ਨਸ਼ੀਲੀਆਂ ਗੋਲ਼ੀਆਂ ਤੇ ਕੈਪਸੂਲਾਂ ਸਮੇਤ ਕਪੂਰਥਲਾ ਪੁਲਿਸ ਨੇ ਦਬੋਚੇ 3 ਮੁਲਜ਼ਮ

ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ ਕਪੂਰਥਲਾ ਪੁਲਿਸ ਨੇ ਦਬੋਚੇ 3 ਮੁਲਜ਼ਮ

ਕਪੂਰਥਲਾ (ਵੀਓਪੀ ਬਿਊਰੋ) – ਇੱਕ ਪਾਸੇ ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ ਤੇ ਦੂਸਰੇ ਪਾਸੇ ਨਸ਼ਾ ਵੇਚਣ ਵਾਲਿਆ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਇਸ ਤਰ੍ਹਾਂ ਦਾ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ। ਸੀ.ਆਈ.ਏ ਕਪੂਰਥਲਾ ਦੀ ਟੀਮ ਨੇ 3 ਆਰੋਪੀਆਂ ਸਮੇਤ 100 ਗ੍ਰਾਮ ਹੈਰੋਇਨ, 300 ਨਸ਼ੀਲੇ ਕੈਪਸੂਲ 100 ਨਸ਼ੀਲੀਆਂ ਗੋਲੀਆਂ ਤੇ 1 ਲੱਖ ਰੁਪਏ ਭਾਰਤੀ ਕਰੰਸੀ ਡਰੱਗ ਮਨੀ ਦੇ ਗ੍ਰਿਫਤਾਰ ਕੀਤੀ ਹੈ।

ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਕਨਵਰਦੀਪ ਕੌਰ ਨੇ ਦੱਸਿਆ ਕਿ ਮਿਤੀ 26.05.2021 ਨੂੰ .ਆਈ.ਏ ਕਪੂਰਥਲਾ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਨਾਕਾਬੰਦੀ ਦੁਰਾਨ ਇੱਕ ਨੌਜਵਾਨ ਤੇ ਦੋ ਲੜਕੀਆਂ ਨੂੰ ਕਾਬੂ ਕੀਤਾ ਗਿਆ।

ਮੁਲਾਜ਼ਮਾਂ ਦੀ ਪਛਾਣ ਗੁਰਚਰਨ ਸਿੰਘ ਉਰਫ ਕਾਲਾ ਪੁੱਤਰ ਬਚਨ ਸਿੰਘ ਵਾਸੀ ਪਿੰਡ ਲਾਟੀਆਂਵਾਲ ਥਾਣਾ ਸੁਲਤਾਨਪੁਰ ਲੋਧੀ, ਰਾਜਵਿੰਦਰ ਕੌਰ ਉਰਫ ਰੱਜੀ ਪੁੱਤਰੀ ਸੁਖਦੇਵ ਸਿੰਘ ਵਾਸੀ ਪਿੰਡ ਹਮੀਰਾ ਥਾਣਾ ਸੁਭਾਨਪੁਰ ਅਤੇ ਕਾਇਲਾ ਉਰਫ ਰਾਜੀਕੀ ਐਲੀ ਇਸਮਾਨੀ ਪੁੱਤਰੀ ਐਲੀ ਵਾਸੀ ਦਾਰਾ ਈਸ ਸਲਾਮ ਤਨਜਾਨੀਆ ਹਾਲ ਵਾਸੀ ਗਰੇਟਰ ਨੋਇਡਾ ਨਵੀਂ ਦਿੱਲੀ ਦੱਸਿਆ। ਜਿਹਨਾਂ ਦੀ ਤਲਾਸ਼ੀ ਕਰਨ ਤੇ 100 ਗ੍ਰਾਮ ਹੈਰੋਇੰਨ, 300 ਨਸ਼ੀਲੇ ਕੈਪਸੂਲ, 100 ਨਸ਼ੀਲੀਆਂ ਗੋਲੀਆਂ ਅਤੇ 01 ਲੱਖ ਰੁਪਏ ਭਾਰਤੀ ਕਰੰਸੀ ਡਰੱਗਮਨੀ ਬ੍ਰਾਮਦ ਹੋਈ।

ਮੁਲਾਜ਼ਮ ਰਾਜਵਿੰਦਰ ਕੌਰ ਉਰਫ ਰੱਜੀ ਨੇ ਦੱਸਿਆ ਕਿ ਉਸ ਉਪਰ ਪਹਿਲਾਂ ਵੀ ਦੋ ਕੇਸ ਚੱਲ ਰਹੇ ਹਨ। ਗ੍ਰਿਫਤਾਰ ਕੀਤੇ ਦੂਸਰੇ ਆਰੋਪੀ ਗੁਰਚਰਨ ਸਿੰਘ ਦੇ ਖਿਲਾਫ ਪਹਿਲਾਂ 01 ਮੁਕੱਦਮਾ ਦਰਜ ਹੈ।

Leave a Reply

Your email address will not be published. Required fields are marked *

error: Content is protected !!