ਸਸਟੋਬਾਲ ਦੀ ਖੇਡ ਨੂੰ ਸਕੂਲ ਖੇਡਾਂ ਵਿੱਚ ਸ਼ਾਮਿਲ ਕਰਨ ਲਈ ਸਸਟੋਬਾਲ ਐਸੋਸੀਏਸ਼ਨ ਆਫ਼ ਪੰਜਾਬ ਵਿੱਚ ਖੁਸ਼ੀ ਦੀ ਲਹਿਰ

ਸਸਟੋਬਾਲ ਦੀ ਖੇਡ ਨੂੰ ਸਕੂਲ ਖੇਡਾਂ ਵਿੱਚ ਸ਼ਾਮਿਲ ਕਰਨ ਲਈ ਸਸਟੋਬਾਲ ਐਸੋਸੀਏਸ਼ਨ ਆਫ਼ ਪੰਜਾਬ ਵਿੱਚ ਖੁਸ਼ੀ ਦੀ ਲਹਿਰ

ਦਿੜਬਾ ਮੰਡੀ, 19 ਸਤੰਬਰ ਸਤਪਾਲ ਖਡਿਆਲ
ਦੇਸ਼ ਅੰਦਰ ਥੋੜੇ ਸਮੇਂ ਵਿੱਚ ਤੇਜੀ ਨਾਲ ਪ੍ਫੁਲਿਤ ਹੋਈ ਸਸਟੋਬਾਲ ਦੀ ਖੇਡ ਨੂੰ ਪਿਛਲੇ ਦਿਨੀਁ ਸਕੂਲ ਖੇਡਾਂ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ। ਇਸ ਸਬੰਧੀ ਜਾਰੀ ਹੋਏ ਪੱਤਰ ਦੇ ਆਧਾਰ ਤੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਪੰਜਾਬ ਸਸਟੋਬਾਲ ਐਸੋਸੀਏਸ਼ਨ ਦੇ ਪ੍ਧਾਨ ਸੰਦੀਪ ਮਲਾਣਾ, ਚੇਅਰਮੈਨ ਮਨਦੀਪ ਸਿੰਘ ਬਰਾੜ, ਨੌਰਥ ਜੋਨ ਦੇ ਚੇਅਰਮੈਨ ਬਲਵਿੰਦਰ ਸਿੰਘ ਧਾਲੀਵਾਲ, ਜਰਨਲ ਸਕੱਤਰ ਗੁਰਦੀਪ ਸਿੰਘ ਨੇ ਦੱਸਿਆ ਕਿ ਸਸਟੋਬਾਲ ਫੈਡਰੇਸ਼ਨ ਆਫ ਇੰਡੀਆ ਦੇ ਜਰਨਲ ਸਕੱਤਰ ਮੁਹੰਮਦ ਅਕੀਬ, ਪ੍ਧਾਨ ਨਾਗਰਜੁਨ ਦੇ ਯਤਨਾਂ ਨਾਲ ਅੱਜ ਸਸਟੋਬਾਲ ਦੀ ਖੇਡ ਨੂੰ ਆਲ ਇੰਡੀਆ ਸਕੂਲ ਖੇਡਾਂ ਵਿੱਚ ਸ਼ਾਮਿਲ ਕਰ ਲਿਆ ਹੈ। ਜੋ ਕਿ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ।

ਇਸ ਖੇਡ ਨੂੰ ਪ੍ਫੁਲਿਤ ਕਰਨ ਲਈ ਅਸੀਂ ਦੋ ਵਾਰ ਪੰਜਾਬ ਵਿੱਚ ਆਲ ਇੰਡੀਆ ਚੈਪੀਅਨਸ਼ਿਪ ਕਰਾ ਚੁੱਕੇ ਹਾਂ। ਜਿਸ ਨਾਲ ਇਸ ਖੇਡ ਨੂੰ ਭਰਪੂਰ ਹੁੰਗਾਰਾ ਮਿਲਿਆ ਹੈ।

ਅੱਜ ਸਮੁੱਚੇ ਆਹੁਦੇਦਾਰ ਖੁਸ਼ ਹਨ ਜਿੰਨਾ ਨੇ ਇਸ ਖੇਡ ਨੂੰ ਪੰਜਾਬ ਵਿੱਚ ਆਪਣੇ ਧਨ ਮਨ ਤਨ ਨਾਲ ਸਿੰਜਿਆ ਹੈ।

