ਜਾਣੋਂ ਗੋਲਡ ਮੈਡਲ ਜਿੱਤਣ ਤੋਂ ਬਾਅਦ ਜਵਾਹਰ ਲਾਲ ਨਹਿਰੂ ਨੇ ਮਿਲ਼ਖਾ ਸਿੰਘ ਨੂੰ ਕੀ ਕਿਹਾ ਸੀ

ਜਾਣੋਂ ਗੋਲਡ ਮੈਡਲ ਜਿੱਤਣ ਤੋਂ ਬਾਅਦ ਜਵਾਹਰ ਲਾਲਾ ਨਹਿਰੂ ਨੇ ਮਿਲ਼ਖਾ ਸਿੰਘ ਨੂੰ ਕੀ ਕਿਹਾ ਸੀ

ਵੀਓਪੀ ਡੈਸਕ – ਕਈ ਰਿਕਾਰਡ ਬਣਾਉਣ ਵਾਲੇ ਮਿਲਖਾ ਸਿੰਘ 91 ਸਾਲ ਦੀ ਉਮਰ ਵਿਚ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। 90 ਸਾਲ ਦੀ ਉਮਰ ਵਿਚ ਵੀ ਉਹਨਾਂ ਦਾ ਫਿੱਟਨੈੱਸ ਦੇ ਪ੍ਰਤੀ ਜਾਨੂੰਨ ਘੱਟ ਨਹੀਂ ਸੀ ਹੋਇਆ। ਉਹਨਾਂ ਲਈ ਫਿੱਟਨੈੱਸ ਕੀ ਮਾਇਨਾ ਰੱਖਦੀ ਸੀ ਉਹਨਾਂ ਨੇ ਇਕ ਪ੍ਰੋਗਰਾਮ ਵਿਚ ਸਾਂਝਾ ਕੀਤਾ ਸੀ। ਉਹਨਾਂ ਨੇ ਕਿਹਾ ਸੀ ਕਿ ਬਦਲਾਅ ਫਿੱਟਨੈੱਸ ਨਾਲ ਹੀ ਆਵੇਗਾ। ਮੈਂ ਜੋ ਤੁਰ ਫਿਰ ਰਿਹਾ ਹਾਂ ਇਸਦਾ ਕਾਰਨ ਮੇਰੀ ਫਿਜੀਕਲ ਫਿੱਟਨੈੱਸ ਹੈ।

ਮਿਲਖਾ ਸਿੰਘ ਨੇ ਲੋਕਾਂ ਨੂੰ ਕਿਹਾ ਸੀ ਕਿ ਜਿੰਨੀ ਭੁੱਖ ਹੋਵੇ ਉਸ ਤੋਂ ਘੱਟ ਖਾਓ ਕਿਉਂਕਿ ਜਿਆਦਾ ਖਾਣ ਨਾਲ ਸਰੀਰ ਵਿਚ ਖੂਨ ਹੌਲੀ ਵਹਾਅ ਕਰਦਾ ਹੈ ਜੇਕਰ ਅਸੀਂ ਘੱਟ ਖਾਵਾਂਗੇ ਤਾਂ ਖੂਨ ਤੇਜੀ ਨਾਲ ਸਾਡੇ ਸਰੀਰ ਵਿਚ ਵਹਾਅ ਕਰੇਗਾ ਤਾਂ ਉਸ ਨਾਲ ਬਿਮਾਰੀਆਂ ਨਹੀਂ ਲੱਗਣਗੀਆਂ। ਸਿਹਤ ਲਈ ਥੋੜਾ ਸਮਾਂ ਕੱਢਣਾ ਬੇਹੱਦ ਜ਼ਰੂਰੀ ਹੈ।

