ਇਕ ਵਿਅਕਤੀ ਨੇ ਰਾਸ਼ਟਰਪਤੀ ਦੇ ਮਾਰਿਆ ਥੱਪੜ, ਵੀਡੀਓ ਹੋ ਰਿਹਾ ਵਾਇਰਲ

ਇਕ ਵਿਅਕਤੀ ਨੇ ਰਾਸ਼ਟਰਪਤੀ ਦੇ ਮਾਰਿਆ ਥੱਪੜ, ਵੀਡੀਓ ਹੋ ਰਿਹਾ ਵਾਇਰਲ

ਪੈਰਿਸ (ਵੀਓਪੀ ਡੈਸਕ) – ਹਿੰਦੋਸਤਾਨ ਵਿਚ ਤਾਂ ਤੁਸੀਂ ਲੀਡਰਾਂ ਦੇ ਜੁੱਤੀਆਂ ਸੁੱਟਣ ਦੀਆਂ ਖ਼ਬਰਾਂ ਹੀ ਸੁਣੀਆਂ ਹੋਣਗੀਆਂ ਪਰ ਫਰਾਂਸ ਦੇ ਰਾਸ਼ਟਰਪਤੀ ਦੇ ਕਿਸੇ ਵਿਅਕਤੀ ਦੇ ਥੱਪੜ ਜੜ ਦਿੱਤਾ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਇਮੈਨੂਅਲ ਮੈਂਕਰੋ ਲੋਕਾਂ ਵੀ ਮਿਲ ਰਹੇ ਸਨ। ਰਾਸ਼ਟਰਪਤੀ ਮੈਂਕਰੋ ਜਦੋਂ ਦੇਸ਼ ਦੇ ਦੱਖਣੀ ਹਿੱਸੇ ਦਾ ਦੌਰਾ ਕਰ ਰਹੇ ਸੀ ਤਾਂ ਭੀੜ ‘ਚ ਮੌਜੂਦ ਇੱਕ ਵਿਅਕਤੀ ਨੇ ਉਹਨਾਂ ਦੇ ਥੱਪੜ ਮਾਰ ਦਿੱਤਾ। ਸੁਰੱਖਿਆ ਕਰਮੀਆਂ ਨੇ ਥੱਪੜ ਮਾਰਨ ਵਾਲੇ ਸ਼ਖਸ ਨੂੰ ਤੁਰੰਤ ਕਾਬੂ ਕਰ ਲਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਜਿਸ ‘ਚ ਸੁਰੱਖਿਆ ਕਰਮੀਆਂ ਨਾਲ ਘਿਰੇ ਮੈਂਕਰੋ ਲੋਕਾਂ ਨੂੰ ਮਿਲਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਇਕ ਸ਼ਖਸ ਨੇ ਰਾਸ਼ਟਰਪਤੀ ਨਾਲ ਹੱਥ ਮਿਲਾਉਣ ਮਗਰੋਂ ਉਨ੍ਹਾਂ ਦੇ ਥੱਪੜ ਜੜ ਦਿੱਤਾ। ਫਰਾਂਸ ਦੇ ਪ੍ਰਧਾਨ ਮੰਤਰੀ ਜਯਾਂ ਕਾਸਟੈਕਸ ਨੇ ਇਸ ਘਟਨਾ ਨੂੰ ਲੋਕਤੰਤਰ ਦਾ ਅਪਮਾਨ ਦੱਸਿਆ ਹੈ।

error: Content is protected !!