ਪੜ੍ਹੋ ਦੁਆਬੇ ਦੇ ਕਿਸ ਦਲਿਤ ਚਿਹਰੇ ਨੂੰ ਕਾਂਗਰਸ ਬਣਾਏਗੀ ਕੈਬਨਿਟ ਮੰਤਰੀ, ਦੋ ਨਾਮ ਆਏ ਸਾਹਮਣੇ 

ਪੜ੍ਹੋ ਦੁਆਬੇ ਦੇ ਕਿਸ ਦਲਿਤ ਚਿਹਰੇ ਨੂੰ ਕਾਂਗਰਸ ਬਣਾਏਗੀ ਕੈਬਨਿਟ ਮੰਤਰੀ, ਦੋ ਨਾਮ ਆਏ ਸਾਹਮਣੇ

ਜਲੰਧਰ (ਨਰਿੰਦਰ ਨੰਦਨ) – ਪੰਜਾਬ ਕਾਂਗਰਸ ਦਾ ਕਾਟੋ-ਕਲੇਸ਼ ਖ਼ਤਮ ਕਰਨ ਲਈ ਕੈਬਨਿਟ ਵਿਚ ਫੇਰ ਬਦਲ ਹੋਣ ਜਾ ਰਿਹਾ ਹੈ। ਇਸ ਵਿਚ ਦੋ ਵਿਧਾਇਕਾਂ ਦੇ ਨਾਵਾਂ ਦੀ ਚਰਚਾ ਹੈ। ਇਕ ਹੈ ਰਾਣਾ ਕੇਪੀ ਆਨੰਦਪੁਰ ਸਾਹਿਬ ਤੋਂ ਤੇ ਦੂਸਰਾ ਸੰਗਤ ਸਿੰਘ ਗਿਲਜੀਆ ਟਾਂਡਾ ਉੜਮੁੜ ਤੋਂ। ਹਾਲਾਂਕਿ ਕੌਣ ਕਾਂਗਰਸ ਦੀ ਕੈਬਨਿਟ ਵਿਚੋਂ ਬਾਹਰ ਹੋਏਗਾ ਇਸ ਬਾਰੇ ਅਜੇ ਕੋਈ ਵੀ ਜਾਣਕਾਰੀ ਨਹੀਂ ਹੈ ਪਰ ਇੰਨਾ ਜ਼ਰੂਰ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਜੋ ਜੇਲ੍ਹ ਮੰਤਰੀ ਹਨ ਉਹਨਾਂ ਨੇ ਮੀਡੀਆ ਸਾਹਮਣੇ ਕਹਿ ਦਿੱਤਾ ਹੈ ਜੇਕਰ ਮੇਰਾ ਅਹੁਦਾ ਜਾਂਦਾ ਹੈ ਤਾਂ ਮੈਨੂੰ ਕੋਈ ਵੀ ਫਰਕ ਨਹੀਂ ਪੈਂਦਾ। ਰੰਧਾਵਾ ਨੇ ਕਿਹਾ ਹੈ ਕਿ ਮੈਂ ਕਾਂਗਰਸੀ ਸੀ ਤੇ ਰਹਾਂਗਾ।

ਉੱਧਰ ਨਵਜੋਤ ਸਿੰਘ ਸਿੱਧੂ ਬਾਰੇ ਵੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਉਹਨਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਾਇਆ ਜਾ ਸਕਦਾ ਹੈ। ਪੰਜਾਬ ਮਾਮਲਿਆ ਦੇ ਇੰਚਾਰਜ ਹਰੀਸ਼ ਰਾਵਤ ਨੇ ਜਾਣਕਾਰੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਲੋਕਾਂ ਨੂੰ ਖੁਸ਼ਖ਼ਬਰੀ ਦਿੱਤੀ ਜਾਵੇਗੀ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਰਹਿਣਗੇ ਪਰ ਪੰਜਾਬ ਦੀ ਕੈਬਨਿਟ ਤੇ ਪ੍ਰਧਾਨਗੀ ਦਾ ਅਹੁਦਾ ਬਦਲਿਆ ਜਾ ਸਕਦਾ ਹੈ।

ਨਵਜੋਤ ਸਿੰਘ ਸਿੱਧੂ ਕਦੀ ਆਪਣੀ ਪਾਰਟੀ ਦੇ ਹੱਕ ਵਿਚ ਹੋ ਜਾਂਦੇ ਹਨ ਤੇ ਕਦੀ ਟਵੀਟ ਕਰਕੇ ਕਹਿ ਰਹੇ ਹਨ ਕਿ ਆਪ ਪਾਰਟੀ ਮੇਰੇ ‘ਪੰਜਾਬ ਮਾਡਲ’ ਨੂੰ ਸਮਝਦੀ ਹੈ। ਫਿਰ ਉਹਨਾਂ ਦੇ ਟਵੀਟ ਉਪਰ ਅਰਵਿੰਦ ਕੇਜਰੀਵਾਲ ਟਵੀਟ ਕਰ ਦਿੰਦੇ ਹਨ। ਅਜੇ ਇਸ ਮਾਮਲੇ ਵਿਚ ਦੁਚਿੱਤੀ ਬਣੀ ਹੋਈ ਹੈ। ਆਉਣ ਵਾਲੇ ਸਮੇਂ ਵਿਚ ਕੀ ਹੁੰਦਾ ਹੈ ਇਹ ਸਮੇਂ ਦੇ ਗਰਭ ਵਿਚ ਹੈ।

error: Content is protected !!