ਅਮਰੀਕਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ, ਧੜਾ-ਧੜ ਮਿਲਣਗੇ ਵੀਜ਼ੇ

ਅਮਰੀਕਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ, ਧੜਾ-ਧੜ ਮਿਲਣਗੇ ਵੀਜ਼ੇ


ਇੰਟਰਨੈਸ਼ਨਲ (ਵੀਓਪੀ ਬਿਊਰੋ) ਅਮਰੀਕਾ ਜਾਣ ਦੇ ਚਾਹਵਾਨਾਂ ਲਈ ਖੁਸ਼ੀ ਦੀ ਖਬਰ ਹੈ। ਅਮਰੀਕਾ ਹੁਣ ਧੜਾ ਧੜ ਵਿਜ਼ੇ ਦੇਣ ਜਾ ਰਿਹਾ ਹੈ। ਦਿੱਲੀ ਵਿੱਚ ਅਮਰੀਕੀ ਦੂਤਾਵਾਸ ਨੇ ਇਸ ਸਬੰਧੀ ਉਠਾਏ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਦਿੱਤੀ ਹੈ।
ਦਰਅਸਲ, ਭਾਰਤ ਸਰਕਾਰ ਵੱਲੋਂ ਵੀਜ਼ਿਆਂ ਦੀ ਲੰਮੀ ਵੇਟਿੰਗ ਲਿਸਟ ਦਾ ਮੁੱਦਾ ਉਠਾਏ ਜਾਣ ਤੋਂ ਬਾਅਦ ਅਮਰੀਕਾ ਹੁਣ ਹਰਕਤ ਵਿਚ ਆ ਗਿਆ ਹੈ। ਵੀਜ਼ਾ ਲਈ ਉਡੀਕ ਸਮਾਂ ਘਟਾਉਣ ਲਈ ਅਮਰੀਕੀ ਦੂਤਾਵਾਸ ਆਪਣੇ ਸਟਾਫ ਦੀ ਗਿਣਤੀ ਵਧਾਉਣ ਜਾ ਰਿਹਾ ਹੈ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੱਲੋਂ ਇਸ ਹਫ਼ਤੇ ਦੇ ਸ਼ੁਰੂ ਵਿੱਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਕੋਲ ਵੀਜ਼ਿਆਂ ਦੀ ਲੰਮੀ ਉਡੀਕ ਦਾ ਮੁੱਦਾ ਉਠਾਏ ਜਾਣ ਤੋਂ ਬਾਅਦ, ਦਿੱਲੀ ਵਿੱਚ ਅਮਰੀਕੀ ਦੂਤਾਵਾਸ ਨੇ ਸਥਿਤੀ ਨੂੰ ਸੁਧਾਰਨ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਦੱਸਿਆ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਅਗਲੇ ਕੁਝ ਹਫ਼ਤਿਆਂ ਵਿੱਚ ਐਚ ਅਤੇ ਐਲ ਵਰਕਰ ਵੀਜ਼ਾ ਸ਼੍ਰੇਣੀ ਲਈ 1 ਲੱਖ ਅਪੁਆਇੰਟਮੈਂਟਸ ਖੋਲ੍ਹੀਆਂ ਜਾਣਗੀਆਂ।


ਮਹਾਂਮਾਰੀ ਦੇ ਕਾਰਨ ਮਾਰਚ 2020 ਵਿੱਚ ਅਮਰੀਕਾ ਦੁਆਰਾ ਦੁਨੀਆ ਭਰ ਵਿੱਚ ਲਗਭਗ ਸਾਰੀਆਂ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਰੋਕਣ ਤੋਂ ਬਾਅਦ, ਯੂਐਸ ਵੀਜ਼ਾ ਸੇਵਾਵਾਂ ਹੁਣ ਲੰਬਿਤ ਅਰਜ਼ੀਆਂ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਵੀਜ਼ਾ ਅਰਜ਼ੀਆਂ ਵਿੱਚ ਦੇਰੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਬਲਿੰਕਨ ਨੇ ਕਿਹਾ, “ਸਬਰ ਰੱਖੋ, ਅਗਲੇ ਕੁਝ ਮਹੀਨਿਆਂ ਵਿੱਚ ਇਸ ਨੂੰ ਸੁਚਾਰੂ ਬਣਾਇਆ ਜਾਵੇਗਾ, ਅਸੀਂ ਇਸ ‘ਤੇ ਬਹੁਤ ਧਿਆਨ ਦੇ ਰਹੇ ਹਾਂ।
ਅਮਰੀਕੀ ਦੂਤਾਵਾਸ ਨੇ ਕਿਹਾ ਕਿ ਸਤੰਬਰ 2023 ਤੱਕ ਕਰਮਚਾਰੀਆਂ ਦੀ ਗਿਣਤੀ 100 ਫੀਸਦੀ ਤੱਕ ਪਹੁੰਚ ਜਾਵੇਗੀ। ਭਾਰਤੀ ਨਾਗਰਿਕਾਂ ਦੀਆਂ ਵੀਜ਼ਾ ਅਰਜ਼ੀਆਂ ਦੇ ਬਕਾਇਆ ਰਹਿਣ ਲਈ ਕੋਵਿਡ-19 ਮਹਾਂਮਾਰੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ, ਦਿੱਲੀ ਵਿੱਚ ਅਮਰੀਕੀ ਦੂਤਾਵਾਸ ਨੇ ਕਿਹਾ ਕਿ ਉਹ ਉਮੀਦ ਕਰਦਾ ਹੈ ਕਿ ਸਟਾਫ ਦੀ ਗਿਣਤੀ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਕੋਰੋਨਾ ਤੋਂ ਪਹਿਲਾਂ ਵਾਲੀਆਂ ਸਥਿਤੀ ਵਿੱਚ ਵਾਪਸ ਆ ਜਾਵੇਗੀ। ਅਮਰੀਕੀ ਵੈੱਬਸਾਈਟ ਮੁਤਾਬਕ ਭਾਰਤ ਤੋਂ ਅਮਰੀਕੀ ਵਿਜ਼ਟਰ ਵੀਜ਼ਾ ਲੈਣ ਲਈ ਅਪਾਇੰਟਮੈਂਟ ਵੇਟਿੰਗ ਟਾਈਮ 833 ਦਿਨ ਦਿਖਾ ਰਿਹਾ ਹੈ, ਜਦਕਿ ਚੀਨ ਦਾ ਸਮਾਂ ਦੋ ਦਿਨ ਹੈ।

error: Content is protected !!