ਕੋਰੋਨਾ ਪਿਆ ਠੰਡਾ ਤਾਂ ਬੋਨ ਡੈੱਥ ਬਣ ਰਿਹਾ ਘਾਤਕ, ਵੱਧ ਸਕਦਾ ਹੈ ਖਤਰਾ   

ਕੋਰੋਨਾ ਪਿਆ ਠੰਡਾ ਤਾਂ ਬੋਨ ਡੈੱਥ ਬਣ ਰਿਹਾ ਘਾਤਕ, ਵੱਧ ਸਕਦਾ ਹੈ ਖਤਰਾ

ਵੀਓਪੀ ਡੈਸਕ – ਕੋੋਰੋਨਾ ਵਾਇਰਸ ਤੇ ਬਲੈਕ ਫੰਗਸ ਤੋਂ ਲੋਕਾਂ ਨੂੰ ਥੋੜੀ ਰਾਹਤ ਮਿਲਣ ਲੱਗੀ ਤਾਂ ਹੁਣ ਬੋਨ ਡੈੱਥ ਨੇ ਲੋਕਾਂ ਦੀ ਚਿੰਤਾ ਵਧਾ ਦਿੱਤਾ ਹੈ। ਕੋਰੋਨਾ ਵਾਇਰਸ ਦੀ ਲਾਗ ਤੋਂ ਠੀਕ ਹੋਣ ਪਿੱਛੋਂ ‘ਬੋਨ ਡੈੱਥ’ ਦੇ ਕੁਝ ਮਰੀਜ਼ਾਂ ਦਾ ਪਤਾ ਲੱਗਾ ਹੈ। ਡਾਕਟਰਾਂ ਨੂੰ ਖ਼ਦਸ਼ਾ ਹੈ ਕਿ ਅਜਿਹੇ ਹੋਰ ਮਾਮਲੇ ਵੀ ਦੇਸ਼ ਵਿੱਚ ਆ ਸਕਦੇ ਹਨ।

ਮੁੰਬਈ ’ਚ ਤਿੰਨ ਰੋਗੀਆਂ ਦੇ ‘ਅਵੈਸਕਿਊਲਰ ਨੈਕ੍ਰੌਸਿਸ’ ਤੋਂ ਪੀੜਤ ਹੋਣ ਦਾ ਪਤਾ ਕੇਸ ਸਾਹਮਣੇ ਆਇਆ ਹੈ। ਜਿਸ ਵਿੱਚ ਹੱਡੀਆਂ ਦੇ ਟਿਸ਼ੂ ਮਰ ਰਹੇ ਹਨ। ਡਾਕਟਰੀ ਭਾਸ਼ਾ ਵਿੱਚ ਇਸ ਸਥਿਤੀ ਨੂੰ AVN ਵੀ ਕਿਹਾ ਜਾਂਦਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਮੁੰਬਈ ਦੇ ਮਾਹਿਮ ਇਲਾਕੇ ’ਚਿ ਸਥਿਤ ਹਿੰਦੂਜਾ ਹਸਪਤਾਲ ਵਿੱਚ 3 ਮਰੀਜ਼ ਦਾਖ਼ਲ ਹੋਏ ਹਨ, ਜਿਨ੍ਹਾਂ ਨੂੰ ਕੋਵਿਡ ਤੋਂ ਠੀਕ ਹੋਣ ਦੇ ਦੋ ਮਹੀਨਿਆਂ ਬਾਅਦ AVN ਤੋਂ ਪੀੜਤ ਹੋਣ ਦਾ ਪਤਾ ਲੱਗਾ ਹੈ। ਤਿੰਨਾਂ ਦੀ ਉਮਰ 40 ਸਾਲ ਤੋਂ ਘੱਟ ਹੈ।

ਇਨ੍ਹਾਂ ਰੋਗੀਆਂ ਨੂੰ ਪਹਿਲਾਂ ਪੱਟ ਦੀ ਹੱਡੀ ਦੇ ਬਿਲਕੁਲ ਉੱਪਰਲੇ ਹਿੱਸੇ ਵਿੱਚ ਦਰਦ ਮਹਿਸੂਸ ਹੋਇਆ ਸੀ। ਜਦੋਂ ਡਾਕਟਰਾਂ ਨੇ ਚੈੱਕ ਕੀਤਾ, ਤਾਂ ਉਹ AVN ਨਿੱਕਲਿਆ। ‘ਬਲੈਕ ਫ਼ੰਗਸ’ ਕਾਰਣ ਇਹ ਰੋਗ ਵੀ ਸਟੀਰਾਇਡ ਦੀ ਵਰਤੋਂ ਕਰਕੇ ਹੁੰਦਾ ਹੈ ਪਰ ਇਸ ਮਾਮਲੇ ਦੀ ਮੁਸੀਬਤ ਇਹ ਹੈ ਕਿ ਕੋਵਿਡ-19 ਦੇ ਇਲਾਜ ਵਿੱਚ ਡਾਕਟਰਾਂ ਨੂੰ ਸਟੀਰਾਇਡ ਵਰਤਣੇ ਹੀ ਪੈਂਦੇ ਹਨ।

AVN ਸਬੰਧੀ ਡਾ. ਅਗਰਵਾਲ ਦਾ ਇੱਕ ਖੋਜ ਪਰਚਾ ਸਨਿੱਚਰਵਾਰ ਨੂੰ ਵੱਕਾਰੀ ਮੈਡੀਕਲ ਜਰਨਲ ‘ਬੀਐੱਮਜੇ ਕੇਸ ਸਟੱਡੀਜ਼’ ’ਚ ਪ੍ਰਕਾਸ਼ਿਤ ਹੋਇਆ ਹੈ। ਉਨ੍ਹਾਂ ਸਪੱਸ਼ਟ ਲਿਖਿਆ ਹੈ ਕਿ ਕੋਵਿਡ-19 ਦੇ ਮਾਮਲਿਆਂ ਵਿੱਚ ਕੌਰਟੀਕੋਸਟੀਰਾਇਡਜ਼ ਦੀ ਵਰਤੋਂ ਕਾਰਣ AVN ਹੁੰਦਾ ਹੈ।

error: Content is protected !!