ਵਿਜੀਲੈਂਸ ਨੇ ਪੀ.ਐਸ.ਪੀ.ਸੀ.ਐਲ ਦੇ JE ਨੂੰ ਰਿਸ਼ਵਤ ਸਣੇ ਕੀਤਾ ਗ੍ਰਿਫਤਾਰ

ਵਿਜੀਲੈਂਸ ਨੇ ਪੀ.ਐਸ.ਪੀ.ਸੀ.ਐਲ ਦੇ JE ਨੂੰ ਰਿਸ਼ਵਤ ਸਣੇ ਕੀਤਾ ਗ੍ਰਿਫਤਾਰ

ਜਲੰਧਰ (ਵੀਓਪੀ ਬਿਊਰੋ) ਜਲੰਧਰ ਵਿਜੀਲੈਂਸ ਬਿਓਰੋ ਨੇ ਜਿਲ੍ਹਾ ਜਲੰਧਰ ਦੇ ਅੰਦਰ ਪੈਂਦੀ ਸਬ ਡੀਵਿਜ਼ਨ ਅਲਾਵਲਪੁਰ ਪੀ.ਐਸ.ਪੀ.ਸੀ.ਐਲ ਦੇ ਜੇ ਈ ਨੂੰ 10,000/- ਰੁਪੈ ਦੀ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਓਰੋ, ਜਲੰਧਰ ਰੇਂਜ ਨੇ ਦੱਸਿਆ ਕਿ ਸ੍ਰੀ ਸੁਖਵਿੰਦਰ ਸਿੰਘ, ਡੀ.ਐਸ.ਪੀ. ਵਿਜੀਲੈਂਸ ਬਿਓਰੋ, ਯੂਨਿਟ, ਸ਼ਹੀਦ ਭਗਤ ਸਿੰਘ ਨਗਰ ਕੈਂਪ ਐਟ ਜਲੰਧਰ ਵੱਲੋਂ ਸ੍ਰੀ ਤਰਲੋਚਨ ਸਿੰਘ ਪੁੱਤਰ ਸ੍ਰੀ ਗੁਰਮੀਤ ਸਿੰਘ ਵਾਸੀ ਸਰਮਸਤਪੁਰ, ਥਾਣਾ ਮਕਸੂਦਾਂ, ਜਿਲ੍ਹਾ ਜਲੰਧਰ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਅੱਜ ਮਿਤੀ 26.07.2022 ਸ਼ਾਮ ਸਿੰਘ ਜੇ.ਈ. ਦਫਤਰ ਸਬ-ਡਵੀਜਨ ਪੀ.ਐਸ.ਪੀ.ਸੀ.ਐਲ ਅਲਾਵਲਪੁਰ, ਜਿਲ੍ਹਾ ਜਲੰਧਰ ਨੂੰ ਸ਼ਿਕਾਇਤਕਰਤਾ ਪਾਸੋਂ 10,000/- ਰੁਪੈ ਦੀ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ।

ਉਹਨਾਂ ਦੱਸਿਆ ਕਿ ਸ਼ਿਕਾਇਤਕਰਤਾ ਪਿੰਡ ਸਰਮਸਤਪੁਰ ਵਿਖੇ ਆਪਣੀ ਜਮੀਨ ਪਰ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਖੇਤਾਂ ਨੂੰ ਪਾਣੀ ਲਗਾਉਣ ਵਾਸਤੇ 7.5 ਹਾਰਸ ਪਾਵਰ ਦੀ ਮੋਟਰ ਉਸਦੇ ਪਿਤਾ ਸ੍ਰੀ ਗੁਰਮੀਤ ਸਿੰਘ ਜੀ ਦੇ ਨਾਮ ਪਰ ਲੱਗੀ ਹੋਈ ਸੀ। ਸ਼ਿਕਾਇਤਕਰਤਾ ਪਿਤਾ ਕਾਫੀ ਬਜੁਰਗ ਅਵਾਸਥਾ ਵਿਚ ਹਨ ਅਤੇ ਖੇਤੀਬਾੜੀ ਦਾ ਕੰਮ ਸ਼ਿਕਾਇਤਕਰਤਾ ਖੁਦ ਹੀ ਕਰਦਾ ਹੈ। ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਮੋਟਰਾਂ ਦੇ ਲੋਡ ਵਧਾਉਣ ਸਬੰਧੀ ਸਕੀਮ ਆਈ ਸੀ, ਜਿਸ ਦੇ ਚਲਦੇ ਸ਼ਿਕਾਇਤਕਰਤਾ ਨੇ ਮੋਟਰ ਦਾ ਲੋਡ 7.5 ਹਾਰਸ ਪਾਵਰ ਤੋਂ 15 ਹਾਰਸ ਪਾਵਰ ਕਰਨ ਲਈ ਬਣਦੀ ਸਰਕਾਰੀ ਫੀਸ ਜਮਾਂ ਕਰਵਾ ਕੇ ਅਪਲਾਈ ਕੀਤਾ ਸੀ, ਜੋ ਉਨ੍ਹਾਂ ਦਾ 15 ਹਾਰਸ ਪਾਵਰ ਦਾ ਲੋਡ ਮੰਨਜੂਰ ਹੋ ਗਿਆ। ਇਸ ਉਪਰੰਤ ਸ਼ਿਕਾਇਤਕਰਤਾ ਨੇ ਆਪਣੇ ਲੋਡ ਮੁਤਾਬਿਕ ਵੱਡੀ ਮੋਟਰ ਪਾ ਲਈ।

