ਅੱਜ ਦੁਪਹਿਰ 2:30 ਵਜੇ ਆਵੇਗਾ 8ਵੀਂ ਤੇ 10ਵੀਂ ਜਮਾਤ ‘ਚੋਂ ਪ੍ਰਮੋਟ ਹੋਏ ਬੱਚਿਆਂ ਦਾ ਰਿਜ਼ਲਟ

ਅੱਜ ਦੁਪਹਿਰ 2:30 ਵਜੇ ਆਵੇਗਾ 8ਵੀਂ ਤੇ 10ਵੀਂ ਜਮਾਤ ‘ਚੋਂ ਪ੍ਰਮੋਟ ਹੋਏ ਬੱਚਿਆਂ ਦਾ ਰਿਜ਼ਲਟ

ਮੋਹਾਲੀ (ਵੀਓਪੀ ਬਿਊਰੋ) – ਕੋਰੋਨਾ ਦੇ ਚੱਲਦਿਆਂ ਬੱਚਿਆਂ ਦੀ ਸਿਹਤ ਦਾ ਖ਼ਿਆਲ ਰੱਖਦਿਆਂ ਪੰਜਾਬ ਸਿੱਖਿਆ ਬੋਰਡ ਵਲੋਂ 8ਵੀਂ ਤੇ 10ਵੀਂ ਜਮਾਤ ਦੇ ਬੱਚਿਆਂ ਨੂੰ ਪ੍ਰਮੋਟ ਕਰ ਦਿੱਤਾ ਗਿਆ ਸੀ। ਪੰਜਾਬ ਸਿੱਖਿਆ ਬੋਰਡ ਵਲੋਂ ਕੁਝ ਦਿਨਾਂ ਵਿਚ ਨਤੀਜੇ ਐਲਾਨ ਕਰਨ ਦਾ ਕੌਲ ਕਰਾਰ ਕੀਤਾ ਸੀ ਜੋ ਅੱਜ ਨਿਭਾਇਆ ਜਾਵੇਗਾ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਅਤੇ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਅੱਜ ਦੁਪਿਹਰ 2.30 ਵਜੇ ਤੱਕ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਜੂਮ ਰਾਹੀਂ 8ਵੀਂ ਅਤੇ 10ਵੀਂ ਦੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਕਾਰਨ ਪੰਜਾਬ ਬੋਰਡ ਵੱਲੋਂ 8ਵੀਂ ਤੇ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ ਅਤੇ ਅੱਜ ਅਸੈੱਸਮੈਂਟ ਦੇ ਹਿਸਾਬ ਨਾਲ ਇਨ੍ਹਾਂ ਜਮਾਤਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ।

error: Content is protected !!