ਇੰਨੋਸੈਂਟ ਹਾਰਟਸ ਵਿਦਿਆਰਥੀਆਂ ਦਾ ਸੀ.ਬੀ.ਐੱਸ.ਈ ਬੋਰਡ 12ਵੀਂ ਜਮਾਤ ਦਾ ਸ਼ਾਨਦਾਰ ਨਤੀਜਾ

ਜਲੰਧਰ (ਵੀਓਪੀ ਬਿਊਰੋ) ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਸੀ.ਬੀ.ਐੱਸ.ਈ ਦੁਆਰਾ ਸਾਲ 2021-22 ਦੇ ਘੋਸ਼ਿਤ ਕੀਤੇ ਗਏ 12ਵੀਂ ਜਮਾਤ ਦੇ ਨਤੀਜੇ ਵਿੱਚ ਇੰਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ,ਲੋਹਾਰਾਂ ਅਤੇ ਰਾਇਲ ਵਰਲਡ ਬ੍ਰਾਂਚ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਸਫ਼ਲਤਾ ਹਾਸਲ ਕਰਦੇ ਹੋਏ 20 ਵਿਦਿਆਰਥੀਆਂ ਨੇ 95 ਪ੍ਰਤੀਸ਼ਤ ਤੋਂ ਅਧਿਕ,92 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਅਧਿਕ ਅਤੇ 235 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਅਧਿਕ ਅੰਕ ਪ੍ਰਾਪਤ ਕੀਤੇ।
ਗ੍ਰੀਨ ਮਾਡਲ ਟਾਊਨ ਬ੍ਰਾਂਚ ਵਿੱਚ ਕਾਮਰਸ ਵਿਭਾਗ ਦੀ ਖ਼ੁਸ਼ੀ ਜੈਨ ਨੇ 98.6 ਪ੍ਰਤੀਸ਼ਤ ਅੰਕਾਂ ਦੇ ਨਾਲ ਸਕੂਲ ਵਿੱਚ ਟਾਪ ਕੀਤਾ।ਪਰਨੀਤ ਕੌਰ ਅਤੇ ਖੁਸ਼ਬੂ ਸਿੰਗਲਾ ਨੇ ਕ੍ਰਮਵਾਰ 98.2 ਪ੍ਰਤੀਸ਼ਤ ਅੰਕ ਹਾਸਿਲ ਕੀਤੇ। ਨਾਨ ਮੈਡੀਕਲ ਵਿੱਚ ਮ੍ਰਿਦੁੱਲ ਗੁਪਤਾ 96.6 ਪ੍ਰਤੀਸ਼ਤ ਅੰਕ ਲੈ ਕੇ ਸਕੂਲ ਵਿੱਚ ਪਹਿਲੇ ਸਥਾਨ ‘ਤੇ ਰਿਹਾ ਜਦੋਂ ਕਿ ਸ਼ੇਖਰ ਅਜੀਤ ਨੇ 95.2 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਭੀਮਾਂਸ਼ੂ ਕੁਮਾਰ ਨੇ 94.8 ਪ੍ਰਤੀਸ਼ਤ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਮੈਡੀਕਲ ਵਿੱਚ ਪ੍ਰਾਚੀ ਬਜਾਜ ਨੇ 95 ਪ੍ਰਤੀਸ਼ਤ ਅੰਕ ਜਦੋਂਕਿ ਅਕਸ਼ਿਤਾ ਨੇ 94.6 ਪ੍ਰਤੀਸ਼ਤ ਅੰਕ ਲੈ ਕੇ ਸਕੂਲ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।
ਲੋਹਾਰਾਂ ਬ੍ਰਾਂਚ ਵਿੱਚ ਹਿਊਮੈਨਿਟੀਜ਼ ਗਰੁੱਪ ਵਿੱਚ ਤਨਿਸ਼ਕਾ ਨੇ 96 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਅਨੁਸ਼ਕਾ ਗੁਪਤਾ ਨੇ 94.4 ਪ੍ਰਤੀਸ਼ਤ ਅੰਕ ਅਤੇ ਰਿਧਿਮਾ ਨੇ 93.4ਪ੍ਰਤੀਸ਼ਤ ਅੰਕ ਲੈ ਕੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ।ਅੰਮ੍ਰਿਤ ਅਟਵਾਲ 95.6 ਪ੍ਰਤੀਸ਼ਤ ਅੰਕ ਲੈ ਕੇ ਸਕੂਲ ਵਿੱਚ ਪਹਿਲੇ ਸਥਾਨ ਉੱਤੇ ਰਿਹਾ।ਸੰਜੀਤ ਅਤੇ ਦਿਸ਼ਾ ਛਾਬੜਾ ਨੇ ਕ੍ਰਮਵਾਰ 94 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ।
ਰਾਇਲ ਵਰਲਡ ਸਕੂਲ ਵਿੱਚ ਰਵੀਸ਼ਾ ਨੇ ਕਾਮਰਸ ਵਿੱਚ 91 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਦੇਵਨ ਨੇ 90.4 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ। ਹਿਊਮੈਨਿਟੀਜ਼ ਗਰੁੱਪ ਵਿਚ ਨੰਦਿਨੀ ਨੇ 88.2 ਪ੍ਰਤੀਸ਼ਤ ਅਤੇ ਸਿਮਰਪ੍ਰੀਤ ਨੇ 86.8 ਪ੍ਰਤੀਸ਼ਤ ਅੰਕ ਲੈ ਕੇ ਸਕੂਲ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।
ਬਿਜ਼ਨੈੱਸ ਸਟੱਡੀ ਵਿੱਚ ਕੁੱਲ 7ਵਿਦਿਆਰਥੀਆਂ ਨੇ ਅਧਿਕਤਮ ਅੰਕ 100,ਡਾਂਸ ਵਿੱਚ 1ਵਿਦਿਆਰਥੀ, ਪੋਲੀਟੀਕਲ ਸਾਇੰਸ ਵਿੱਚ 3,ਅਕਾਊਂਟਸ ਵਿੱਚ 1ਅਤੇ ਸਾਇਕਾਲੋਜੀ ਵਿੱਚ 1ਵਿਦਿਆਰਥੀ ਨੇ ਅਧਿਕਤਮ 100 ਅੰਕ ਪ੍ਰਾਪਤ ਕੀਤੇ।
ਸਾਰੇ ਸਕੂਲ ਦੇ ਮੁੱਖ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਪ੍ਰਸੰਸਾ ਕਰਦੇ ਗਏ ਉਨ੍ਹਾਂ ਨੂੰ ਪ੍ਰੋਤਸਾਹਿਤ ਕੀਤਾ। ਇੰਨੋਸੈਂਟ ਹਾਰਟਸ ਦੇ ਚੇਅਰਮੈਨ ਡਾਕਟਰ ਅਨੂਪ ਬੌਰੀ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਸਫਲਤਾ ਉੱਤੇ ਉਨ੍ਹਾਂ ਦੇ ਮਾਤਾ-ਪਿਤਾ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।
error: Content is protected !!