ਮਸ਼ਹੂਰ ਪੰਜਾਬੀ ਗਾਇਕ ਦਾ ਇੰਗਲੈਂਡ ਵਿਚ ਹੋਇਆ ਦਿਹਾਂਤ, ਕਾਫੀ ਸਮੇਂ ਤੋ ਚਲ ਰਹੇ ਸਨ ਬੀਮਾਰ

ਮਸ਼ਹੂਰ ਪੰਜਾਬੀ ਗਾਇਕ ਦਾ ਇੰਗਲੈਂਡ ਵਿਚ ਹੋਇਆ ਦਿਹਾਂਤ, ਕਾਫੀ ਸਮੇਂ ਤੋ ਚਲ ਰਹੇ ਸਨ ਬੀਮਾਰ

ਵੀਓਪੀ ਬਿਊਰੋ – ਇੰਗਲੈਂਡ ਦੀ ਧਰਤੀ ਤੋਂ ਇਕ ਬੁਰੀ ਖਬਰ ਆਈ ਹੈ | “ਚੰਨ ਮੇਰਾ ਮੱਖਨਾ”, “ਪਾਓ ਭੰਗੜਾ”, “ਆਜਾ ਬਿੱਲੋ”, “ਪਾਰ ਲਿੰਗੜੇ” ਵਰਗੇ ਹਿੱਟ ਗੀਤਾਂ ਲਈ ਮਸ਼ਹੂਰ ਬਲਵਿੰਦਰ ਸਫਰੀ ਦਾ ਦਿਹਾਂਤ ਹੋ ਗਿਆ ਹੈ | 63 ਸਾਲਾਂ ਦੇ ਬਲਵਿੰਦਰ ਸਫਰੀ ਨੂੰ 20 ਅਪ੍ਰੈਲ 2022 ਨੂੰ ਦਿਲ ਦੀ ਬਿਮਾਰੀ ਦੇ ਚਲਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਦੋ ਦਿਨਾਂ ਬਾਅਦ ਉਹਨਾਂ ਦਾ ਟ੍ਰਿਪਲ ਬਾਈਪਾਸ ਕੀਤਾ ਸੀ। ਓਪਰੇਸ਼ਨ ਤੋਂ ਬਾਅਦ, ਸਫਰੀ ਨੂੰ ਪੇਚੀਦਗੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਅਗਲੇਰੀ ਸਰਜਰੀ ਲਈ ਥੀਏਟਰ ਵਿੱਚ ਵਾਪਸ ਲਿਜਾਇਆ ਗਿਆ, ਜਿਸ ਤੋਂ ਬਾਅਦ ਉਹ ਕੋਮਾ ਵਿੱਚ ਰਿਹਾ, ਸੀਟੀ ਸਕੈਨ ਵਿਚ ਸਾਹਮਣੇ ਆਇਆ ਸੀ ਕਿ ਉਸਦੇ ਦਿਮਾਗ ਨੂੰ ਨੁਕਸਾਨ ਪਹੁੰਚਿਆ ਹੈ।

ਪੰਜਾਬ ਦੇ ਜਿਲਾ ਕਪੂਰਥਲਾ ਦੇ ਪਿੰਡ ਖਾਨਪੁਰ  ਵਿੱਚ ਪੈਦਾ ਹੋਏ ਸਫਰੀ 1980 ਤੋਂ ਯੂਕੇ ‘ਚ ਭੰਗੜਾ ਟੀਮ ਬਣਾਈ ਸੀ ਅਤੇ 1990 ਵਿੱਚ “ਸਫਰੀ ਬੁਆਏਜ਼ ਬੈਂਡ” ਬਣਾਇਆ ਸੀ। ਉਸ ਤੋਂ ਬਾਅਦ ਉਹ ਸਫਰੀ ਬੁਆਇਜ ਦੇ ਨਾਮ ਅਨਲ ਅਮ੍ਸ਼ੂਰ ਹੋਏ ਅਤੇ ਉਹਨਾਂ ਨੇ ਕਈ ਪੰਜਾਬੀ ਭੰਗੜੇ ਵਾਲੇ ਹਿੱਟ ਗਾਨੇ ਦਿੱਤੇ ਅਤੇ ਆਪਣਾ ਨਾਮ ਚਮਕਾਇਆ|

error: Content is protected !!