ਅੰਨਾ ਹਜ਼ਾਰੇ ਨੇ ਕੇਜਰੀਵਾਲ ਨੂੰ ਲਿਖੀ ਚਿੱਠੀ-ਕਿਹਾ ਇਹ ਉਮੀਦ ਤਾਂ ਨਹੀਂ ਸੀ ਤੇਰੇ ਤੋਂ, ਭਾਜਪਾ ਆਗੂ ਨੇ ਕਿਹਾ ਪਾਰਟੀ ਦਾ ਨਾਮ ‘ਝਾੜੂ’ ਨਹੀਂ ‘ਦਾਰੂ’ ਠੀਕ ਲੱਗਣਾ…

ਅੰਨਾ ਹਜ਼ਾਰੇ ਨੇ ਕੇਜਰੀਵਾਲ ਨੂੰ ਲਿਖੀ ਚਿੱਠੀ-ਕਿਹਾ ਇਹ ਉਮੀਦ ਤਾਂ ਨਹੀਂ ਸੀ ਤੇਰੇ ਤੋਂ, ਭਾਜਪਾ ਆਗੂ ਨੇ ਕਿਹਾ ਪਾਰਟੀ ਦਾ ਨਾਮ ‘ਝਾੜੂ’ ਨਹੀਂ ‘ਦਾਰੂ’ ਠੀਕ ਲੱਗਣਾ…

ਦਿੱਲੀ (ਵੀਓਪੀ ਬਿਊਰੋ) ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਸ਼ਰਾਬ ਸਬੰਧੀ ਆਬਕਾਰੀ ਨੀਤੀ ਨੂੰ ਲੈ ਕੇ ਚਾਰੇ ਪਾਸੇ ਤੋਂ ਘਿਰੀ ਹੋਈ ਹੈ। ਇਸ ਦੌਰਾਨ ਹੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਇਸ ਨੀਤੀ ਕਾਰਨ ਹੀ ਪੁੱਛਗਿੱਛ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਵੀ ਲਾਗੂ ਆਬਕਾਰੀ ਨੀਤੀ ਨੂੰ ਲੈ ਕੇ ਵਿਰੋਧੀ ਸਿਆਸੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ ਹੈ। ਅਜਿਹੇ ਵਿਚ ਹੀ ਹੁਣ ਅਰਵਿੰਦ ਕੇਜਰੀਵਾਲ ਦੇ ਗੁਰੂ ਕਹੇ ਜਾਣ ਵਾਲੇ ਅੰਨਾ ਹਜ਼ਾਰੇ ਨੇ ਵੀ ਇਸ ਸਬੰਧੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਅੰਨਾ ਹਜ਼ਾਰੇ ਨੇ ਇਸ ਸਬੰਧੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਕੇਜਰੀਵਾਲ ਸਾਹਿਬ ਤੁਸੀ ਵੀ ਤਾਂ ਸੱਤਾ ਦੇ ਨਸ਼ੇ ਵਿਚ ਡੁੱਬ ਗਏ ਹੋ। ਤੁਹਾਡੇ ਮੁੱਖ ਮੰਤਰੀ ਬਣਨ ਤੋਂ ਬਾਅਦ ਮੈਂ ਤੁਹਾਨੂੰ ਪਹਿਲੀ ਵਾਰ ਲਿਖ ਰਿਹਾ ਹਾਂ। ਪਿਛਲੇ ਕਈ ਦਿਨਾਂ ਤੋਂ ਦਿੱਲੀ ਸਰਕਾਰ ਦੀ ਸ਼ਰਾਬ ਨੀਤੀ ਬਾਰੇ ਜੋ ਖ਼ਬਰਾਂ ਆ ਰਹੀਆਂ ਹਨ, ਉਹ ਪੜ੍ਹ ਕੇ ਦੁੱਖ ਹੋਇਆ। ਪਿਛਲੇ 47 ਸਾਲਾਂ ਤੋਂ ਮੈਂ ਪਿੰਡਾਂ ਦੇ ਵਿਕਾਸ ਲਈ ਕੰਮ ਕਰ ਰਿਹਾ ਹਾਂ ਅਤੇ ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ਕਰ ਰਿਹਾ ਹਾਂ। ਮੇਰੇ ਪਿੰਡ ਵਿਚ 34 ਸਾਲ ਤੋਂ ਬੀੜੀ-ਦਾਰੂ ਨਹੀਂ ਵਿਕੀ ਹੈ ਅਤੇ ਤੁਸੀ ਵੀ ਇਸ ਤੋਂ ਹੀ ਪ੍ਰੇਰਿਤ ਸੀ। ਮੈਂ ਤੁਹਾਨੂੰ ਬੱਸ ਯਾਦ ਕਰਵਾਉਣ ਲਈ ਹੀ ਦੱਸ ਰਿਹਾ ਹਾਂ, ਤੁਹਾਡੇ ਤੋਂ ਮੈਨੂੰ ਇਹ ਉਮੀਦ ਨਹੀਂ ਸੀ।

ਦੂਜੇ ਪਾਸੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਵੀ ਆਮ ਆਦਮੀ ਪਾਰਟੀ ਨੂੰ ਘੇਰਗੇ ਹੋਏ ਇਕ ਜ਼ਬਰਦਸਤ ਟਵੀਟ ਕੀਤਾ ਹੈ। ਉਹਨਾਂ ਨੇ ਦਿੱਲੀ ਸਰਕਾਰ ਦੀ ਸ਼ਰਾਬ ਨੀਤੀ ਨੂੰ ਲੈ ਆਮ ਆਦਮੀ ਪਾਰਟੀ ਉਤੇ ਵੱਡਾ ਸ਼ਬਦੀ ਹੱਲਾ ਬੋਲਿਆ ਹੈ। ਉਨ੍ਹਾਂ ਟਵੀਟ ਕਰਕੇ ਆਖਿਆ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਪਾਰਟੀ ਦਾ ਚੋਣ ਨਿਸ਼ਾਨ “ਝਾੜੂ” ਦੀ ਬਜਾਏ “ਦਾਰੂ” ਕਰ ਦੇਣਾ ਚਾਹੀਦਾ ਹੈ।

error: Content is protected !!