ਦੀਪ ਸਿੱਧੂ ਖ਼ਿਲਾਫ ਹੋਇਆ ਕੇਸ ਦਰਜ, ਪਾਬੰਦੀਆਂ ਦੇ ਬਾਵਜੂਦ ਕਰ ਰਿਹਾ ਸੀ ਮੀਟਿੰਗ 

ਦੀਪ ਸਿੱਧੂ ਖ਼ਿਲਾਫ ਹੋਇਆ ਕੇਸ ਦਰਜ, ਪਾਬੰਦੀਆਂ ਦੇ ਬਾਵਜੂਦ ਕਰ ਰਿਹਾ ਸੀ ਮੀਟਿੰਗ

ਫ਼ਰੀਦਕੋਟ (ਵੀਓਪੀ ਬਿਊਰੋ) – 26 ਜਨਵਰੀ ਨੂੰ ਲਾਲ ਕਿਲ੍ਹੇ ਉਪਰ ਵਾਪਰੀ ਘਟਨਾ ਤੋਂ ਬਾਅਦ ਜੇਲ੍ਹ ਚੋਂ ਬਾਹਰ ਆਏ ਦੀਪ ਸਿੱਧੂ ਹੁਣ ਇਕ ਹੋਰ ਮਾਮਲੇ ਵਿਚ ਫਸ ਗਿਆ ਹੈ। ਦੀਪ ਸਿੱਧੂ ਕਿਸਾਨ ਸੰਘਰਸ਼ ਲਈ ਪਿੰਡ-ਪਿੰਡ ਹੋਕਾ ਦੇ ਰਿਹਾ ਹੈ। ਇਸ ਦੌਰਾਨ ਹੀ ਪੁਲਿਸ ਨੇ ਉਸ ਉਪਰ ਮਾਮਲਾ ਦਰਜ ਕਰ ਲਿਆ ਹੈ, ਕਿਉਂਕਿ ਪੰਜਾਬ ਵਿਚ ਕੋਰੋਨਾ ਨੂੰ ਲੈ ਕੇੇ ਥਾਂ-ਥਾਂ ਪਾਬੰਦੀਆਂ ਲਗਾਈਆਂ ਗਈਆਂ ਹਨ। ਜਿਸ ਕਰਕੇ ਭਾਰੀ ਇਕੱਠ ਉਪਰ ਪਾਬੰਦੀ ਲਾਈ ਗਈ ਹੈ ਪਰ ਦੀਪ ਸਿੱਧੂ ਖਿਲਾਫ਼ ਹੁਣ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਤੇ ਉਸ ਖਿਲਾਫ ਪੰਜਾਬ ਵਿਚ ਕੇਸ ਦਰਜ ਹੋ ਗਿਆ ਹੈ। ਇਹ ਕੇਸ ਫ਼ਰੀਦਕੋਟ ਪੁਲਿਸ ਨੇ ਥਾਣਾ ਜੈਤੋ ਦੀ ਪੁਲਿਸ ਨੇ ਕੀਤਾ ਹੈ ਕਿਉਂਕਿ ਦੀਪ ਸਿੱਧੂ ਉੱਥੇ ਮੀਟਿੰਗ ਕਰਨ ਗਏ ਸਨ।

ਦਿੱਲੀ ਹਿੰਸਾ ਦੇ ਮੁਲਜ਼ਮ ਦੀਪ ਸਿੱਧੂ ਨੇ ਸ਼ੁੱਕਰਵਾਰ ਨੂੰ ਆਪਣੇ ਜੱਦੀ ਪਿੰਡ ਉਦੇਕਰਣ ’ਚ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਿੰਡ ਦੇ ਵਾਸੀਆਂ ਉੱਤੇ ਮਾਣ ਹੈ, ਜਿਨ੍ਹਾਂ ਨੇ ਸੰਕਟ ਦੇ ਸਮੇਂ ਉਨ੍ਹਾਂ ਦਾ ਪੂਰਾ ਸਾਥ ਦਿੱਤਾ। ਉਨ੍ਹਾਂ ਦਾ ਮੰਤਵ ਦੇਸ਼ ਦੇ ਤਿਰੰਗੇ ਝੰਡੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸੀ। ਉਨ੍ਹਾਂ ਲਈ ਦੇਸ਼ ਸਭ ਤੋਂ ਪਹਿਲਾਂ ਹੈ। ਦੇਸ਼ ਤੋਂ ਹੀ ਅਸੀਂ ਲੋਕ ਹਾਂ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਪਿੰਡ ਵਿੱਚ ਆਉਣ ਦਾ ਮੰਤਵ ਨਹੀਂ ਹੈ। ਉਹ ਤਾਂ ਬੱਸ ਕਿਸਾਨਾਂ ਨੂ ਅੰਦੋਲਨ ਲਈ ਉਤਸ਼ਾਹਤ ਕਰਨਾ ਚਾਹੁੰਦੇ ਹਨ।

