ਇਸ ਤਰੀਕ ਤੋਂ ਖੁੱਲ੍ਹਣਗੇ ਸਾਰੇ ਸਕੂਲ, ਸਰਕਾਰ ਨੇ ਲਿਆ ਅਹਿਮ ਫ਼ੈਸਲਾ

ਇਸ ਤਰੀਕ ਤੋਂ ਖੁੱਲ੍ਹਣਗੇ ਸਾਰੇ ਸਕੂਲ, ਸਰਕਾਰ ਨੇ ਲਿਆ ਅਹਿਮ ਫ਼ੈਸਲਾ

ਚੰਡੀਗੜ੍ਹ(ਵੀਓਪੀ ਬਿਊਰੋ) – ਹਰਿਆਣਾ ਵਿਚ ਕੋਰੋਨਾ ਦੇ ਕੇਸ ਘਟਨ ਕਰਕੇ ਸਰਕਾਰ ਨੇ ਹੁਣ ਸਕੂਲ ਖੋਲ੍ਹਣ ਦਾ ਫੈਸਲਾ ਲਿਆ ਹੈ। ਇਸ ਨਾਲ ਹੁਣ ਸੂਬਾ ਸਰਕਾਰ ਨੇ ਰਾਹਤ ਦੇ ਸਾਹ ਲੈਂਦਿਆਂ ਵਿਦਿਆਰਥੀਆਂ ਸਬੰਧੀ ਵੱਡਾ ਫੈਸਲਾ ਲਿਆ ਹੈ। ਕੋਰੋਨਾ ਕੇਸਾਂ ‘ਚ ਹੋਏ ਵਾਧੇ ਦਰਮਿਆਨ ਸੂਬੇ ਨੇ ਸਾਰੇ ਸਕੂਲ, ਕਾਲਜ ਬੰਦ ਕਰ ਦਿੱਤੇ ਸੀ। ਹੁਣ ਸੂਬੇ ‘ਚ ਕੋਰੋਨਾ ਕੇਸਾਂ ‘ਚ ਕਮੀ ਆਉਣੀ ਸ਼ੁਰੂ ਹੋ ਗਈ ਹੈ। ਹਰਿਆਣਾ ਵਿੱਚ ਰਿਕਵਰੀ ਰੇਟ 94.38 ਤੱਕ ਪਹੁੰਚ ਗਈ ਹੈ। ਅਜਿਹੀ ਸਥਿਤੀ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ 1 ਜੂਨ 2021 ਤੱਕ ਸਕੂਲ 9ਵੀਂ ਤੋਂ 12ਵੀਂ ਕਲਾਸ ਲਈ ਸਕੂਲ ਖੋਲ੍ਹੇ ਜਾ ਸਕਦੇ ਹਨ।

ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਸਿੱਖਿਆ ਡਾਇਰੈਕਟੋਰੇਟ ਨੇ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸਕੂਲ ਦੇ ਕਮਰਿਆਂ, ਬੈਂਚਾਂ ਸਮੇਤ ਬੁਨਿਆਦੀ ਢਾਂਚੇ ਦੀ ਸਕੂਲ ਮੁਤਾਬਕ ਡਾਟਾ ਭੇਜਣ ਦੇ ਹੁਕਮ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਪਹਿਲਾਂ ਹੀ ਕੋਰੋਨਾ ਕਾਰਨ ਜੂਨ ਦੀਆਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਸੀ, ਜੋ ਹੁਣ 31 ਮਈ, 2021 ਨੂੰ ਖ਼ਤਮ ਹੋਣਗੀਆਂ। ਦੱਸ ਦੇਈਏ ਕਿ ਹਰਿਆਣਾ ਸਰਕਾਰ ਵਲੋਂ ਜਾਰੀ ਕੀਤੇ ਗਏ ਕੁਝ ਦਿਸ਼ਾ ਨਿਰਦੇਸ਼ਾਂ ਤਹਿਤ ਸਕੂਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।

ਅਹਿਮ ਗੱਲ ਇਹ ਹੈ ਕਿ ਹਰਿਆਣਾ ਦੇ ਹਰ ਜ਼ਿਲ੍ਹੇ ਵਿੱਚ ਕੋਰੋਨਾਵਾਇਰਸ ਦਾ ਪ੍ਰਭਾਵ ਹੌਲੀ ਹੌਲੀ ਘਟ ਰਿਹਾ ਹੈ। ਇਸ ਲਈ ਸਿੱਖਿਆ ਡਾਇਰੈਕਟੋਰੇਟ ਮੈਨ ਨੇ 1 ਜੂਨ ਤੋਂ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ। 1 ਜੂਨ ਤੋਂ ਖੁੱਲ੍ਹਣ ਵਾਲੇ ਸਾਰੇ ਸਕੂਲਾਂ ਨੂੰ DoE ਜਾਰੀ ਕੀਤੇ ਗਏ ਹਨ।

ਸਕੂਲਾਂ ਨੂੰ COVID ਨਿਰਦੇਸ਼ਾਂ ਦੀ ਪਾਲਣਾ ਕਰਨੀ ਪਏਗੀ। ਕੋਵਿਡ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਿਰਫ ਇੱਕ ਵਿਦਿਆਰਥੀ ਨੂੰ ਇੱਕ ਬੈਂਚ ‘ਤੇ ਬਿਠਾਇਆ ਜਾਵੇਗਾ। ਨਾਲ ਹੀ ਮਾਸਕ, ਸੈਨੀਟਾਈਜ਼ੇਸ਼ਨ, ਥਰਮਲ ਸਕੈਨਰ ਦੀ ਵਰਤੋਂ ਨਾਲ ਸਰੀਰ ਦਾ ਤਾਪਮਾਨ ਮਾਪਣਾ ਆਦਿ ਵੀ ਪਹਿਲਾਂ ਵਾਂਗ ਸਕੂਲਾਂ ਵਿੱਚ ਲਾਗੂ ਹੋਣਗੇ।

Leave a Reply

Your email address will not be published. Required fields are marked *

error: Content is protected !!