ਜਿਸ ਪਤੀ ਨੂੰ ਮਰਿਆ ਸਮਝ ਰਹੀ ਸੀ, ਉਹ ਰੈਸਟੋਰੈਂਟ ‘ਚ ਬੈਠ ਕੇ ਖਾ ਰਿਹਾ ਸੀ ਖਾਣਾ, 9 ਸਾਲ ਬਾਅਦ ਖੁੱਲ੍ਹਿਆ ਭੇਦ

ਜਿਸ ਪਤੀ ਨੂੰ ਮਰਿਆ ਸਮਝ ਰਹੀ ਸੀ, ਉਹ ਰੈਸਟੋਰੈਂਟ ‘ਚ ਬੈਠ ਕੇ ਖਾ ਰਿਹਾ ਸੀ ਖਾਣਾ

 

ਵੀਓਪੀ ਬਿਊਰੋ – ਇੰਗਲੈਂਡ ਵਰਗੇ ਦੇਸ਼ ਤੋਂ ਇਕ ਬੇਹੱਦ ਹੀ ਅਜੀਬੋ-ਗ਼ਰੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਪਤੀ ਆਪਣੀ ਪਤਨੀ ਨੂੰ ਹੀ ਧੋਖਾ ਦੇ ਰਿਹਾ ਹੈ ਅਤੇ ਧੋਖਾ ਵੀ ਬਹੁਤ ਅਜੀਬ ਤਰੀਕੇ ਨਾਲ ਦੇ ਰਿਹਾ ਸੀ। ਦਰਅਸਲ ਉਕਤ ਵਿਅਕਤੀ ਦੀ ਪਤਨੀ ਨੇ ਆਪਣੇ ਪਤੀ ਨੂੰ ਇਕ ਰੈਸਟੋਰੈਂਟ ਵਿੱਚ ਖਾਣਾ ਖਾਂਦੇ ਦੇਖਿਆ ਪਰ ਉਹ ਤਾਂ 9 ਸਾਲ ਪਹਿਲਾ ਹੀ ਮਰਿਆ ਹੋਇਆ ਸੀ।

ਇੰਗਲੈਂਡ ਦੇ ਵੈਸਟ ਸਸੇਕਸ ਦੀ ਰਹਿਣ ਵਾਲੀ ਲੂਸੀ ਨੇ ਫੇਸਬੁੱਕ ‘ਤੇ ਇਕ ਰੈਸਟੋਰੈਂਟ ਦਾ ਪ੍ਰਮੋਸ਼ਨਲ ਵੀਡੀਓ ਦੇਖਿਆ, ਜਿਸ ‘ਚ ਉਸ ਨੇ ਆਪਣੇ ਮ੍ਰਿਤਕ ਪਤੀ ਨੂੰ ਦੇਖਿਆ। ਇਹ ਵੀਡੀਓ 16 ਜਨਵਰੀ ਨੂੰ ਸ਼ੇਅਰ ਕੀਤੀ ਗਈ ਸੀ, ਜਦੋਂ ਕਿ ਲੂਸੀ ਦੇ ਪਤੀ ਦੀ ਸਾਲ 2014 ਵਿੱਚ ਹੀ ਮੌਤ ਹੋ ਗਈ ਸੀ।

ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਫੇਸਬੁੱਕ ਯੂਜ਼ਰ ਲੂਸੀ ਵਾਟਸਨ ਨੇ ਹਾਲ ਹੀ ‘ਚ ਸਪਾਈਸ ਕਾਟੇਜ ਦੀ ਪ੍ਰਮੋਸ਼ਨਲ ਫੁਟੇਜ ਦੇਖੀ। ਜਨਵਰੀ 2016 ਨੂੰ ਪੋਸਟ ਕੀਤੀ ਗਈ ਇਸ ਫੁਟੇਜ ਵਿਚ ਉਸ ਨੇ ਆਪਣੇ ਪਤੀ ਅਤੇ ਪੁੱਤਰ ਨੂੰ ਖਾਣਾ ਖਾਂਦੇ ਹੋਏ ਦੇਖਿਆ। ਇਹ ਦੇਖ ਕੇ ਔਰਤ ਹੈਰਾਨ ਰਹਿ ਗਈ ਕਿਉਂਕਿ ਉਸ ਦੇ ਪਤੀ ਦੀ 9 ਸਾਲ ਪਹਿਲਾਂ ਸਾਲ 2014 ‘ਚ ਹੀ ਮੌਤ ਹੋ ਗਈ ਸੀ। ਔਰਤ ਨੇ ਫੇਸਬੁੱਕ ‘ਤੇ ਸਪਾਈਸ ਕਾਟੇਜ ਦੇ ਅਕਾਊਂਟ ‘ਤੇ ਪੁੱਛਿਆ ਕਿ ਇਹ ਵੀਡੀਓ ਕਦੋਂ ਸ਼ੂਟ ਕੀਤੀ ਗਈ ਸੀ? ਜਦੋਂ ਜਵਾਬ ਵਿੱਚ ਉਸ ਨੂੰ ਇੱਕ ਹਫ਼ਤਾ ਪਹਿਲਾਂ ਦੀ ਇਹ ਫੁਟੇਜ ਦੱਸੀ ਗਈ ਤਾਂ ਔਰਤ ਦੰਗ ਰਹਿ ਗਈ।

ਔਰਤ ਦੀ ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ‘ਚ ਜ਼ਿਆਦਾ ਸਮਾਂ ਨਹੀਂ ਲੱਗਾ। ਇਹ ਹੋਟਲ 1994 ਵਿੱਚ ਬਣਿਆ ਸੀ ਅਤੇ ਉਸ ਨੇ ਇਹ ਵੀਡੀਓ ਆਪਣੇ ਪ੍ਰਚਾਰ ਲਈ ਪਾਈ ਸੀ। ਯੂਜ਼ਰਸ ਨੇ ਮਹਿਲਾ ਦੇ ਇਸ ਦਾਅਵੇ ਨੂੰ ਦੇਖ ਕੇ ਇਸ ਨੂੰ ਅਜੀਬ ਦੱਸਿਆ। ਕੁਝ ਲੋਕਾਂ ਨੇ ਕਿਹਾ ਕਿ ਇਹ ਪ੍ਰਚਾਰ ਅਤੇ ਇਸ਼ਤਿਹਾਰਬਾਜ਼ੀ ਦਾ ਤਰੀਕਾ ਹੈ। ਇਸ ਦੇ ਨਾਲ ਹੀ ਕੁਝ ਯੂਜ਼ਰਸ ਨੇ ਇਸ ਦਾ ਮਜ਼ਾਕ ਵੀ ਉਡਾਇਆ। ਵੈਸੇ ਤਾਂ ਪਿਛਲੇ ਦਿਨੀਂ ਇੱਕ ਹੋਟਲ ‘ਦ ਬਲੈਕ ਇਨ’ ਨੇ ਵੀ ਭੂਤ-ਪ੍ਰੇਤ ਸੁਣਨ ਦਾ ਦਾਅਵਾ ਕੀਤਾ ਹੈ ਪਰ ਇਹ ਮਾਮਲਾ ਉਸ ਤੋਂ ਬਿਲਕੁਲ ਵੱਖਰਾ ਹੈ, ਜਿਸ ਦੀ ਸੱਚਾਈ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

error: Content is protected !!