ਜੇਕਰ ਤੁਹਾਡੇ ਕੋਲ ਨਹੀਂ ਹੈ ਵੋਟਰ ID, ਪਾਸਪੋਰਟ, ਲਾਇਸੈਂਸ ਤੇ ਆਧਾਰ ਕਾਰਡ ਤੇ ਤਾਂ ਵੀ ਲੱਗੇਗਾ ਕੋਰੋਨਾ ਟੀਕਾ

ਜੇਕਰ ਤੁਹਾਡੇ ਕੋਲ ਨਹੀਂ ਹੈ ਵੋਟਰ ID, ਪਾਸਪੋਰਟ, ਲਾਇਸੈਂਸ ਤੇ ਆਧਾਰ ਕਾਰਡ ਤੇ ਤਾਂ ਵੀ ਲੱਗੇਗਾ ਕੋਰੋਨਾ ਟੀਕਾ

ਨਵੀਂ ਦਿੱਲੀ (ਵੀਓਪੀ ਬਿਊਰੋ) – ਕੋਰੋਨਾ ਤੋਂ ਦੇਸ਼ ਦੀ ਜਨਤਾ ਨੂੰ ਬਚਾਉਣ ਲਈ ਟੀਕਾਕਰਨ ਅਭਿਆਨ ਜਾਰੀ ਹੈ। ਕੋਰੋਨਾ ਸੰਕਰਮਣ ਤੋਂ ਬਚਾਅ ਲਈ ਟੀਕਾਕਰਨ ਅਭਿਆਨ ਜਾਰੀ ਹੈ।18-44 ਉਮਰ ਵਰਗ ਦੇ ਲੋਕਾਂ ਨੂੰ ਟੀਕਾ ਲਗਾਉਣ ਲਈ ‘ਕੋਵਿਨ’ ਪੋਰਟਲ ਜਾ ਐਪ ‘ਤੇ ਰਜਿਸਟ੍ਰੇਸ਼ਨ ਕਰਾਉਣਾ ਜ਼ਰੂਰੀ ਹੈ।ਨਾਲ ਹੀ ਰਜਿਸਟ੍ਰੇਸ਼ਨ ਦੇ ਸਮੇਂ ਪਛਾਣ ਪੱਤਰ ਦੇ ਤੌਰ ‘ਤੇ ਆਧਾਰ ਕਾਰਡ, ਵੋਟਰ ਆਈਡੀ, ਪਾਸਪੋਰਟ, ਲਾਇਸੈਂਸ, ਪੈਨ ਕਾਰਡ, ਐੱਨਪੀਆਰ ਸਮਾਰਟ ਕਾਰਡ, ਪੈਨਸ਼ਨ ਦਸਤਾਵੇਜ ਦਾ ਨੰਬਰ ਦਰਜ ਕਰਾਉਣਾ ਜ਼ਰੂਰੀ ਹੈ।

ਹਾਲਾਂਕਿ, ਦੇਸ਼ ‘ਚ ਕੁਝ ਅਜਿਹੇ ਲੋਕ ਵੀ ਮੌਜੂਦ ਹਨ, ਜਿਨ੍ਹਾਂ ਦੇ ਕੋਲ ਫੋਟੋ ਪਛਾਣ ਪੱਤਰ ਦੇ ਨਾਮ ‘ਤੇ ਕੁਝ ਵੀ ਨਹੀਂ ਹੈ।ਪਰ ਅਜਿਹੇ ਲੋਕਾਂ ਨੂੰ ਵੀ ਟੀਕਾਕਰਨ ਅਭਿਆਨ ਨਾਲ ਜੋੜਨ ਲਈ ਕੇਂਦਰੀ ਸਿਹਤ ਮੰਤਰਾਲੇ ਨੇ ਗਾਈਡਲਾਈਨਜ਼ ਜਾਰੀ ਕੀਤੀਆਂ ਹਨ।ਮੰਤਰਾਲੇ ਨੇ ਅਜਿਹੇ ਲੋਕਾਂ ਦੇ ਗਰੁੱਪ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦੇ ਕੋਲ ਆਮ ਤੌਰ ‘ਤੇ ਕੋਈ ਪਛਾਣ ਨਹੀਂ ਹੁੰਦਾ ਹੈ।

ਇਨ੍ਹਾਂ ‘ਚ ਵੱਖ ਵੱਖ ਧਰਮਾਂ ਦੇ ਸਾਧੂ ਸੰਤਾਂ, ਜੇਲ ਦੇ ਕੈਦੀ, ਬਿਰਧ ਆਸ਼ਰਮ ਦੇ ਲੋਕ, ਭਿਖਾਰੀ, ਪੁਨਰਵਾਸ ਕੇਂਦਰਾਂ ‘ਚ ਰਹਿਣ ਵਾਲੇ ਲੋਕ ਸ਼ਾਮਲ ਹਨ।ਇਨਾਂ੍ਹ ਲੋਕਾਂ ਨੂੰ ਬਿਨਾਂ ਪਛਾਣ ਪੱਤਰ ਦੇ ਵੀ ਟੀਕਾ ਲਗਾਏ ਜਾਣ ਦੀ ਵਿਵਸਥਾ ਕੀਤੀ ਗਈ ਹੈ।

ਮੰਤਰਾਲੇ ਨੇ ਕਿਹਾ ਹੈ ਕਿ ਘੱਟ ਗਿਣਤੀ ਮਾਮਲਿਆਂ ਦੇ ਵਿਭਾਗ, ਸਮਾਜਿਕ ਨਿਆਂ ਭਲਾਈ ਵਿਭਾਗ ਆਦਿ ਦੀ ਸਹਾਇਤਾ ਨਾਲ ਜ਼ਿਲ੍ਹਾ ਟਾਸਕ ਫੋਰਸ ਉਨ੍ਹਾਂ ਵਿਅਕਤੀਆਂ ਦੇ ਸਮੂਹਾਂ ਦੀ ਪਛਾਣ ਕਰ ਸਕਦੀ ਹੈ ਜਿਨ੍ਹਾਂ ਕੋਲ ਕੋਈ ਫੋਟੋ ਪਛਾਣ ਪੱਤਰ ਨਹੀਂ ਹੈ। ਲਾਭਪਾਤਰੀਆਂ ਦੀ ਗਿਣਤੀ ਬਾਰੇ ਜਾਣਕਾਰੀ ਰਾਜ ਪੱਧਰ ‘ਤੇ ਇਕੱਠੀ ਕੀਤੀ ਜਾਣੀ ਚਾਹੀਦੀ ਹੈ ਅਤੇ ਰਾਜ ਸਰਕਾਰ ਦੁਆਰਾ ਇਨ੍ਹਾਂ ਐਸ.ਓ.ਪੀ.ਜ਼ ਨੂੰ ਲਾਗੂ ਕਰਨ ਲਈ ਸਪਸ਼ਟ ਨਿਰਦੇਸ਼ ਦਿੱਤੇ ਜਾਣੇ ਚਾਹੀਦੇ ਹਨ। ਇਸ ਤੋਂ ਬਾਅਦ, ਉਨ੍ਹਾਂ ਨੂੰ ਟੀਕਾ ਲਗਵਾਉਣਾ ਚਾਹੀਦਾ ਹੈ।

error: Content is protected !!