ਬਿਜਲੀ ਦੇ ਕੱਟਾ ਨੇ ਲੋਕਾਂ ਨੂੰ ਪੱਖੀਆਂ ਝੱਲ੍ਹਣ ਲਈ ਕੀਤਾ ਮਜ਼ਬੂਰ

ਬਿਜਲੀ ਦੇ ਕੱਟਾ ਨੇ ਲੋਕਾਂ ਨੂੰ ਪੱਖੀਆਂ ਝੱਲ੍ਹਣ ਲਈ ਕੀਤਾ ਮਜ਼ਬੂਰ

ਪਟਿਆਲਾ (ਵੀਓਪੀ ਬਿਊਰੋ)  – ਪੰਜਾਬ ਵਿਚ ਝੋਨੇ ਦੀ ਲਵਾਈ ਕਾਰਨ ਬਿਜਲੀ ਦੀ ਮੰਗ ਵੱਧ ਗਈ ਹੈ। ਇਹ 14 ਤੱਕ ਜਾ ਪੁੱਜੀ ਹੈ। ਇਸ ਮੰਗ ਨੂੰ ਪੂਰਾ ਕਰਨ ਲਈ ਇਕ ਦਿਨ ਵਿਚ ਦੋ ਘੰਟੇ ਬਿਜਲੀ ਦਾ ਕੱਟ ਜ਼ਰੂਰੀ ਹੋ ਗਿਆ ਹੈ।

ਹੈੱਡਕੁਆਟਰਾਂ ‘ਤੇ ਰੋਜ਼ਾਨਾ ਮੂੰਹ ਜੁਬਾਨੀ ਹੁਕਮਾਂ ਰਾਹੀਂ ਵਾਰੋ-ਵਾਰੀ 2 ਘੰਟੇ ਦਾ ਕੱਟ ਲਾਇਆ ਜਾ ਰਿਹਾ ਹੈ। ਉੱਤਰ ਖੇਤਰੀ ਲੋਡ ਡਿਸਪੈਚ ਸੈਂਟਰ ਮੁਤਾਬਕ ਬੀਤੇ ਦਿਨ ਪੰਜਾਬ ਵਿਚ ਬਿਜਲੀ ਦੀ ਮੰਗ 14 ਹਜ਼ਾਰ 245 ਮੈਗਾਵਾਟ ਤਕ ਪੁੱਜੀ। ਮੰਗ ਤੇ ਸਪਲਾਈ ਵਿਚ 1550 ਮੈਗਵਾਟ ਦਾ ਫ਼ਰਕ ਸਾਹਮਣੇ ਆਇਆ। ਇਸ ਫ਼ਰਕ ਨੂੰ ਪੂਰਾ ਕਰਨ ਲਈ ਸਿਰਫ਼ ਤੇ ਸਿਰਫ਼ ਕੱਟਾਂ ਦਾ ਸਹਾਰਾ ਲਿਆ ਜਾ ਰਿਹਾ ਹੈ।

ਭਾਖੜਾ ਭੰਡਾਰ ਦੇ ਪਾਣੀ ਦਾ ਪੱਧਰ ਪਿਛਲੇ ਸਾਲਾਂ ਵਿਚ ਉਪਲਬਧ ਪਾਣੀ ਦੀ ਤੁਲਨਾ ਵਿਚ ਘੱਟ ਹੈ। ਬੀਬੀਐੱਮਬੀ ਖੇਤੀਬਾੜੀ ਸੈਕਟਰ ਦੀਆਂ ਬਿਜਲੀ ਮੰਗਾਂ ਪੂਰੀਆਂ ਕਰਨ ਲਈ ਪੂਰੀ ਸ਼ਕਤੀ ਨਾਲ ਬਿਜਲੀ ਪੈਦਾ ਨਹੀਂ ਕਰ ਰਿਹਾ ਹੈ। ਬੀਬੀਐੱਮਬੀ ਦਾ ਮੌਜੂਦਾ ਸਮੇਂ ਵਿਚ ਭੰਡਾਰਨ ਪੱਧਰ ਪਿਛਲੇ ਸਾਲ ਦੇ 1581.50 ਫੁੱਟ ਦੇ ਮੁਕਾਬਲੇ 1524.60 ਫੁੱਟ ਹੈ। ਇਸੇ ਤਰ੍ਹਾਂ ਪੌਂਗ ਡੈਮ ਵਿਚ ਇਹ ਪਿਛਲੇ ਸਾਲ ਦੇ 1335 ਫੁੱਟ ਦੇ ਪੱਧਰ ਦੇ ਮੁਕਾਬਲੇ 1281 ਫੁੱਟ ਹੈ। ਇਸ ਸਮੇਂ ਬੀਬੀਐੱਮਬੀ ਵੱਲੋਂ 194 ਲੱਖ ਯੂਨਿਟ ਬਿਜਲੀ ਸਪਲਾਈ ਕੀਤੀ ਜਾਂਦੀ ਹੈ।

ਪੀਐਸਪੀਸੀਐਲ ਬੁਲਾਰੇ ਮੁਤਾਬਕ ਇਸ ਸਮੇਂ ਕੇਂਦਰੀ ਸੈਕਟਰ ਤੋਂ 3864 ਮੈਗਾਵਾਟ, ਬਾਹਰੋਂ ਖ਼ਰੀਦ 2195 ਮੈਗਾਵਾਟ, ਬੈਂਕਿੰਗ ਰਾਹੀਂ 1192 ਮੈਗਾਵਾਟ, ਟੀਐੱਸਪੀਐੱਲ 950 ਮੈਗਾਵਾਟ, ਐੱਨਪੀਐੱਲ 1320 ਮੈਗਾਵਾਟ, ਜੀਵੀਕੇ 492 ਮੈਗਾਵਾਟ, ਗੁਰੂ ਗੋਬਿੰਦ ਸਿੰਘ ਸੂਪਰ ਥਰਮਲ ਪਲਾਂਟ ਤੋਂ 579 ਮੈਗਾਵਾਟ, ਗੁਰੂ ਹਰਗੋਬਿੰਦ ਥਰਮਲ ਪਲਾਂਟ ਤੋਂ 844 ਮੈਗਾਵਾਟ, ਆਰਐੱਸਡੀ ਤੋਂ 410 ਮੈਗਾਵਾਟ, ਸ਼ਾਨਨ ਤੋਂ 110 ਮੈਗਾਵਾਟ, ਯੂ.ਬੀ.ਡੀ.ਸੀ ਤੋਂ 83 ਮੈਗਾਵਾਟ, ਮੁਕੇਰੀਆਂ ਤੋਂ 179 ਮੈਗਾਵਾਟ, ਏਐੱਸਐੱਚਪੀ ਤੋਂ 120 ਮੈਗਾਵਾਟ, ਸੋਲਰ 398 ਮੈਗਾਵਾਟ, ਬਾਇਓਮਾਸ ਤੋਂ 74 ਮੈਗਾਵਾਟ ਕੁੱਲ 12 ਹਜ਼ਾਰ 810 ਮੈਗਾਵਾਟ ਬਿਜਲੀ ਮਿਲ ਰਹੀ ਹੈ।

error: Content is protected !!