ਕੋਰੋਨਾ ਦੀ ਤੀਜੀ ਲਹਿਰ ਅਕਤੂਬਰ ‘ਚ ਆਵੇਗੀ, 1 ਸਾਲ ਰਹਿ ਸਕਦਾ ਇਸਦਾ ਅਸਰ – ਐਕਸਪਰਟ

ਕੋਰੋਨਾ ਦੀ ਤੀਜੀ ਲਹਿਰ ਅਕਤੂਬਰ ‘ਚ ਆਵੇਗੀ, 1 ਸਾਲ ਰਹਿ ਸਕਦਾ ਇਸਦਾ ਅਸਰ – ਐਕਸਪਰਟ

ਵੀਓਪੀ ਡੈਸਕ – ਦੇਸ਼ ਵਿਚ ਕੋਰੋਨਾ ਦੀ ਦੂਸਰੀ ਲਹਿਰ ਅਜੇ ਖ਼ਤਮ ਨਹੀਂ ਹੋਈ ਪਰ ਮਹਿਰਾਂ ਨੇ ਤੀਸਰੀ ਲਹਿਰ ਦੀ ਚਿਤਾਵਨੀ ਦੇ ਦਿੱਤੀ ਹੈ। ਮਹਿਰਾਂ ਦੇ ਇਕ ਰਾਇਟਰਸ ਪੋਲ ਦੇ ਮੁਤਾਬਿਕ ਦੇਸ਼ ਵਿਚ ਇਸ ਸਾਲ ਅਕਤੂਬਰ ਵਿਚ ਕੋਰੋਨਾ ਦੀ ਤੀਸਰੀ ਲਹਿਰ ਦਸਤਕ ਦੇ ਸਕਦੀ ਹੈ। ਇਸਦਾ ਖ਼ਤਰਾ ਅਗਲੇ ਇਕ ਸਾਲ ਤੱਕ ਬਣਿਆ ਰਹਿ ਸਕਦਾ ਹੈ।

ਦੁਨੀਆਂ ਭਰ ਦੇ 40 ਐਕਸਪਰਟ ਦਾ ਕਹਿਣਾ ਹੈ ਕਿ 3 ਤੋਂ 17 ਜੂਨ ਦੇ ਵਿਚ ਲਏ ਗਏ ਸਰਵੇਂ ਤੋਂ ਪਤਾ ਲੱਗਿਆ ਹੈ ਕਿ ਕੋਰੋਨਾ ਦੀ ਤੀਸਰੀ ਲਹਿਰ ਨੂੰ ਰੋਕਣ ਲਈ ਵੈਕਸੀਨ ਮਹੱਤਵਪੂਰਨ ਹੈ।

ਅਗਸਤ ਦੇ ਸਤੰਬਰ ਵਿਚ ਕੀ ਹੋਵੇਗਾ

ਸਰਵੇਂ ਤੇ ਮੁਤਾਬਿਕ 85 ਫੀਸਦੀ ਤੋਂ ਵੱਧ ਜਾਨੀ 24 ਵਿਚੋਂ 21 ਨੇ ਕਿਹਾ ਹੈ ਕਿ ਤੀਸਰੀ ਲਹਿਰ ਅਕਤੂਬਰ ਤੱਕ ਆਵੇਗੀ। ਇਹਨਾਂ ਵਿਚੋਂ ਤਿੰਨਾਂ ਨੇ ਅਗਸਤ ਤੇ 12 ਨੇ ਸਤੰਬਰ ਤੱਕ ਆਉਣ ਦੀ ਸੰਭਾਵਨਾ ਦੱਸੀ ਹੈ। ਕਈਆਂ ਨੇ ਫਰਬਰੀ ਵਿਚ ਲਹਿਰ ਦਾ ਆਉਣਾ ਦੱਸਿਆ ਹੈ।

70 ਫੀਸਦੀ ਮਾਹਿਰਾਂ ਦਾ ਕਹਿਣਾ ਹੈ ਕਿ ਤੀਸਰੀ ਲਹਿਰ ਨੂੰ ਦੂਸਰੀ ਲਹਿਰ ਨਾਲੋਂ ਜਿਆਦਾ ਵਧਿਆ ਢੰਗ ਨਾਲ ਕਾਬੂ ਕੀਤਾ ਜਾਵੇਗਾ। ਦੂਸਰੀ ਲਹਿਰ ਤਾਂ ਬਹੁਤ ਹੀ ਜਾਨਲੇਵਾ ਸਾਬਿਤ ਹੋਈ ਸੀ। ਇਸ ਸਮੇਂ ਸਿਹਤ ਸਿਸਟਮ ਦਾ ਲੱਕ ਟੁੱਟ ਗਿਆ ਸੀ। ਮਹਾਮਾਰੀ ਦੀ ਪਹਿਲੀਂ ਲਹਿਰ ਨਾਲੋਂ ਇਹ ਜਿਆਦਾ ਲੰਮੀ ਵੀ ਰਹੀ ਹੈ।

ਡਾ ਰਣਦੀਪ ਗੁਲੇਰੀਆਂ ਨੇ ਕਿਹਾ ਹੈ ਕਿ ਤੀਸਰੀ ਲਹਿਰ ਨੂੰ ਰੋਕਣ ਬਾਰੇ ਕਿਹਾ ਕਿ ਇਹ ਲਹਿਰ ਜਲਦ ਮੱਠੀ ਪੈ ਜਾਵੇਗੀ ਕਿਉਂਕਿ ਤੀਸਰੀ ਲਹਿਰ ਦੇ ਆਉਂਦੇ-ਆਉਂਦੇ ਬਹੁਤ ਸਾਰੇ ਲੋਕਾਂ ਦੇ ਵੈਕਸੀਨ ਲੱਗ ਚੁੱਕੀ ਹੋਵੇਗੀ। ਉਹਨਾਂ ਨੇ ਕਿਹਾ ਕਿ ਜੇਕਰ ਤੀਸਰੀ ਲਹਿਰ ਨਾਲ ਨਜਿੱਠਣਾ ਹੈ ਤਾਂ ਕੋਰੋਨਾ ਵੈਕਸੀਨ ਬਹੁਤ ਸਾਰਥਿਕ ਸਿੱਧ ਹੋਵੇਗੀ ਜਿੰਨੇ ਜਿਆਦਾ ਲੋਕ ਇਹ ਲਗਵਾਉਣਗੇ ਉਨੇ ਹੀ ਛੇਤੀ ਤੀਸਰੀ ਲਹਿਰ ਉਪਰ ਕਾਬੂ ਪਾ ਲਿਆ ਜਾਵੇਗਾ।

error: Content is protected !!