ਭਾਜਪਾ ਮਹਿਲਾ ਆਗੂ ਦੀ ਸ਼ਰਮਨਾਕ ਕਰਤੂਤ; ਆਦੀਵਾਸੀ ਲੜਕੀ ਨੂੰ 8 ਸਾਲ ਤਕ ਕੈਦ ਕਰ ਕੇ ਕਰਦੇ ਰਹੇ ਕੁੱਟ-ਮਾਰ, ਗਰਮ ਕੜਾਹੀ ਨਾਲ ਸਾੜਿਆ ਤੇ ਰਾਡ ਮਾਰ ਕੇ ਤੋੜ ਦਿੱਤੇ ਦੰਦ…

ਭਾਜਪਾ ਮਹਿਲਾ ਆਗੂ ਦੀ ਸ਼ਰਮਨਾਕ ਹਰਕਤ; ਲੜਕੀ ਨੂੰ 8 ਸਾਲ ਤਕ ਕੈਦ ਕਰ ਕੇ ਕਰਦੇ ਰਹੇ ਕੁੱਟ-ਮਾਰ, ਗਰਮ ਕੜਾਹੀ ਨਾਲ ਸਾੜਿਆ ਤੇ ਰਾਡ ਮਾਰ ਕੇ ਤੋੜ ਦਿੱਤੇ ਦੰਦ…

ਰਾਂਚੀ (ਵੀਓਪੀ ਬਿਊਰੋ) ਝਾਰਖੰਡ ਤੋਂ ਇਕ ਬੇਹੱਦ ਹੀ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾ ਸਾਹਮਣੇ ਆਈ ਹੈ, ਜਦ ਇਕ ਭਾਜਪਾ ਨੇਤਰੀ ਨੇ ਇਕ ਆਦੀਵਾਸੀ ਔਰਤ ਨੂੰ ਆਪਣੇ ਘਰ ਵਿਚ ਕਰੀਬ 8 ਸਾਲ ਕੈਦ ਕਰ ਕੇ ਨੌਕਰਰਾਣੀ ਦਾ ਕੰਮ ਕਰਵਾਇਆ ਅਤੇ ਉਸ ਉੱਪਰ ਜੁਲਮ ਦੀ ਹੱਦ ਪਾਰ ਕਰਦੇ ਹੋਏ ਉਸ ਨਾਲ ਕੁੱਟ ਮਾਰ ਕੀਤੀ ਅਤੇ ਘੱਟ ਤੋਂ ਘੱਟ ਖਾਣਾ ਦੇ ਰਾਜ ਮਾਰ ਕੇ ਉਸ ਦੇ ਦੰਦ ਵੀ ਤੋੜ ਦਿੱਤੇ। ਉਕਤ ਜਾਲਿਮ ਔਰਤ ਭਾਜਪਾ ਦੀ ਸੀਨੀਅਰ ਆਗੂ ਹੈ ਅਤੇ ਰਿਟਾਇਰ ਆਈਏਐੱਸ ਅਧਿਕਾਰੀ ਮਹੇਸ਼ਵਰ ਪਾਤਰਾ ਦੀ ਪਤਨੀ ਹੈ। ਫਿਲਹਾਲ ਰਾਂਚੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਾਣਕਾਰੀ ਮਿਲੀ ਹੈ ਕਿ ਭਾਜਪਾ ਆਗੂ ਸੀਮਾ ਪਾਤਰਾ ਨੇ ਆਦੀਵਾਸੀ ਮੁਟਿਆਰ ਸੁਨੀਤਾ ਨੂੰ ਆਪਣੇ ਘਰ ਵਿਚ 8 ਸਾਲ ਤੋਂ ਕੈਦ ਕਰ ਕੇ ਰੱਖਿਆ ਹੋਇਆ ਸੀ। ਫਿਲਹਾਲ ਉਹ ਕੈਦ ਤੋਂ ਰਿਹਾਅ ਹੋ ਕੇ ਰਾਂਚੀ ਰਿਮਸ ‘ਚ ਭਰਤੀ ਹੈ। ਪਾਤਰਾ ਜੋੜਾ ਰਾਂਚੀ ਦੇ ਵੀਆਈਪੀ ਇਲਾਕੇ ਅਸ਼ੋਕ ਨਗਰ ਵਿੱਚ ਰਹਿੰਦਾ ਹੈ। ਪੀੜਤ ਸੁਨੀਤਾ ਨੇ ਦੱਸਿਆ ਕਿ ਉਹ ਗੁਮਲਾ ਦੀ ਰਹਿਣ ਵਾਲੀ ਹੈ। ਸੀਮਾ ਪਾਤਰਾ ਦੇ ਦੋ ਬੱਚੇ ਹਨ। ਬੇਟੀ ਨੂੰ ਦਿੱਲੀ ‘ਚ ਨੌਕਰੀ ਮਿਲ ਗਈ ਤਾਂ ਉਹ 10 ਸਾਲ ਪਹਿਲਾਂ ਘਰ ਦਾ ਕੰਮ ਕਰਨ ਲਈ ਦਿੱਲੀ ਗਈ ਸੀ। ਉਹ 6 ਸਾਲ ਪਹਿਲਾਂ ਰਾਂਚੀ ਵਾਪਸ ਆਈ ਸੀ। ਉਸ ਨੂੰ ਸ਼ੁਰੂ ਤੋਂ ਹੀ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਹ ਨੌਕਰੀ ਛੱਡਣਾ ਚਾਹੁੰਦੀ ਸੀ ਪਰ ਉਸ ਨੂੰ 8 ਸਾਲ ਤੱਕ ਘਰ ‘ਚ ਬੰਧਕ ਬਣਾ ਕੇ ਰੱਖਿਆ ਗਿਆ। ਜਦੋਂ ਉਸ ਨੇ ਘਰ ਜਾਣ ਲਈ ਕਿਹਾ ਤਾਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਜਦੋਂ ਉਹ ਬਿਮਾਰ ਹੋਇਆ ਤਾਂ ਉਸਦਾ ਇਲਾਜ ਵੀ ਨਹੀਂ ਕੀਤਾ ਗਿਆ।

ਰਾਜਪਾਲ ਰਮੇਸ਼ ਬੈਸ ਨੇ ਸੀਮਾ ਪਾਤਰਾ ਮਾਮਲੇ ਦਾ ਨੋਟਿਸ ਲੈਂਦਿਆਂ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਪੁਲਿਸ ਦੀ ਢਿੱਲ-ਮੱਠ ‘ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਰਾਜ ਦੇ ਪੁਲਿਸ ਡਾਇਰੈਕਟਰ ਜਨਰਲ ਤੋਂ ਪੁੱਛਿਆ ਹੈ ਕਿ ਪੁਲਿਸ ਨੇ ਅਜੇ ਤੱਕ ਦੋਸ਼ੀ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ। ਉਕਤ ਮੁਲਜ਼ਮ ਭੱਜਣ ਦੀ ਕੋਸ਼ਿਸ਼ ਵਿਚ ਸਨ ਪਰ ਸਥਾਨਕ ਪੁਲਿਸ ਨੇ ਉਹਨਾਂ ਨੂੰ ਕਾਬੂ ਕਰ ਲਿਆ ਹੈ ਅਤੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

error: Content is protected !!