ਜ਼ੋ ਉਪਰੋਕਤ ਚਲ ਰਹੇ ਪੁਰਾਣੇ ਟਰਾਂਸਫਾਰਮਰ ਉਪਰ ਲੋਡ ਵੱਧ ਜਾਣ ਕਾਰਨ, ਸ਼ਿਕਾਇਤਕਰਤਾ ਨੇ ਸਬੰਧਤ ਜੇ.ਈ ਸ਼ਾਮ ਸਿੰਘ ਦਫਤਰ ਸਬ-ਡਵੀਜਨ ਪੀ.ਐਸ.ਪੀ.ਸੀ.ਐਲ ਅਲਾਵਲਪੁਰ, ਜਿਲ੍ਹਾ ਜਲੰਧਰ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੀ ਮੋਟਰ ਤੇ ਲੋੜ ਨਹੀਂ ਪਹੁੰਚ ਰਿਹਾ ਹੈ, ਇਸ ਲਈ ਮੋਟਰ ਦਾ ਵੱਖਰਾ ਟਰਾਂਸਫਾਰਮਰ ਲਗਵਾ ਦਿਓ, ਜਿਸ ਨੇ ਕਿਹਾ ਕਿ ਮੈਂ ਤੁਹਾਡਾ ਐਸਟੀਮੇਟ ਬਣਾ ਕੇ ਭੇਜ਼ ਦਿੰਦਾ ਹਾਂ, ਤੁਸੀਂ ਐਕਸੀਅਨ ਨੂੰ ਕਹਿ ਕੇ ਪਾਸ ਕਰਵਾ ਲਓ। ਸ਼ਾਮ ਸਿੰਘ, ਜੇ.ਈ. ਨੇ ਸਿ਼ਕਾਇਤਕਰਤਾ ਨੂੰ ਦੱਸਿਆ ਕਿ ਇਸ ਦੀ ਕੋਈ ਸਰਕਾਰੀ ਫੀਸ ਨਹੀਂ ਲਗਣੀ, ਪੰਤੂ ਤੁਸੀਂ ਮੇਰੀ ਸੇਵਾ ਪਾਣੀ ਕਰ ਦੇਣਾ, ਤੁਹਾਡਾ ਕੰਮ ਜਲਦੀ ਕਰਵਾ ਦੇਵਾਂਗਾ। ਕੁਝ ਦਿਨਾਂ ਬਾਅਦ ਜੇ.ਈ ਨੇ ਐਸਟੀਮੇਟ ਤਿਆਰ ਕਰਵਾ ਕੇ ਦਫਤਰ ਪੀ.ਐਸ.ਪੀ.ਸੀ.ਐਲ ਪਠਾਨਕੋਟ ਚੌਂਕ ਜਲੰਧਰ ਵਿਖੇ ਜਮਾਂ ਕਰਵਾਉਣ ਤੋਂ ਬਾਅਦ ਸ਼ਿਕਾਇਤਕਰਤਾ ਨੂੰ ਮੈਂ ਤੁਹਾਡਾ ਕੰਮ ਤੇਜੀ ਨਾਲ ਕਰ ਰਿਹਾ ਹਾਂ, ਤੁਸੀਂ ਮੇਰੀ ਸੇਵਾ ਪਾਣੀ ਕਰ ਦੇਣਾ, ਤਾਂ ਸ਼ਿਕਾਇਤਕਰਤਾ ਨੇ ਉਸ ਨੂੰ ਪੁਛਿਆ ਕਿ ਕੀ ਖਰਚਾ ਹੋਵੇਗਾ, ਤਾਂ ਸ਼ਾਮ ਸਿੰਘ, ਜੇ.ਈ. ਨੇ ਕਿਹਾ ਕਿ 15,000/-ਰੁਪਏ ਬਤੋਰ ਰਿਸ਼ਵਤ ਦੇ ਦੇਣਾ, ਸਾਨੂੰ ਅੱਗੇ ਵੀ ਖਰਚੇ ਕਰਨੇ ਪੈਂਦੇ ਹਨ, ਸ਼ਿਕਾਇਤਕਰਤਾ ਨੇ ਸ਼ਾਮ ਸਿੰਘ ਜੇ.ਈ. ਨੂੰ ਕਿਹਾ ਪੈਸੇ ਬਹੁਤ ਜਿਆਦਾ ਹਨ, ਤਾਂ ਜੇ.ਈ ਨੇ ਕਿਹਾ ਕਿ ਟਰਾਂਸਫਾਰਮਰ ਲੱਗ ਲੈਣ ਦਿਓ ਬਾਅਦ ਵਿਚ ਬੈਠ ਕੇ ਗੱਲ ਕਰ ਲਵਾਂਗੇ।

