ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ ਸਾਬਕਾ ਵਿਧਾਇਕ ਨੇ 100 ਅਹੁਦੇਦਾਰਾਂ ਸਣੇ ਛੱਡੀ ਪਾਰਟੀ, ਚੋਣ ਲੜਨ ਦਾ ਕੀਤਾ ਐਲਾਨ
ਸਮਰਾਲਾ (ਵੀਓਪੀ ਬਿਊਰੋ) ਸ਼ਿਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਵੇਲੇ ਝਟਕਾ ਲੱਗਿਆ | ਜਦੋਂ ਹਲਕਾ ਸਮਰਾਲਾ ਦੇ ਸਾਬਕਾ ਅਕਾਲੀ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਅਤੇ ਇਸਤਰੀ ਅਕਾਲੀ ਦਲ ਦੀ ਕੌਮੀ ਜਨਰਲ ਸਕੱਤਰ ਬਲਜਿੰਦਰ ਕੌਰ ਖੀਰਨੀਆਂ ਸਮੇਤ ਹਲਕੇ ਦੇ 100 ਤੋਂ ਵੱਧ ਅਹੁਦੇਦਾਰਾਂ ਵੱਲੋ ਪਾਰਟੀ ਦਾ ਪੱਲਾ ਛੱਡ ਪਾਰਟੀ ਖ਼ਿਲਾਫ਼ ਬਗ਼ਾਵਤ ਦਾ ਝੰਡਾ ਬੁਲੰਦ ਕਰ ਦਿੱਤਾ ਹੈ ਤੇ ਪਾਰਟੀ ਖਿਲਾਫ ਚੋਣ ਲੜਨ ਚੋਣ ਦਾ ਕੀਤਾ ਐਲਾਨ ।
ਸਮਰਾਲਾ ਦੀ ਅਕਾਲੀ ਸਿਆਸਤ ‘ਚ ਪਿਛਲੇ ਕਈ ਦਿਨਾਂ ਤੋਂ ਸਿਆਸੀ ਭੂਚਾਲ ਆਇਆ ਹੋਇਆ ਹੈ | ਜਦੋਂ ਅਕਾਲੀ ਦਲ ਵੱਲੋਂ ਪਰਮਜੀਤ ਢਿੱਲੋਂ ਨੂੰ ਨਵਾਂ ਹਲਕਾ ਇੰਚਾਰਜ ਲਗਾਇਆ ਗਿਆ ਹੈ | ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਸਮਰਾਲਾ ਹਲਕੇ ਤੋਂ ਪਾਰਟੀ ਦੇ ਖ਼ਿਲਾਫ਼ ਵਿਧਾਨ ਸਭਾ ਚੋਣ ਲੜਨ ਦਾ ਵੀ ਐਲਾਨ ਕਰਦੇ ਹੋਏ ਆਖਿਆ ਕਿ ਵਰਕਰਾਂ ਅਤੇ ਹਲਕੇ ਦੇ ਲੋਕਾਂ ਦੇ ਸਾਥ ਨਾਲ ਉਹ ਇਹ ਚੋਣ ਹੁਣ ਜਿੱਤ ਕੇ ਵੀ ਵਿਖਾਉਣਗੇ । ਖੀਰਨੀਆਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਹਲਕੇ ਦੇ ਸਾਰੇ ਪਿੰਡਾਂ ਵਿਚ ਅਜਿਹੀ ਲਹਿਰ ਖੜ੍ਹੀ ਕਰਨਗੇ ਕਿ ਲੋਕਾਂ ਨੇ ਅਕਾਲੀ ਦਲ ਨੂੰ ਪਿੰਡਾਂ ਵਿਚ ਵੜਨ ਤੱਕ ਨਹੀਂ ਦੇਣਾ ਅਤੇ ਉਹ 100 ਤੋਂ ਵੱਧ ਪਿੰਡਾਂ ਵਿੱਚ ਆਪਣੀ ਮੁਹਿੰਮ ਸ਼ੁਰੂ ਵੀ ਕਰ ਚੁੱਕੇ ਹਨ।
ਉਥੇ ਹੀ ਇਸਤਰੀ ਅਕਾਲੀ ਦਲ ਦੀ ਕੌਮੀ ਜਨਰਲ ਸਕੱਤਰ ਬਲਜਿੰਦਰ ਕੌਰ ਖੀਰਨੀਆਂ ਨੇ ਪਾਰਟੀ ਨੂੰ ਅਸਤੀਫਾ ਦਿੰਦੇ ਹੋਏ ਕਿਹਾ ਕਿ ਪਾਰਟੀ ਟਕਸਾਲੀ ਅਕਾਲੀ ਆਗੂਆਂ ਦੀ ਕਦਰ ਨਹੀਂ ਹੈ ਜਿਸ ਕਾਰਨ ਅਸੀਂ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਨੂੰ ਛੱਡ ਰਹੇ ਹਾਂ ਤੇ ਕਿਹਾ ਕਿ ਟਕਸਾਲੀ ਅਕਾਲੀ ਦੇ ਕਹਿਣ ਤੇ ਅਸੀਂ ਅਜਾਦ ਚੋਣਾਂ ਲੜਾਂਗੇ ਤੇ ਅਕਾਲੀ ਦਲ ਨੂੰ ਹਰਾਵਾ ਗਏ।