ਦਿੱਲੀ ਕਮੇਟੀ ਵਲੋਂ ਪੰਥ ਨਾਲ ਧ੍ਰੋਹ ਕਮਾਂਦਿਆਂ ਨਾਨਕਸ਼ਾਹੀ ਕਲੰਡਰ ਦੀ ਥਾਂ ਜਾਰੀ ਕੀਤਾ ਹਿੰਦੂ ਵਿਕਰਮੀ ਕਲੰਡਰ: ਪਰਮਿੰਦਰਪਾਲ ਸਿੰਘ

ਦਿੱਲੀ ਕਮੇਟੀ ਵਲੋਂ ਪੰਥ ਨਾਲ ਧ੍ਰੋਹ ਕਮਾਂਦਿਆਂ ਨਾਨਕਸ਼ਾਹੀ ਕਲੰਡਰ ਦੀ ਥਾਂ ਜਾਰੀ ਕੀਤਾ ਹਿੰਦੂ ਵਿਕਰਮੀ ਕਲੰਡਰ: ਪਰਮਿੰਦਰਪਾਲ ਸਿੰਘ

ਨਵੀਂ ਦਿੱਲੀ 24 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਕਮੇਟੀ ਪ੍ਰਬੰਧਕਾਂ ਨੇ ਪੰਥ ਨਾਲ ਧ੍ਰੋਹ ਕਮਾਂਦਿਆਂ ਅਤੇ ਬਜ਼ਰ ਗੁਨਾਹ ਕਰਦੇ ਹੋਏ ਦਿੱਲੀ ਕਮੇਟੀ ਦੇ ਲੋਗੋ ਦੇ ਨਾਲ ਹਿੰਦੂ ਕੈਲੰਡਰ ਵਿਕਰਮੀ ਸੰਮਤ 2080 ਦੀ ਨਕਲ ਦਿੱਲੀ ਕਮੇਟੀ ਦਫ਼ਤਰ ਤੋਂ ਜਾਰੀ ਕਰ ਦਿੱਤਾ ਹੈ। ਡਾਕਟਰ ਸਰਦਾਰ ਪਰਮਿੰਦਰ ਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਸਾਲ 2023 ਦੇ ਈਸਵੀ ਕੈਲੰਡਰ ਦੇ ਮਹੀਨਿਆਂ ਦੇ ਹਿਸਾਬ ਨਾਲ ਜਾਰੀ ਇਸ ਕੈਲੰਡਰ ‘ਚ ਵਿਕਰਮੀ ਸੰਮਤ 2080 ਦੀ ਤਰਜ਼ ਉਤੇ 60 ਦਿਨਾਂ ਦਾ ਸਾਵਨ ਦਾ ਮਹੀਨਾ ਵਿਖਾਇਆ ਗਿਆ ਹੈ। ਸਮੂਹ ਮਹੀਨਿਆਂ ਨੂੰ ਨਾਨਕਸ਼ਾਹੀ ਕੈਲੰਡਰ ਦੀ ਬਾਰਹਮਾਹਾ ਦੇ ਮਹੀਨਿਆਂ ਦੇ ਨਾਵਾਂ ਦੀ ਬਜਾਏ ਹਿੰਦੂ ਮਹੀਨਿਆਂ ਦੇ ਹਿੰਦੀ ਨਾਂਮ ਲਿਖੇ ਗਏ ਹਨ। ਨਾਨਕਸ਼ਾਹੀ ਸੰਮਤ ਦਾ ਵੀ ਇਸ ਕੈਲੰਡਰ ਉਤੇ ਕੋਈ ਜ਼ਿਕਰ ਨਹੀਂ ਹੈ।

ਉਨ੍ਹਾਂ ਕਿਹਾ ਕਿ ਕਮੇਟੀ ਮੈਂਬਰਾਂ ਦੀ ਆਗਿਆਨਤਾ ਨੂੰ ਦੇਖਦਿਆਂ ਅਸੀਂ ਐਵੇਂ ਕਹੀਂ ਜਾਂਦੇ ਹਾਂ ਕਿ ਅਸੀਂ ਹਿੰਦੂ ਨਹੀਂ ਹਾਂ। ਪਰ ਅਗਲੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਇਸ ਗੱਲ ਨੂੰ ਸਾਬਤ ਕਰਨ ਲਈ ਬਾਜਿੱਦ ਹਨ ।

error: Content is protected !!