ਮਿਲਖਾ ਸਿੰਘ ਨੇ ਕਿਹਾ ਮੇਰੇ ਜਾਮਾਨੇ ਵਿਚ 3 ਸਪੋਰਟਸ ਮੈਨ ਹੋਏ ਹਨ, ਮੈਂ, ਲਾਲਾ ਅਮਰਨਾਥ ਤੇ ਮੇਜਰ ਧਿਆਨਚੰਦ। ਇੱਕ ਦਿਨ ਨੈਸ਼ਨਲ ਸਟੇਡੀਅਮ ਦੇ ਅੰਦਰ ਮੇਰੀ ਲਾਲਾ ਅਮਰਨਾਥ ਨਾਲ ਗੱਲ ਹੋ ਰਹੀ ਸੀ। ਉਹਨਾਂ ਨੇ ਮੈਂਨੂੰ ਦੱਸਿਆ ਕਿ ਮੈਚ ਖੇਡਣ ਲਈ ਉਹਨਾਂ ਨੂੰ ਦੋ ਰੁਪਏ ਮਿਲਦੇ ਹਨ ਤੇ ਥਰਡ ਕਲਾਸ ਵਿਚ ਉਹਨਾਂ ਦੇ ਸਫ਼ਰ ਕਰਨਾ ਹੁੰਦਾ ਹੈ। ਹੁਣ ਹਾਲਾਤ ਕਿੰਨੇ ਬਦਲ ਗਏ ਹਨ। ਉਹਨਾਂ ਕਿਹਾ ਕਿ ਅੱਜ ਦੇ ਖਿਡਾਰੀਆਂ ਕੋਲ ਬਹੁਤ ਪੈਸਾ ਹੈ ਸਾਡੇ ਸਮਾਂ ਖੇਡ ਵਿਚ ਇੰਨਾ ਪੈਸਾ ਨਹੀਂ ਸੀ ਮਿਲਦਾ।

ਮਿਲਖਾ ਸਿੰਘ ਨੇ ਦੱਸਿਆ ਸੀ ਕਿ ਧਿਆਨਚੰਦ ਵਰਗਾ ਹਾਕੀ ਦਾ ਖਿਡਾਰੀ ਅੱਜ ਤੱਕ ਦੁਨੀਆਂ ਵਿਚ ਪੈਂਦਾ ਨਹੀਂ ਹੋਇਆ। ਜਦੋਂ 1936 ਦੀਆਂ ਬਲਿਨ ਓਲੰਪਿਕਸ ਵਿਚ ਖੇਡ ਰਹੇ ਸੀ ਤਾਂ ਹਿਟਲਰ ਨੇ ਕਿਹਾ ਕਿ ਧਿਆਨਚੰਦ ਤੁਸੀਂ ਸਾਡੇ ਦੇਸ਼ ਰਹਿ ਲਵੋਂ ਤੁਹਾਨੂੰ ਜੋ ਚਾਹੀਦਾ ਹੈ ਅਸੀਂ ਦੇਵਾਂਗੇ ਤਾਂ ਧਿਆਨਚੰਦ ਨੇ ਕਿਹਾ ਸੀ ਕਿ ਨਹੀਂ ਮੈਂਨੂੰ ਆਪਣਾ ਦੇਸ਼ ਪਿਆਰਾ ਹੈ।

ਮਿਲਖਾ ਸਿੰਘ ਨੇ ਇਕ ਵਾਰ ਦੱਸਿਆ ਸੀ ਕਿ ਜਦੋਂ ਮੈਂ 1958 ਦੀਆਂ ਕਾਮਨਵੈੱਲਥ ਖੇਡਾਂ ਵਿਚ ਪਹਿਲਾਂ ਗੋਲਡ ਮੈਡਲ ਜਿੱਤਿਆ ਤਾਂ ਕਵੀਨ ਨੇ ਮੈਂਨੂੰ ਗੋਲਡ ਮੈਡਲ ਪਹਿਨਾਇਆ। ਮੈਂਨੂੰ ਉੱਥੇ ਲੱਖਾਂ ਦੀ ਗਿਣਤੀ ਵਿਚ ਬੈਠੇ ਅੰਗਰੇਜ਼ ਦੇਖ ਰਹੇ ਸਨ ਭਾਰਤੀ ਕੋਈ ਟਾਵਾਂ-ਟਾਵਾਂ ਨਜ਼ਰ ਆ ਰਿਹਾ ਸੀ। ਉਹਨਾਂ ਨੇ ਦੱਸਿਆ ਕਿ ਜਦੋਂ ਮੇਰੇ ਗਲ਼ ਵਿਚ ਗੋਲਡ ਮੈਡਲ ਪਾਇਆ ਗਿਆ ਤਾਂ ਇਕ ਸਾੜੀ ਵਾਲੀ ਔਰਤ ਮੇਰੇ ਵੱਲ ਭੱਜੀ ਆਈ ਤਾਂ ਕਹਿਣ ਲੱਗੀ ਮਿਲਖਾ ਜੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਮੈਸੇਜ ਆਇਆ ਹੈ ਤੇ ਕਹਿੰਦੇ ਹਨ ਮਿਲਖਾ ਸਿੰਘ ਨੂੰ ਪੁੱਛੋ ਕੀ ਚਾਹੀਦਾ ਹੈ ਤਾਂ ਮੈਂ ਕਿਹਾ ਸੀ ਇਕ ਦਿਨ ਦੀ ਛੁੱਟੀ।

error: Content is protected !!