ਜਲੰਧਰ ‘ਚ ਥਾਣੇਦਾਰ ਦੀ ਲੜਕੀ ਦੇ ਪਾੜੇ ਕੱਪੜੇ, ਲੜਕੀ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤਲਵਾਰਾਂ ਨਾਲ ਕੀਤਾ ਹਮਲਾ

ਜਲੰਧਰ ‘ਚ ਥਾਣੇਦਾਰ ਦੀ ਲੜਕੀ ਦੇ ਪਾੜੇ ਕੱਪੜੇ, ਲੜਕੀ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤਲਵਾਰਾਂ ਨਾਲ ਕੀਤਾ ਹਮਲਾ

ਜਲੰਧਰ (ਵੀਓਪੀ ਬਿਊਰੋ) – ਫਿਲੌਰ ਇਲਾਕੇ ਵਿਚ ਇਕ ਲੜਕੀ ਦੇ ਕੁਝ ਸ਼ਰਾਰਤੀ ਅਨਸਰਾਂ ਨੇ ਕੱਪੜੇ ਪਾੜ ਦਿੱਤੇ। ਲੜਕੀ ਦੇ ਪਿਤਾ ਲੁਧਿਆਣੇ ਦੇ ਇਕ ਥਾਣੇ ਵਿਚ ਥਾਣੇਦਾਰ ਹਨ। ਜਦੋਂ ਲੜਕੀ ਨੇ ਸ਼ਰਾਰਤੀ ਅਨਸਰਾਂ ਤੋਂ ਬਚ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਲੜਕੀ ‘ਤੇ ਤਲਵਾਰਾਂ ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਪੁਲਿਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੁਲਿਸ ਨੂੰ ਲੜਕੀ ਨੇ ਦੱਸਿਆ ਕਿ ਉਹ ਵਿਆਹੀ ਹੋਈ ਹੈ ਤੇ ਉਸਦੀ ਅੱਠ ਸਾਲ ਦੀ ਬੱਚੀ ਵੀ ਹੈ। ਉਸ ਨੇ ਕਿਹਾ ਕਿ ਉਸਦੀ ਲੜਕੀ ਦੀ ਸਿਹਤ ਠੀਕ ਨਹੀਂ ਸੀ, ਜਿਸ ਕਰਕੇ ਉਹ ਬੇਟੀ ਦਾ ਇਲਾਜ ਕਰਵਾਉਣ ਆਪਣੇ ਪੇਕੇ ਘਰ ਆਈ ਸੀ।

ਬੀਤੀਂ ਸ਼ਾਮ ਜਦੋਂ ਉਹ ਸਕੂਟਰੀ ਉਪਰ ਵਾਪਸ ਆਪਣੇ ਪਿੰਡ ਗੰਨਾ ਜਾ ਰਹੀ ਸੀ ਤਾਂ ਉਸ ਦੇ ਇਲਾਕੇ ਦੇ ਰਹਿਣ ਵਾਲੇ ਗੁਰਪ੍ਰੀਤ ਗੋਪੂ ਨੇ ਰੋਕ ਲਿਆ। ਜਦੋਂ ਲੜਕੀ ਨੇ ਗੋਪੂ ਨੂੰ ਰੋਕਣ ਦਾ ਕਾਰਨ ਪੁੱਛਿਆ ਤਾਂ ਉਸਨੇ ਉਹਦੇ ਭਰਾ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਲੜਕੀ ਦਾ ਭਰਾ ਸਕੂਟਰੀ ਚਲਾ ਰਿਹਾ ਸੀ। ਜਦੋਂ ਉਹ ਭਰਾ ਨੂੰ ਬਚਾਉਣ ਆਈ ਤਾਂ ਗੁਰਪ੍ਰੀਤ ਗੋਪੂ ਨਾਂ ਦੇ ਵਿਅਕਤੀ ਨੇ ਉਸਦੇ ਕੱਪੜੇ ਪਾੜ ਦਿੱਤੇ। ਜਦੋਂ ਲੜਕੀ ਤੇ ਉਸਦਾ ਭਰਾ ਆਪਣਾ ਬਚਾਅ ਕਰਨ ਲਈ ਘਰ ਵੱਲ ਭੱਜੇ ਤਾਂ ਉਹਨਾਂ ਨੇ ਪੱਥਰ ਤੇ ਤਲਵਾਰਾਂ ਨਾਲ ਵਾਰ ਕਰਨਾ ਸ਼ੁਰੂ ਕਰ ਦਿੱਤਾ। ਹੁਣ ਪੁਲਿਸ ਨੇ ਗੁਰਪ੍ਰੀਤ ਗੋਪੂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

error: Content is protected !!