ਉਨ੍ਹਾਂ ਦੱਸਿਆ ਕਿ ਸਾਡੇ ਬੱਚਿਆਂ ਦੇ ਨੇੜਲੇ ਭਾਵਿੱਖ ਵਿੱਚ ਸਸਟੋਬਾਲ ਦੀ ਖੇਡ ਵੱਡਾ ਯੋਗਦਾਨ ਪਾਵੇਗੀ। 30 ਸਤੰਬਰ ਤੋਂ 2 ਅਕਤੂਬਰ ਤੱਕ ਬੈਂਗਲੋਰ ਵਿੱਚ ਆਲ ਇੰਡੀਆ ਸਸਟੋਬਾਲ ਚੈਪੀਅਨਸ਼ਿਪ ਹੋ ਰਹੀ ਹੈ ਜਿਸ ਵਿੱਚ ਪੰਜਾਬ ਦੇ ਖਿਡਾਰੀ ਵੀ ਭਾਗ ਲੈਣ ਲਈ ਜਾ ਰਹੇ ਹਨ। ਫੈਡਰੇਸ਼ਨ ਨੇ ਸਕੂਲਾਂ ਨੂੰ ਲਿਖਿਆ ਹੈ ਕਿ ਉਹ ਬੱਚਿਆਂ ਨੂੰ ਇਸ ਖੇਡ ਨਾਲ ਜੋੜਨ ਲਈ ਯਤਨ ਕਰਨ। ਇਸ ਮੰਤਵ ਨੂੰ ਪੂਰਾ ਕਰਨ ਲਈ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਜਾਵੇ। ਜਲਦੀ ਹੀ ਇਹ ਖੇਡ ਪੂਰੇ ਦੇਸ਼ ਅੰਦਰ ਫੈਲ ਜਾਵੇਗੀ।

ਪੰਜਾਬ ਦੀ ਸੀਨੀਅਰ ਅਤੇ ਜੂਨੀਅਰ ਲੜਕੇ ਲੜਕੀਆਂ ਦੀ ਟੀਮ ਦਾ ਕੈਂਪ ਠੱਠੀ ਭਾਈ ਵਿਖੇ ਕੋਚ ਕੁਲਵਿੰਦਰ ਸਿੰਘ ਅਤੇ ਕਪਿਲ ਜੀ ਦੀ ਅਗਵਾਈ ਵਿੱਚ ਲੱਗਿਆ ਹੋਇਆ ਹੈ।

ਇਸ ਮੌਕੇ ਪੰਜਾਬ ਦੇ ਵਾਇਸ ਚੇਅਰਮੈਨ ਸੰਜੀਵ ਬਾਂਸਲ, ਮੁਨੀਸ ਸਿੰਗਲਾ ਵਾਇਸ ਪ੍ਧਾਨ ਪੰਜਾਬ, ਦਵਿੰਦਰ ਸਿੰਘ ਪਿਸੌਰ, ਰਿਸੀਪਾਲ ਖੈਰਾ,ਕੰਵਲਜੀਤ ਸਿੰਘ ਢੀਂਡਸਾ, ਹਰਵਿੰਦਰ ਸਿੰਘ ਕਾਲਾ, ਬਲਜੀਤ ਸਿੰਘ ਸੈਕਟਰੀ, ਮੇਜਰ ਸਿੰਘ ਜਖੇਪਲ, ਜਸਵਿੰਦਰ ਸਿੰਘ ਰਿੰਪੀ, ਭੁਪਿੰਦਰ ਸਿੰਘ ਪਟਵਾਰੀ, ਸੁਖਰਾਜ ਸਿੰਘ ਮਾਨ, ਬਲਜੀਤ ਸਿੰਘ ਬਰਨਾਲਾ, ਬੁੱਧ ਸਿੰਘ ਭੀਖੀ, ਜਤਿੰਦਰ ਸਿੰਘ ਪੰਨੂੰ, ਸ਼ੇਰਾ ਗਿੱਲ ਕੱਲਰਭੈਣੀ, ਜਸਵਿੰਦਰ ਸਿੰਘ ਪਿਸੌਰ, ਨਰਿੰਦਰ ਸ਼ਰਮਾਂ, ਖੇਡ ਬੁਲਾਰੇ ਸਤਪਾਲ ਖਡਿਆਲ ਨੇ ਸਸਟੋਬਾਲ ਫੈਡਰੇਸ਼ਨ ਆਫ ਇੰਡੀਆ ਅਤੇ ਸਸਟੋਬਾਲ ਐਸੋਸੀਏਸ਼ਨ ਪੰਜਾਬ ਦੇ ਸਮੂਹ ਪ੍ਬੰਧਕਾ ਤੇ ਖਿਡਾਰੀਆਂ ਨੂੰ ਵਧਾਈ ਦਿੱਤੀ।।

error: Content is protected !!