ਇੰਨੋਸੈਂਟ ਹਾਰਟਸ ਦੇ ‘ਹੈਲਥ ਐਂਡ ਵੈਲਨੈੱਸ ਕਲੱਬ’ ਦੇ ਵਿਦਿਆਰਥੀਆਂ ਨੇ ਰੇਨੀ ਸੀਜ਼ਨ ਵਿੱਚ ‘ਕੀ ਕਰੀਏ ਤੇ ਕੀ ਨਾ ਕਰੀਏ’ ਰੋਲ ਪਲੇ ਦੇ ਮਾਧਿਅਮ ਨਾਲ ਕੀਤਾ ਸੁਚੇਤ

ਇੰਨੋਸੈਂਟ ਹਾਰਟਸ ਦੇ ‘ਹੈਲਥ ਐਂਡ ਵੈਲਨੈੱਸ ਕਲੱਬ’ ਦੇ ਵਿਦਿਆਰਥੀਆਂ ਨੇ ਰੇਨੀ ਸੀਜ਼ਨ ਵਿੱਚ ‘ਕੀ ਕਰੀਏ ਤੇ ਕੀ ਨਾ ਕਰੀਏ’ ਰੋਲ ਪਲੇ ਦੇ ਮਾਧਿਅਮ ਨਾਲ ਕੀਤਾ ਸੁਚੇਤ

ਜਲੰਧਰ (ਵੀਓਪੀ ਬਿਊਰੋ) ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ (ਗ੍ਰੀਨ ਮਾਡਲ ਟਾਊਨ,ਲੋਹਾਰਾਂ,ਕੈਂਟ ਜੰਡਿਆਲਾ ਰੋਡ, ਰਾਇਲ ਵਰਲਡ ਅਤੇ ਕਪੂਰਥਲਾ ਰੋਡ)ਦੇ ‘ਹੈਲਥ ਐਂਡ ਵੈਲਨੈੱਸ’ ਦੇ ਵਿਦਿਆਰਥੀਆਂ ਦੁਆਰਾ ਬਰਸਾਤੀ ਮੌਸਮ ਵਿੱਚ ‘ਕੀ ਕਰੀਏ ਤੇ ਕੀ ਨਾ ਕਰੀਏ’ ਵਿਸ਼ੇ ਉੱਤੇ ਰੋਲ ਪਲੇ ਅਤੇ ਨੁੱਕੜ ਨਾਟਿਕਾ ਪ੍ਰਸਤੁਤ ਕੀਤੀ ਗਈ।ਇਸ ਮੌਕੇ ਉੱਤੇ ਸਾਰੇ ਵਿਦਿਆਰਥੀਆਂ ਦੇ ਲਈ ਵਿਸ਼ੇਸ਼ ਅਸੈਂਬਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ‘ਹੈਲਥ ਐਂਡ ਵੈਲਨੈੱਸ ਕਲੱਬ’ ਦੇ ਅੰਬੈਸਡਰ, ਮਾਡਰੇਟਰ ਅਤੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੀ ਗਈ|

ਇਸ ਨੁੱਕੜ ਨਾਟਿਕਾ ਅਤੇ ਰੋਲ ਪਲੇ ਦੇ ਮਾਧਿਅਮ ਨਾਲ ਸਾਰਿਆਂ ਨੂੰ ਦੱਸਿਆ ਗਿਆ ਕਿ ਬਰਸਾਤੀ ਮੌਸਮ ਵਿੱਚ ਹਮੇਸ਼ਾਂ ਉਬਲੀਆਂ ਜਾਂ ਗਰਿੱਲਡ ਸਬਜ਼ੀਆਂ ਦਾ ਸੇਵਨ ਕਰੋ।ਫਲ ਖਾਣ ਤੋਂ ਪਹਿਲੇ ਅਤੇ ਸਬਜ਼ੀਆਂ ਪਕਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲਓ। ਚਾਹ ਅਤੇ ਕੌਫੀ ਵਰਗੇ ਗਰਮ ਪਦਾਰਥਾਂ ਵਿੱਚ ਪੁਦੀਨਾ,ਤੁਲਸੀ,ਅਦਰਕ ਆਦਿ ਸ਼ਾਮਿਲ ਜਰੂਰ ਕਰੋ।ਫਿਰ ਉਨ੍ਹਾਂ ਨੂੰ ਦੱਸਿਆ ਗਿਆ ਕਿ ਬਰਸਾਤੀ ਮੌਸਮ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਸੇਵਨ ਤੋਂ ਅਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਕਰਨ ਤੋਂ ਬੱਚਣਾ ਚਾਹੀਦਾ ਹੈ।ਬਾਹਰ ਦਾ ਖਾਣਾ ਖਾਣ ਤੋਂ ਬੱਚਣਾ ਚਾਹੀਦਾ ਹੈ ਖ਼ਾਸਕਰ ਬਾਹਰ ਦਾ ਖੁੱਲ੍ਹਾ ਖਾਣ ਤੋਂ। ਪਹਿਲੇ ਤੋਂ ਹੀ ਛਿੱਲੇ ਹੋਏ ਫਲਾਂ ਦਾ ਸੇਵਨ ਕਦੇ ਨਾ ਕਰੋ।

