Skip to content
ਮਰੇ ਹੋਏ ਪੁਲਿਸ ਮੁਲਾਜ਼ਮ ਦਾ ਤਬਾਦਲਾ !

ਨੈਸ਼ਨਲ (ਵੀਓਪੀ ਬਿਊਰੋ) ਗੁਜਰਾਤ ਦੇ ਨਰਮਦਾ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਹਾਲ ਹੀ ਵਿਚ ਰਾਜ ਦੇ ਗ੍ਰਹਿ ਵਿਭਾਗ ਨੇ 99 ਪੁਲਿਸ ਅਧਿਕਾਰੀਆਂ ਦੇ ਤਬਾਦਲਿਆਂ ਦਾ ਆਦੇਸ਼ ਜਾਰੀ ਕੀਤਾ ਸੀ। ਇਸ ਆਦੇਸ਼ ਵਿੱਚ ਪੁਲਿਸ ਦੇ ਇਕ ਅਜਿਹੇ ਜਵਾਨ ਦਾ ਨਾਮ ਸਾਹਮਣੇ ਆਇਆ ਹੈ। ਜਿਸ ਦੀ ਮੌਤ ਹੋ ਚੁੱਕੀ ਹੈ।
ਮ੍ਰਿਤਕ ਦਾ ਨਾਮ ਗੋਪਾਲ ਭਾਈ ਰਾਠਵਾ ਹੈ। ਜਿਸ ਦੀ ਛੋਟਾ ਉਦੇਪੁਰ ਤੋਂ ਮਹਿਸਾਗਰ ਦੇ ਲਈ ਤਬਾਦਲੇ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ।

ਰਾਠਵਾ ਦੇ ਟਰਾਂਸਫਰ ਦਾ ਆਦੇਸ਼ 27 ਸਤੰਬਰ ਨੂੰ ਮਿਲਿਆ ਜਿਸ ਵਿੱਚ ਕਤਮਵਾਰ ਸੰਖਿਆ 88 ਤੇ ਲਿਖਿਆ ਹੈ ਕਿ ਉਹਨਾ ਨੂੰ ਛੋਟੇ ਉਦੇਪੁਰ ਤੋਂ ਮਹਿਸਾਗਰ ਭੇਜਿਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਵਿਭਾਗ ਨੂੰ ਆਪਣੇ ਕਰਮਚਾਰੀ ਦੇ ਬਾਰੇ ਵਿੱਚ ਇਹ ਵੀ ਜਾਣਕਾਰੀ ਨਹੀਂ ਹੈ ਕਿ ਉਸਦੀ ਮੌਮ ਅਪ੍ਰੈਲ ਮਹੀਨੇ ਵਿੱਚ ਹੋ ਚੁੱਕੀ ਹੈ,
ਜਾਣਕਰੀ ਮੁਤਾਬਿਕ ਗੋਪਾਲ ਭਾਈ ਰਾਠਵਾ ਛੋਟਾ ਉਦੇਪੁਰ ਜਿਲੇ ਦੇ ਮੁੱਖ ਦਫਤਰ ਵਿੱਚ ਬਤੋਰ ਪੀ ਐਸ ਆਈ ਤੈਨਾਤ ਸਨ । ਪਰਿਵਾਰ ਨੂੰ ਜਦੋ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਏ।

error: Content is protected !!