ਸੁਸ਼ਾਂਤ ਦੀ ਬਰਸੀ ਤੋਂ ਪਹਿਲਾ ਅੰਕਿਤਾ ਨੇ ਲਿਆ ਵੱਡਾ ਐਕਸ਼ਨ, ਜਾਣਨ ਲਈ ਪੜ੍ਹੋ ਖ਼ਬਰ

ਸੁਸ਼ਾਂਤ ਦੀ ਬਰਸੀ ਤੋਂ ਪਹਿਲਾ ਅੰਕਿਤਾ ਨੇ ਲਿਆ ਵੱਡਾ ਐਕਸ਼ਨ, ਜਾਣਨ ਲਈ ਪੜ੍ਹੋ ਖ਼ਬਰ

ਜਲੰਧਰ (ਵੀਓਪੀ ਬਿਊਰੋ) – ਜੀ ਟੀ.ਵੀ ਉਪਰ ਆਉਂਦੇ ਸੀਰੀਅਲ ਪਵਿੱਤਰ ਰਿਸ਼ਤਾ ਨਾਲ ਸੁਸ਼ਾਂਤ ਰਾਜਪੂਤ ਤੇ ਅੰਕਿਤਾ ਲੋਖੰਡੇ ਨੇ ਕਈ ਸਾਲ ਦਰਸ਼ਕਾਂ ਦੇ ਦਿਲਾਂ ਉਪਰ ਰਾਜ ਕੀਤਾ ਹੈ। ਸ਼ੋਅ ਦੁਰਾਨ ਹੀ ਅੰਕਿਤਾ ਅਤੇ ਸੁਸ਼ਾਂਤ ਦਾ ਪਿਆਰ ਪਰਵਾਨ ਚੜ੍ਹਿਆ ਸੀ। 6 ਸਾਲ ਬਾਅਦ ਜਦ ਉਹ ਇਕ ਦੂਜੇ ਤੋਂ ਦੂਰ ਹੋ ਗਏ ਸੀ ਤਾਂ ਦਰਸ਼ਕਾਂ ਦਾ ਦਿਲ ਟੁੱਟ ਗਿਆ ਸੀ। ਦਰਸ਼ਕ ਨਹੀਂ ਸੀ ਚਾਹੁੰਦੇ ਕਿ ਅੰਕਿਤਾ ਤੇ ਸੁਸ਼ਾਂਤ ਅਲੱਗ ਹੋਣ। ਉਹ ਉਹਨਾਂ ਨੂੰ ਇਕੱਠੇ ਦੇਖਣਾ ਚਾਹੁੰਦੇ ਸਨ ਪਰ ਅਜਿਹਾ ਨਹੀਂ ਹੋਇਆ।

ਬੀਤੇ ਸਾਲ ਸੁਸ਼ਾਂਤ ਦੀ ਮੌਤ ਕਾਰਨ ਅੰਕਿਤਾ ਬਹੁਤ ਗਹਿਰੇ ਸਦਮੇ ਵਿਚ ਚਲੇਗੀ ਗਈ ਸੀ। ਅੰਕਿਤਾ ਨੇ ਇਕ ਇੰਟਰਵਿਊ ਦੁਰਾਨ ਕਿਹਾ ਸੀ ਕਿ ਉਹ ਸੁਸ਼ਾਂਤ ਦਾ ਗ਼ਮ ਨਹੀਂ ਭੁਲਾ ਰਹੀ।

ਸੋਸ਼ਲ ਮੀਡੀਆ ਤੋਂ ਦੂਰ ਜਾ ਰਹੀਂ ਅੰਕਿਤਾ

ਅੰਕਿਤਾ ਲੋਖੰਡੇ ਨੇ ਆਪਣੇ ਫੈਨਸ ਲਈ ਇੰਸਟਾਗ੍ਰਾਮ ਉਪਰ ਇਕ ਪੋਸਟ ਪਾ ਕੇ ਲਿਖਿਆ ਹੈ ਕਿ ਮੈਂ ਕੁਝ ਦਿਨਾਂ ਲਈ ਤੁਹਾਨੂੰ ਸੋਸ਼ਲ ਮੀਡੀਆ ਉਪਰ ਨਜ਼ਰ ਨਹੀਂ ਆਵਾਂਗੀ। ਉਹ ਅਜਿਹਾ ਪਹਿਲਾਂ ਵੀ ਕਰ ਚੁੱਕੀ ਹੈ। ਹੁਣ ਉਹਨਾਂ ਦੇ ਫੈਨਸ ਅੰਕਿਤਾ ਦੇ ਇਸ ਫੈਸਲੇ ਤੋਂ ਹੈਰਾਨ ਹਨ ਕਿਉਂਕਿ 14 ਜੂਨ ਨੂੰ ਸੁਸ਼ਾਂਤ ਦੀ ਪਹਿਲੀਂ ਬਰਸੀ ਹੈ। ਸ਼ਾਇਦ ਅਜੇ ਵੀ ਅੰਕਿਤਾ ਸੁਸ਼ਾਂਤ ਦਾ ਗ਼ਮ ਭੁਲਾ ਨਹੀਂ ਪਾ ਰਹੀ। ਉਹਨਾਂ ਦੇ ਫੈਨਸ ਇਸ ਗੱਲ ਤੋਂ ਹੈਰਾਨ ਤੇ ਪਰੇਸ਼ਾਨ ਹਨ।

error: Content is protected !!