ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਵੱਲੋਂ ‘ਵਰਲਡ ਹਾਰਟ ਡੇ’ ਦੇ ਮੌਕੇ ਉੱਤੇ ਮਾਹਿਰ ਭਾਸ਼ਣ ਕਰਵਾਇਆ ਗਿਆ

ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਵੱਲੋਂ ‘ਵਰਲਡ ਹਾਰਟ ਡੇ’ ਦੇ ਮੌਕੇ ਉੱਤੇ ਮਾਹਿਰ ਭਾਸ਼ਣ ਕਰਵਾਇਆ ਗਿਆ

ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਵੱਲੋਂ ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ‘ਵਰਲਡ ਹਾਰਟ ਡੇ’ ਦੇ ਮੌਕੇ ਉੱਤੇ ਮਾਹਿਰ ਭਾਸ਼ਣ ਕਰਵਾਇਆ ਗਿਆ। ਭਾਸ਼ਣ ਦਾ ਉਦੇਸ਼ ਵਿਦਿਆਰਥੀਆਂ ਵਿੱਚ ਦਿਲ ਦੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਸੈਸ਼ਨ ਲਈ ਰਿਸੋਰਸ ਪਰਸਨ ਡਾ. ਵਿਵੇਕ ਰਾਣਾ, ਕਾਰਡੀਓਲੋਜਿਸਟ, ਇੰਨੋਸੈਂਟ ਹਾਰਟਸ ਮਲਟੀਸਪੈਸ਼ਲਿਟੀ ਹਸਪਤਾਲ ਸਨ।

ਸੈਸ਼ਨ ਦੀ ਸ਼ੁਰੂਆਤ ਮਿਸ ਮਨਪ੍ਰੀਤ ਕੌਰ (ਸਹਾਇਕ ਪ੍ਰੋ., ਸਕੂਲ ਆਫ ਮੈਡੀਕਲ ਸਾਇੰਸ) ਵਲੋਂ ਸਵਾਗਤੀ ਭਾਸ਼ਣ ਨਾਲ ਹੋਈ।

ਡਾ. ਵਿਵੇਕ ਰਾਣਾ ਨੇ ਵਿਦਿਆਰਥੀਆਂ ਨੂੰ ਕਾਰਡੀਓਵੈਸਕੁਲਰ ਬਿਮਾਰੀਆਂ ਦੇ ਕਾਰਨਾਂ, ਲੱਛਣਾਂ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ | ਉਹਨਾਂ ਨੇ ਕਿਹਾ ਕਿ ਭਾਰਤ ਵਿੱਚ ਵਧ ਰਹੇ ਦਿਲ ਦੀਆਂ ਬਿਮਾਰੀਆਂ ਦਾ ਮੁੱਖ ਕਾਰਨ ਗੈਰ-ਸਿਹਤਮੰਦ ਜੀਵਨ ਸ਼ੈਲੀ ਹੈ ਅਤੇ ਸਾਨੂੰ ਸਾਰਿਆਂ ਨੂੰ ਸਿਹਤਮੰਦ ਖੁਰਾਕ ਦੀ ਪਾਲਣਾ ਕਰਨੀ ਚਾਹੀਦੀ ਹੈ ਜੋ ਸਰੀਰ ਵਿੱਚ ਸ਼ੂਗਰ ਅਤੇ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਕੇ ਮਨੁੱਖੀ ਦਿਲ ਨੂੰ ਤੰਦਰੁਸਤ ਰੱਖਦੀ ਹੈ। ਡਾ. ਰਾਣਾ ਨੇ ਦਿਲ ਦੀਆਂ ਬਿਮਾਰੀਆਂ ਦੇ ਰੋਕਥਾਮ ਦੇ ਤਰੀਕਿਆਂ ਬਾਰੇ ਵੀ ਦੱਸਿਆ ਜਿਸ ਨਾਲ ਵਿਦਿਆਰਥੀ ਸਰੀਰ ਦੇ ਤਣਾਅ ਦੇ ਪੱਧਰ ਨੂੰ ਘਟਾਉਣ ਲਈ ਨਿਯਮਤ ਕਸਰਤ ਅਤੇ ਧਿਆਨ ਦੀ ਆਦਤ ਅਪਣਾਉਣ ਲਈ ਪ੍ਰੇਰਿਤ ਹੋਏ |

ਡਾ. ਸ਼ੈਲੇਸ਼ ਤ੍ਰਿਪਾਠੀ (ਗਰੁੱਪ ਡਾਇਰੈਕਟਰ) ਨੇ ਵਿਦਿਆਰਥੀਆਂ ਨਾਲ ਕੀਮਤੀ ਜਾਣਕਾਰੀ ਅਤੇ ਆਪਣਾ ਤਜਰਬਾ ਸਾਂਝਾ ਕਰਨ ਲਈ ਡਾ. ਵਿਵੇਕ ਰਾਣਾ ਦਾ ਧੰਨਵਾਦ ਕੀਤਾ।

error: Content is protected !!