ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੀ ਐਸੋਸੀਏਸ਼ਨ ਰਾਸਾ ਵੱਲੋਂ ਫਿਰੋਜ਼ਪੁਰ ਵਿੱਖੇ ਅਹਿਮ ਕਨਵੈਨਸ਼ਨ ਅੱਜ- ਕੇਸਰ

ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੀ ਐਸੋਸੀਏਸ਼ਨ ਰਾਸਾ ਵੱਲੋਂ ਫਿਰੋਜ਼ਪੁਰ ਵਿੱਖੇ ਅਹਿਮ ਕਨਵੈਨਸ਼ਨ ਅੱਜ- ਕੇਸਰ

 

ਫਿਰੋਜ਼ਪੁਰ 30 ਸਤੰਬਰ ( ਜਤਿੰਦਰ ਪਿੰਕਲ)
ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੀ ਸਿਰਮੌਰ ਅਤੇ ਸਭ ਤੋਂ ਪੁਰਾਣੀ ਜਥੇਬੰਦੀ ਰੈਕੋਗਨਾਇਜ਼ਡ ਐਂਡ ਐਫਿਲੀਏਟਿਡ ਸਕੂਲ ਐਸੋਸੀਏਸ਼ਨ (ਰਾਸਾ) ਵੱਲੋ ਸਕੂਲਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਅੱਜ ਗੁਰੂ ਰਾਮਦਾਸ ਪਬਲਿਕ ਸਕੂਲ ਸ਼ਾਹਦੀਨ ਵਿਖੇ ਅਹਿਮ ਕਨਵੈਨਸ਼ਨ ਕੀਤੀ ਜਾ ਰਹੀ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਕੇਸਰ ਨੇ ਦੱਸਿਆਂ ਕੇ ਪੰਜਾਬ ਸਰਕਾਰ ਵੱਲੋਂ ਸਕੂਲਾਂ ਤੇ ਆਏ ਦਿਨ ਨਵੀਆਂ ਤੋਂ ਨਵੀਆਂ ਆਰਥਿਕ ਮੁਸ਼ਕਿਲਾਂ ਦਾ ਬੋਝ ਪਾਇਆ ਜਾ ਰਿਹਾ ਹੈ। ਕੇਸਰ ਨੇ ਕਿਹਾ ਕਿ ਪਿਛਲੇ ਦਿਨੀਂ ਪ੍ਰਾਈਵੇਟ ਸਕੂਲਾਂ ਨੂੰ ਵਾਧੂ ਸੜਕ ਵਰਤੋਂ ਦੇ ਚਾਰਜਰ, ਪ੍ਰਾਪਰਟੀ ਟੈਕਸ, ਸਪੋਰਟਸ ਫੰਡ ਆਦਿ ਲਗਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕੋਵਿਡ ਕਰਕੇ ਪਿਛਲੇ 3 ਸਾਲਾਂ ਤੋਂ ਸਕੂਲਾਂ ਨੂੰ ਬਦਹਾਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਤੇ ਅਜੇ ਵੀ ਸਕੂਲਾਂ ਦੀ ਆਰਥਿਕ ਸਥਿਤੀ ਸਮਾਨ ਨਹੀਂ ਹੋਈ। ਉਹਨਾਂ ਕਿਹਾ ਕਿ ਕਨਵੈਨਸ਼ਨ ਵਿੱਚ ਪੰਜਾਬ ਰਾਸਾ ਦੇ ਚੇਅਰਮੈਨ ਹਰਪਾਲ ਸਿੰਘ ਯੂ ਕੇ, ਐਸੋਸੀਏਸ਼ਨ ਦੇ ਸਰਪ੍ਰਸਤ ਰਾਵਿੰਦਰ ਸਿੰਘ ਮਾਨ, ਜਨਰਲ ਸਕੱਤਰ ਰਾਵਿੰਦਰ ਸ਼ਰਮਾਂ, ਅਹਰਾਸਾ ਦੇ ਸੂਬਾ ਪ੍ਰਧਾਨ ਜਸਮਿੰਦਰ ਸਿੰਘ ਸੰਧੂ, ਸਕੱਤਰ ਸਿੰਘ ਸੰਧੂ ਆਦਿ ਪੰਜਾਬ ਦੇ ਆਗੂ ਪਹੁੰਚ ਰਹੇ ਹਨ। ਅਤੇ ਅੱਜ ਦੀ ਕਨਵੈਨਸ਼ਨ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਇਸ ਸਮੇਂ ਇੰਦਰਪਾਲ ਸਿੰਘ, ਮਨਜੀਤ ਸਿੰਘ ਵਿਰਕ, ਸੁਨੀਲ ਮੋਂਗਾ, ਕੰਵਲਜੀਤ ਸਿੰਘ, ਰਾਜੇਸ਼ ਗਾਬਾ, ਜਗਤਾਰ ਸਿੰਘ, ਰਾਕੇਸ਼ ਅਰੋੜਾ, ਹਰਜੀਤ ਸਿੰਘ, ਨਸੀਬ ਸਿੰਘ ਗਿੱਲ ਆਦਿ ਸਕੂਲ ਮੁਖੀ ਹਾਜ਼ਿਰ ਸਨ।

error: Content is protected !!