ਰੈਸਟੋਰੈਂਟ ਅਤੇ ਫੂਡ ਸਟਾਲ ਵਿੱਚ ਠੰਢੇ ਜਲ ਆਦਿ ਲੈਂਦੇ ਸਮੇਂ ਬਰਫ ਨਾ ਲਓ। ਪੀਜ਼ਾ,ਪਾਸਤਾ,ਬਰਗਰ ਵਰਗੇ ਜੰਕ ਫੂਡ ਦਾ ਸੇਵਨ ਨਾ ਕਰੋ। ਕਿਸੇ ਵੀ ਹਾਲਾਤ ਵਿੱਚ ਆਪਣੇ ਬੱਚਿਆਂ ਦੇ ਬੁਖਾਰ ਨੂੰ ਅਣਦੇਖਾ ਨਾ ਕਰੋ;ਵਿਸ਼ੇਸ਼ ਰੂਪ ਵਿੱਚ ਸਰੀਰ ਵਿੱਚ ਦਰਦ ਦੇ ਨਾਲ ਬੁਖਾਰ ਨੂੰ। ਆਪਣੀਆਂ ਅੱਖਾਂ ਅਤੇ ਚਿਹਰੇ ਨੂੰ ਛੂਹਣ ਤੋਂ ਬਚੋ। ਗਿੱਲੇ ਕੱਪੜੇ ਅਤੇ ਗਿੱਲੇ ਜੁੱਤੇ ਨਾ ਪਾਓ ਅਤੇ ਨਾ ਹੀ ਬਾਰਿਸ਼ ਦੇ ਪਾਣੀ ਵਿੱਚ ਬੱਚਿਆਂ ਨੂੰ ਖੇਡਣ ਦਿਓ।ਆਪਣੇ ਘਰ ਦੇ ਕਿਸੇ ਵੀ ਕੰਟੇਨਰ ਵਿੱਚ ਜਾਂ ਘਰ ਦੇ ਆਸ-ਪਾਸ ਪਾਣੀ ਜਮ੍ਹਾਂ ਨਾ ਹੋਣ ਦਿਓ।ਇਸ ਨਾਲ ਮੱਛਰਾਂ ਦੇ ਪੈਦਾ ਹੋਣ ਨਾਲ ਫੈਲਣ ਵਾਲੇ ਡੇਂਗੂ,ਚਿਕਨਗੁਨੀਆ ਆਦਿ ਖਤਰਨਾਕ ਰੋਗਾਂ ਤੋਂ ਬਚਿਆ ਜਾ ਸਕਦਾ ਹੈ। ਇਸ ਤੋਂ ਬਿਨਾਂ ਅਧਿਆਪਕਾਵਾਂ ਨੇ ਵੀ ਆਪਣੀਆਂ- ਆਪਣੀਆਂ ਜਮਾਤਾਂ ਵਿੱਚ ਬੱਚਿਆਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਇਸ ਬਾਰਿਸ਼ ਦੇ ਮੌਸਮ ਵਿੱਚ ਉਹ ਸਾਰੇ ਹੀ ਆਪਣੀ-ਆਪਣੀ ਸਿਹਤ ਦਾ ਧਿਆਨ ਜ਼ਰੂਰ ਰੱਖਣ।

error: Content is protected !!