37 ਸਾਲ ਦੀ ਔਰਤ ਨੇ ਦਿੱਤਾ ਇੰਨੇ ਬੱਚਿਆਂ ਨੂੰ ਦਿੱਤਾ ਜਨਮ, ਪੜ੍ਹੋ ਡਾਕਟਰ ਕੀ ਕਹਿ ਰਹੇ

37 ਸਾਲ ਦੀ ਔਰਤ ਨੇ ਦਿੱਤਾ ਇੰਨੇ ਬੱਚਿਆਂ ਨੂੰ ਦਿੱਤਾ ਜਨਮ, ਪੜ੍ਹੋ ਡਾਕਟਰ ਕੀ ਕਹਿ ਰਹੇ

ਵੀਓਪੀ ਡੈਸਕ – ਤੁਸੀਂ ਹਮੇਸ਼ਾ ਅਜਿਹੀਆਂ ਖ਼ਬਰਾਂ ਪੜ੍ਹੀਆਂ ਹੋਣਗੀਆਂ ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਜ਼ਰੂਰ ਹੋਏ ਹੋਵੋਗੇ। ਅੱਜ ਵਾਲੀ ਖ਼ਬਰ ਵੀ ਕੁਝ ਅਜਿਹੀ ਹੀ ਹੈ। ਸਾਊਥ ਅਫਰੀਕਾ ਦੀ ਇਕ ਔਰਤ ਵੱਲੋਂ ਇਕੋ ਸਮੇਂ 10 ਬੱਚਿਆਂ ਨੂੰ ਜਨਮ ਦੇਣ ਦਾ ਦਾਅਵਾ ਕੀਤਾ ਗਿਆ ਹੈ। ਸਾਊਥ ਅਫਰੀਕਾ ਦੀ 37 ਸਾਲਾ ਮਹਿਲਾ ਨੇ ਕਿਹਾ ਕਿ ਉਸ ਨੇ ਪਰੀਟੋਰਿਆ ਸ਼ਹਿਰ ਦੇ ਹਸਪਤਾਲ ‘ਚ ਇਨ੍ਹਾਂ ਬੱਚਿਆਂ ਨੂੰ ਜਨਮ ਦਿੱਤਾ। ਹਾਲਾਂਕਿ ਡਾਕਟਰਾਂ ਨੇ ਸਕੈਨਿੰਗ ਚ 6 ਬੱਚਿਆਂ ਦਾ ਖੁਲਾਸਾ ਕੀਤਾ ਸੀ।

Gosiame Thamara Sithole ਨੇ ਸੱਤ ਮੁੰਡਿਆਂ ਤੇ ਇਕ ਕੁੜੀ ਨੂੰ ਜਨਮ ਦਿੱਤਾ। ਉਸ ਦਾ ਗਰਭ ਕੁਦਰਤੀ ਤਰੀਕੇ ਨਾਲ ਠਹਿਰਿਆ ਸੀ ਤੀ ਸੀ ਸੈਕਸ਼ਨ ਜ਼ਰੀਏ ਉਸ ਨੇ ਇਨ੍ਹਾਂ 10 ਬੱਚਿਆਂ ਨੂੰ 29 ਹਫ਼ਤਿਆਂ ਬਾਅਦ ਜਨਮ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ Halima Cisse ਦਾ ਰਿਕਾਰਡ ਤੋੜ ਦਿੱਤਾ ਜਿਸ ਨੇ ਮਈ ਮਹੀਨੇ ਮੋਰਾਕੋ ਦੇ ਹਸਪਤਾਲ ‘ਚ 9 ਬੱਚਿਆਂ ਨੂੰ ਜਨਮ ਦਿੱਤਾ ਸੀ।

ਸਟੋਰ ‘ਤੇ ਕੰਮ ਕਰਦੀ ਹੈ ਤੇ ਉਸ ਦੇ ਪਹਿਲਾਂ ਛੇ ਸਾਲ ਦੇ ਦੋ ਜੁੜਵਾ ਬੱਚੇ ਹਨ। ਸ਼ੁਰੂਆਤ ‘ਚ ਉਸ ਨੇ ਦੱਸਿਆ ਸੀ ਕਿ ਉਸ ਦੀ ਗਰਭ ਅਵਸਥਾ ਕਾਫੀ ਮੁਸ਼ਕਿਲ ਸੀ ਤੇ ਉਹ ਬਿਮਾਰ ਸੀ। ਲੱਤ ‘ਚ ਦਰਦ ਤੇ ਦਰਦ ਦਾ ਅਹਿਸਾਸ ਸੀ। ਉਸ ਨੇ ਆਪਣੇ ਹੋਣ ਵਾਲੇ ਬੱਚਿਆਂ ਬਾਰੇ ਵੀ ਫਿਕਰ ਜਤਾਇਆ ਸੀ ਪਰ ਸਾਰੇ ਬੱਚੇ ਜੀਵਿਤ ਪੈਦਾ ਹੋਈ ਹਨ ਤੇ ਅਗਲੇ ਕੁਝ ਮਹੀਨੇ ਉਹ ਤੇ ਉਸ ਦੇ ਬੱਚੇ ਇਨਕੁਬੇਟਰਾਂ ‘ਚ ਬਿਤਾਉਣਗੇ।

error: Content is protected !!