ਕੋਰੋਨਾ ਕਾਲ ‘ਚ ਵਧੀ ਆਂਡਿਆ ਦੀ ਕੀਮਤ, ਜਾਣੋ ਇਸ ਸਮੇਂ ਆਂਡੇ ਖਾਣੇ ਕਿਉਂ ਨੇ ਜ਼ਰੂਰੀ

ਕੋਰੋਨਾ ਕਾਲ ‘ਚ ਵਧੀ ਆਂਡਿਆ ਦੀ ਕੀਮਤ, ਜਾਣੋ ਇਸ ਸਮੇਂ ਆਂਡੇ ਖਾਣੇ ਕਿਉਂ ਨੇ ਜ਼ਰੂਰੀ

ਨਵੀਂ ਦਿੱਲੀ(ਵੀਓਪੀ ਬਿਊਰੋ) – ਬਰਡ ਫਲੂ ਦੇ ਕਾਰਨ ਇਸ ਸਾਲ ਜਨਵਰੀ ਤੇ ਫਰਬਰੀ ਵਿਚ ਆਂਡਿਆਂ ਦੀ ਵਿਕਰੀ ਵਿਚ ਕਾਫੀ ਗਿਰਾਵਟ ਆ ਗਈ ਸੀ। ਪਰ ਕੋਰੋਨਾ ਦੀ ਦੂਜੀ ਲਹਿਰ ਕਰਕੇ ਇਕ ਵਾਰ ਫਿਰ ਆਂਡਿਆਂ ਦੀ ਮੰਗ ਵੱਧ ਗਈ ਹੈ। ਲੋਕਾਂ ਨੇ ਕੋਰੋਨਾ ਦੇ ਡਰ ਤੋਂ ਆਪਣੀ ਇਮਿਊਨਿਟੀ ਨੂੰ ਵਧਾਉਣ ਲਈ ਆਂਡੇ ਖਾਣੇ ਸ਼ੁਰੂ ਕਰ ਦਿੱਤੇ ਹਨ। ਡਾਕਟਰਾਂ ਵਲੋਂ ਵੀ ਆਂਡੇ ਖਾਣ ਦੀ ਸਲਾਹ ਦਿੱਤੀ ਜਾ ਰਹੀ ਹੈ।

7 ਰੁਪਏ ਦਾ ਵਿਕਦਾ ਹੈ ਇਕ ਆਂਡਾ

ਕੋਰੋਨਾ ਕਾਲ ਵਿਚ ਇਮਿਊਨਿਟੀ ਵਧਾਉਣ ਵਾਲੇ ਆਂਡੇ ਦੀ ਕੀਮਤ 7 ਰੁਪਏ ਹੈ। ਕਈ ਇਲਾਕਿਆਂ ਵਿਚ ਇਹ ਆਂਡਾ 6 ਰੁਪਏ ਵਿਚ ਵੀ ਵਿਕਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਆਂਡੇ ਵਿਚ ਵੱਧ ਪ੍ਰੋਟੀਨ ਹੁੰਦਾ ਹੈ, ਇਸ ਲਈ ਕੋਰੋਨਾ ਦੇ ਮਰੀਜ਼ਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹਨਾਂ ਨੂੰ ਆਪਣੀ ਖੁਰਾਕ ਵਿਚ ਆਂਡਾ ਸ਼ਾਮਲ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਬ੍ਰਾਂਡਿਡ ਆਂਡੇ ਦਾ ਰੇਟ 10 ਰੁਪਏ ਤੋਂ ਉਪਰ ਹੈ ਜਿਸ ਦੀ ਵਿਕਰੀ ਕੋਰੋਨਾ ਕਾਲ ਵਿਚ ਵੱਧ ਹੋ ਰਹੀ ਹੈ।

error: Content is protected !!