅਤੇ ਕਰੋਨਾ ਦੀ ਦੋਹਰੀ ਮਾਰ ਨੇ ਇਸ ਵਰਗ ਦਾ ਲੱਕ ਹੀ ਤੋੜ ਦਿੱਤਾ ਏ । ਟੀਮ NGO ਹਸਦਾ ਵਸਦਾ ਪੰਜਾਬ ਮੀਡੀਅਮ ਵਰਗ ਦੇ ਜਰੂਰਤਮੰਦ ਪ੍ਰੀਵਾਰਾਂ ਤੱਕ ਪਹੁੰਚ ਕਰਕੇ ਉਨ੍ਹਾਂ ਦੀ ਮੱਦਦ ਕਰਣ ਦੀ ਕੋਸ਼ਿਸ਼ ਕਰ ਰਿਹਾ ਹੈ।

ਇਸ ਸਬੰਧ ਚ Ngo ਦੇ ਅਹੁਦੇਦਾਰਾਂ ਨੇ ਦੱਸਿਆ ਕਿ ਪਿਛਲੇ ਕਰੋਨਾ ਕਾਲ ਚ ਵੀ ਅਸੀਂ ਇਸ ਵਰਗ ਤੱਕ ਪਹੁੰਚ ਕੀਤੀ ਸੀ ਤੇ ਹੁਣ ਵੀ ਲੋੜਵੰਦ ਪਰਿਵਾਰਾਂ ਤਕ ਪੁੱਜ ਕੇ ਬਿਨਾ ਕਿਸੇ ਫੋਟੋ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੇ ਬਗੈਰ ਵੱਧ ਤੋਂ ਵੱਧ ਮਦੱਦ ਕੀਤੀ ਜਾ ਰਹੀ ਏ। ਟੀਮ ਦੇ ਮੈਂਬਰਾਂ ਨੇ ਕਿਹਾ ਕਿ ਸਰਕਾਰਾਂ ਟੈਕਸ ਤਾ ਨਿਚੋੜ ਕੇ ਵਸੂਲ ਕਰਦੀਆਂ ਹਨ ਪਰ ਮਦੱਦ ਦੇ ਨਾਮ ਤੇ ਆਮ ਇਨਸਾਨ ਨੂੰ ਲਾਰੇ ਅਤੇ ਧੱਕੇ ਹੀ ਮਿਲਦੇ ਹਨ। ਟੀਮ NGO ਹਸਦਾ ਵਸਦਾ ਪੰਜਾਬ ਨੇ ਬੇਨਤੀ ਕੀਤੀ ਕਿ ਲੋੜਵੰਦ ਮੀਡੀਅਮ ਪ੍ਰੀਵਾਰ ਸਾਨੂੰ ਸੰਪਰਕ ਕਰਨ ਅਸੀ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ।

ਇਸ ਮੋਕੇ ਗੁਰਮੀਤ ਸਿੰਘ ਬਿੱਟੂ,ਜਗਦੇਵ ਸਿੰਘ ਜੰਗੀ , ਰਣਜੀਤ ਸਿੰਘ ਮਾਡਲ ਹਾਊਸ, ਵਿਪਨ ਹਸਤੀਰ, ਮਨਦੀਪ ਸਿੰਘ ਬਲੂ, ਹੀਰਾ ਸਿੰਘ,ਬਾਵਾ ਗਾਬਾ, ਜਸਕੀਰਤ ਸਿੰਘ ਜੱਸੀ, ਰਾਹੁਲ ਜੁਨੇਜਾ, ਨਿਤੀਸ਼ ਮਹਿਤਾ,ਗੁਰਪ੍ਰੀਤ ਸਿੰਘ ਗੋਪੀ,ਹਰਜੋਤ ਸਿੰਘ ਲੁਬਾਣਾ, ਸੁਖਬੀਰ ਸਿੰਘ, ਜਸਵਿੰਦਰ ਸਿੰਘ,ਮਨਕੀਰਤ ਸਿੰਘ,ਦਿਨੇਸ਼ ਖੰਨਾ,ਪ੍ਰਭਜੋਤ ਸਿੰਘ,ਗਗਨ ਰੇਣੂ,ਸ਼ੈਰੀ ਨਾਗੀ,ਹਰਸਿਮਰਨ ਧੰਜਲ ,ਅਮਨ ਮੰਡ, ਬਰਿੰਦਰਪਾਲ ਸਿੰਘ , ਵਰੁਣ ਮਹਿਤਾ,ਕੁਲਵਿੰਦਰ ਸਿੰਘ,ਜੈਦੀਪ ਸਿੰਘ , ਸਾਹਿਲ ਮੋਹਿੰਦਰੂ, ਸਾਬੀ ਕਾਕੀ ਪਿੰਡ,ਹਰਮਨ ਸਿੰਘ,ਜਸਕਰਨ ਸਿੰਘ ਆਦਿ ਮੌਜੂਦ ਸਨ।

error: Content is protected !!