ਜੰਮੂ-ਕਸ਼ਮੀਰ ‘ਚ ਭਾਜਪਾ ਕੌਂਸਲਰ ਦੀ ਗੋਲ਼ੀਆਂ ਮਾਰ ਕੇ ਕੀਤੀ ਹੱਤਿਆ, ਇਕ ਲੜਕੀ ਵੀ ਹੋਈ ਜ਼ਖ਼ਮੀ

ਜੰਮੂ-ਕਸ਼ਮੀਰ ‘ਚ ਭਾਜਪਾ ਕੌਂਸਲਰ ਦੀ ਗੋਲ਼ੀਆਂ ਮਾਰ ਕੇ ਕੀਤੀ ਹੱਤਿਆ, ਇਕ ਲੜਕੀ ਵੀ ਹੋਈ ਜ਼ਖ਼ਮੀ

ਸ੍ਰੀਨਗਰ (ਵੀਓਪੀ ਬਿਊਰੋ) – ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਵਿੱਚ ਇਕ ਭਾਜਪਾ ਕੌਂਸਲਰ ਦੀ ਹੱਤਿਆ ਦੀ ਖ਼ਬਰ ਸਾਹਮਣੇ ਆ ਰਹੀ ਹੈ। ਰਾਕੇਸ਼ ਪੰਡਿਤ ਨਾਂ ਦਾ ਕੌਂਸਲਰ ਜਦੋਂ ਬਿਨ੍ਹਾਂ ਸੁਰੱਖਿਆ ਕਰਮੀਆਂ ਦੇ ਆਪਣੇ ਦੋਸਤ ਨੂੰ ਮਿਲਣ ਜਾ ਰਿਹਾ ਸੀ ਉਸ ਦੁਰਾਨ ਉਸ ਉਪਰ ਹਮਲਾ ਹੋਇਆ। ਇਹ ਹਮਲਾ ਤਿੰਨ ਅੱਤਵਾਦੀਆਂ ਨੇ ਰਾਤ ਕਰੀਬ 10:15 ਮਿਨਟ ‘ਤੇ ਕੀਤਾ। ਅੱਤਵਾਦੀਆਂ ਨੇ ਰਾਕੇਸ਼ ਉਪਰ ਅੰਨ੍ਹੇਵਾਹ ਫਾਈਰਿੰਗ ਕੀਤੀ ਜਿਸ ਦੁਰਾਨ ਉਸਨੂੰ ਹਸਪਤਾਲ ਲਿਜਾਇਆ ਗਿਆ ਅਤੇ ਉੱਥੇ ਉਸਦੀ ਮੌਤ ਹੋ ਗਈ। ਜੰਮੂ ਕਸ਼ਮੀਰ ਦੇ ਲੈਂਫਟੀਨੇਂਟ ਗਵਰਨਲ ਮਨੋਜ ਸਿਨਹਾ ਨੇ ਇਸ ਹਮਲੇ ਦੀ ਨਿੰਦਾ ਕੀਤੀ।

ਰਾਕੇਸ਼ ਉਪਰ ਜਿਸ ਵੇਲੇ ਹਮਲਾ ਹੋਇਆ ਉਸ ਦੁਰਾਨ ਉਸਦੇ ਦੋਸਤ ਦੀ ਬੇਟੀ ਵੀ ਜ਼ਖ਼ਮੀ ਹੋ ਗਈ ਜਿਸਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਰਾਕੇਸ਼ ਨੂੰ ਸਰਕਾਰ ਵਲੋਂ ਮੁਹੱਈਆ ਕਰਵਾਈ ਗਈ ਸੁਰੱਖਿਆ ਨੂੰ ਨਜ਼ਰਅੰਦਾਜ਼ ਕਰ ਬਿਨ੍ਹਾਂ ਸੁਰੱਖਿਆ ਕਰਮੀਆਂ ਦੇ ਜਾਣਾ ਮਹਿੰਗਾ ਪੈ ਗਿਆ। ਉਹ ਬਿਨ੍ਹਾਂ ਸੁੱਰਖਿਆ ਕਰਮੀਆਂ ਦੇ ਆਪਣੇ ਜੱਦੀ ਪਿੰਡ ਗਏ ਸਨ। ਜਿਸ ਦੀ ਭਿਣਕ ਅੱਤਵਾਦੀਆਂ ਨੂੰ ਲੱਗ ਗਈ ਤੇ ਉਹਨਾਂ ਨੇ ਉਸ ਉਪਰ ਹਮਲਾ ਕਰ ਦਿੱਤਾ। ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਫੜ੍ਹਨ ਲਈ ਇਲਾਕੇ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਪੁਲਿਸ ਦਾ ਦਾਆਵਾ ਹੈ ਕਿ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਤੇ ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਇਹੋ ਜਿਹੇ ਹਮਲਿਆਂ ਨੇ ਹਮੇਸ਼ਾ ਹੀ ਕਸ਼ਮੀਰੀਆਂ ਨੂੰ ਦੁੱਖ ਪਹੁੰਚਾਇਆ ਹੈ। ਉੱਥੇ ਦੂਜੇ ਪਾਸੇ ਜੰਮੂ ਕਸ਼ਮੀਰ ਦੇ ਭਾਜਪਾ ਮੁੱਖੀ ਰਵਿੰਦਰ ਰੈਨਾ ਨੇ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਰਾਕੇਸ਼ ਪੰਡਿਤ ਦੀ ਸ਼ਹਾਦਤ ਨੂੰ ਵਿਅਰਥ ਨਹੀਂ ਜਾਣ ਦੇਵਾਂਗੇ। ਕਸ਼ਮੀਰ ਵਿਚ ਅੱਤਵਾਦੀਆਂ ਦਾ ਖਾਤਮਾ ਕੀਤਾ ਜਾਵੇਗਾ।

error: Content is protected !!