ਕੁਝ ਦਿਨ ਪਹਿਲਾਂ ਸ਼ਿਕਾਇਤਕਰਤਾ ਦੀ ਮੋਟਰ ਤੇ ਜੇ.ਈ ਸ਼ਾਮ ਸਿੰਘ ਵਲੋਂ 25 ਹਾਰਸ ਪਾਵਰ ਦਾ ਵੱਖਰਾ ਟਰਾਂਸਫਾਰਮਰ ਲਗਵਾ ਦਿੱਤਾ ਗਿਆ ਅਤੇ ਕਹਿਣ ਲੱਗਾ ਕਿ ਤੁਹਾਡਾ ਕੰਮ ਪਹਿਲ ਦੇ ਅਧਾਰ ਤੇ ਕਰ ਦਿੱਤਾ ਹੈ, ਅਤੇ 15,000/- ਰੁਪੈ ਬਤੌਰ ਰਿਸ਼ਵਤ ਦੀ ਮੰਗ ਕਰਨ ਲੱਗਾ ਤਾਂ ਸ਼ਿਕਾਇਤਕਰਤਾ ਨੇ ਕਿਹਾ ਕਿ ਇਸ ਕੰਮ ਵਿਚ ਕੋਈ ਸਰਕਾਰੀ ਖਰਚਾ ਤਾਂ ਆਉਣਾ ਹੀ ਨਹੀਂ ਹੈ, ਤਾਂ ਫਿਰ ਇੰਨੇ ਜਿਆਦਾ ਪੈਸੇ ਕਿਸ ਗੱਲ ਦੇ, ਤਾਂ ਜੇ.ਈ ਸ਼ਾਮ ਸਿੰਘ ਕਹਿਣ ਲੱਞਾ ਕਿ ਇਹਨਾਂ ਕੰਮਾਂ ਤੇ ਬਹੁਤ ਜਿਆਦਾ ਖਰਚੇ ਆ ਜਾਂਦੇ ਹਨ, ਤੁਹਾਡੇ ਪਾਸੋਂ ਤਾਂ ਮੈਂ ਜਾਇਜ ਹੀ ਪੈਸੇ ਮੰਗੇ ਹਨ। ਸ਼ਿਕਾਇਤਕਰਤਾ ਨੇ ਉਸ ਸਮੇਂ ਆਪਣੇ ਪਾਸ ਪੈਸੇ ਨਾ ਹੋਣ ਦਾ ਬਹਾਨਾ ਬਣਾ ਕੇ ਟਾਲ ਦਿੱਤਾ।ਫਿਰ ਇਕ ਦਿਨ ਸ਼ਾਮ ਦੇ ਸਮੇਂ ਜੇ.ਈ. ਸ਼ਾਮ ਸਿੰਘ ਉਨ੍ਹਾਂ ਦੇ ਘਰ ਪਿੰਡ ਸਰਮਸਤਪੁਰ ਵਿਖੇ ਆਇਆ ਅਤੇ ਸ਼ਿਕਾਇਤਕਰਤਾ ਪਾਸੋਂ ਰਿਸ਼ਵਤ ਵਾਲੇ ਪੈਸਿਆਂ ਦੀ ਮੰਗ ਕਰਨ ਲੱਗਾ ਅਤੇ ਕਹਿਣ ਲੱਗਾ ਕਿ 15000/-ਰੁਪਏ ਜਿਆਦਾ ਕਹਿੰਦੇ ਹੋ ਤਾਂ ਤੁਸੀਂ 10,000/-ਰੁਪਏ ਦੇ ਦਿਓ। ਜੋ ਸ਼ਿਕਾਇਤਕਰਤਾ ਨੇ ਮਿਤੀ 26.07.2022 ਨੂੰ ਉਕਤ 10,000/- ਰੁਪੈ ਰਿਸ਼ਵਤ ਦੀ ਰਕਮ ਦੇਣ ਦਾ ਝੂਠਾ ਵਾਅਦਾ ਜੇ.ਈ. ਸ਼ਾਮ ਸਿੰਘ ਦਫਤਰ ਸਬ-ਡਵੀਜਨ ਪੀ.ਐਸ.ਪੀ.ਸੀ.ਐਲ ਅਲਾਵਲਪੁਰ, ਜਿਲ੍ਹਾ ਜਲੰਧਰ ਨਾਲ ਕਰ ਲਿਆ। ”

ਸ਼ਿਕਾਇਤ ਕਰਤਾ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਸ਼ਾਮ ਸਿੰਘ, ਜੇ.ਈ. ਨੂੰ 10,000/- ਰੁਪੈ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ। ਆਰੋਪੀ ਖਿਲਾਫ਼ ਜਲੰਧਰ ਵਿਖੇ ਕੇਸ ਰਜਿਸਟਰ ਕੀਤਾ ਗਿਆ ਅਤੇ ਤਫਤੀਸ਼ ਜਾਰੀ ਹੈ।

error: Content is protected !!