ਉਨ੍ਹਾਂ ਕਿਹਾ ਕਿ 26 ਜਨਵਰੀ ਤੋਂ ਪਹਿਲਾਂ ਜਿਵੇਂ ਕਿਸਾਨ ਅੰਦੋਲਨ ’ਚ ਜੋਸ਼ ਸੀ, ਹੁਣ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਵੀ ਉਨ੍ਹਾਂ ਨਾਲ ਗੱਲ ਕਰਨ ਲਈ ਤਿਆਰ ਸੀ ਪਰ ਹੁਣ 26 ਜਨਵਰੀ ਦੀ ਘਟਨਾ ਤੋਂ ਬਾਅਦ ਅੰਦੋਲਨ ਨੂੰ ਸਹੀ ਰਣਨੀਤੀ ਨਹੀਂ ਮਿਲ ਰਹੀ; ਜਿਸ ਤੋਂ ਲੱਗਦਾ ਹੈ ਕਿ ਕਿਸਾਨ ਭਰਾ ਜਿੱਥੋਂ ਪਹਿਲਾਂ ਚੱਲੇ ਸਨ, ਹੁਣ ਵੀ ਉੱਥੇ ਹੀ ਹਨ।

ਇਸ ਤੋਂ ਪਹਿਲਾਂ ਦੀਪ ਸਿੱਧੂ ਨੇ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਿਆ। ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਸਿਰੋਪਾਓ ਬਖ਼ਸ਼ਿਸ਼ ਕਰ ਕੇ ਸਨਮਾਨਿਤ ਕੀਤਾ। ਦੀਪ ਸਿੱਧੂ ਨੇ ਪਿੰਡ ਉਦੇਕਰਣ ਤੋਂ ਇਲਾਵਾ ਪਿੰਡ ਚੌਤਰਾ, ਸੱਕਾਂਵਾਲੀ, ਕਬਰਵਾਲੀ ਤੇ ਪਿੰਡ ਬਧਾਈ ਦਾ ਵੀ ਦੌਰਾ ਕੀਤਾ। ਉਨ੍ਹਾਂ ਕਿਸਾਨਾਂ ਨੂੰ ਅੰਦੋਲਨ ਅੱਗੇ ਵਧਾਉਣ ਲਈ ਨਵੀਂ ਰਣਨੀਤੀ ਤਿਆਰ ਕਰਨ ਉੱਤੇ ਜ਼ੋਰ ਦਿੱਤਾ।

ਕਿਸਾਨ ਟ੍ਰੈਕਟਰ ਪਰੇਡ ਦੌਰਾਨ 26 ਜਨਵਰੀ ਨੂੰ ਹੋਈ ਹਿੰਸਾ ਦੇ ਮੁਲਜ਼ਮ ਦੀਪ ਸਿੱਧੂ ਨੇ ਬੀਤੀ 8 ਅਪ੍ਰੈਲ ਨੂੰ ਪਿਛਲੀ ਸੁਣਵਾਈ ਦੌਰਾਨ ਖ਼ੁਦ ਨੂੰ ਨਿਰਦੋਸ਼ ਦੱਸਦਿਆਂ ਜ਼ਮਾਨਤ ਦੇਣ ਦੀ ਬੇਨਤੀ ਕੀਤੀ ਸੀ। ਸਿੱਧੂ ਨੇ ਕਿਹਾ  ਕਿ ਉਨ੍ਹਾਂ ਨੂੰ ਫ਼ਰਜ਼ੀ ਤਰੀਕੇ ਨਾਲ ਇਸ ਮਾਮਲੇ ’ਚ ਫਸਾਇਆ ਜਾ ਰਿਹਾ ਹੈ। ਪਰ ਸਰਕਾਰੀ ਧਿਰ ਨੇ ਇਸ ਜ਼ਮਾਨਤ ’ਤੇ ਇਤਰਾਜ਼ ਪ੍ਰਗਟਾਉਂਦਿਆਂ ਉਨ੍ਹਾਂ ਨੂੰ ਮੁੱਖ ਦੋਸ਼ੀ ਕਰਾਰ ਦਿੱਤਾ ਸੀ।

Leave a Reply

Your email address will not be published. Required fields are marked *

error: Content is protected !!