ਸਦਰ ਬਾਜ਼ਾਰ ਦੇ ਵਪਾਰੀਆਂ ਵਲੋਂ ਪਿਛਲੇ 14 ਦਿਨਾਂ ਤੋਂ ਸੀਲਿੰਗ ਖਿਲਾਫ ਜਾਰੀ ਹੈ ਸੰਘਰਸ਼

ਸਦਰ ਬਾਜ਼ਾਰ ਦੇ ਵਪਾਰੀਆਂ ਵਲੋਂ ਪਿਛਲੇ 14 ਦਿਨਾਂ ਤੋਂ ਸੀਲਿੰਗ ਖਿਲਾਫ ਜਾਰੀ ਹੈ ਸੰਘਰਸ਼

ਨਵੀਂ ਦਿੱਲੀ 26 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):-ਸਦਰ ਬਾਜ਼ਾਰ ਦੀਆਂ ਕੁਝ ਦੁਕਾਨਾਂ ਨੂੰ ਸੀਲ ਕਰਨ ਦੇ ਵਿਰੋਧ ਵਿੱਚ ਵਪਾਰੀਆਂ ਦਾ ਧਰਨਾ 14ਵੇਂ ਦਿਨ ਵੀ ਜਾਰੀ ਹੈ ਫੈਡਰੇਸ਼ਨ ਆਫ ਸਦਰ ਬਾਜ਼ਾਰ ਟਰੇਡਰਜ਼ ਐਸੋਸੀਏਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਪੰਮਾ, ਪ੍ਰਧਾਨ ਰਾਕੇਸ਼ ਯਾਦਵ ਦੀ ਅਗਵਾਈ ਵਿੱਚ ਚੌਧਰੀ ਯੋਗਿੰਦਰ ਸਿੰਘ, ਬੀ.ਐਲ ਅਗਰਵਾਲ, ਮਾਣਕ ਸ਼ਰਮਾ ਨੇ ਦੁਖੀ ਵਪਾਰੀਆਂ ਨਾਲ ਐਮਸੀਡੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਪਰਮਜੀਤ ਸਿੰਘ ਪੰਮਾ ਅਤੇ ਰਾਕੇਸ਼ ਯਾਦਵ ਨੇ ਕਿਹਾ ਕਿ ਦਿੱਲੀ ਨਗਰ ਨਿਗਮ ‘ਚ ਚੱਲ ਰਹੀ ਮਨਮਾਨੀ ਨੂੰ ਲੈ ਕੇ ਦਿੱਲੀ ਦੇ ਵਪਾਰੀਆਂ ‘ਚ ਭਾਰੀ ਰੋਸ ਹੈ ਅਤੇ ਪਤਾ ਲੱਗਾ ਹੈ ਕਿ ਇਨ੍ਹਾਂ ਲੋਕਾਂ ਨੇ ਵੱਖ-ਵੱਖ ਬਾਜ਼ਾਰਾਂ ‘ਚ ਨੋਟਿਸ ਦੇਣੇ ਸ਼ੁਰੂ ਕਰ ਦਿੱਤੇ ਹਨ । ਉਨ੍ਹਾਂ ਕਿਹਾ ਕਿ ਸਾਨੂੰ ਆਸ ਸੀ ਕਿ ਦਿੱਲੀ ਦੇ ਮੇਅਰ ਦੀ ਚੋਣ ਜ਼ਰੂਰ ਹੋਵੇਗੀ ਅਤੇ ਆਉਣ ਵਾਲਾ ਨਵਾਂ ਮੇਅਰ ਵਪਾਰੀਆਂ ਦੀਆਂ ਮੁਸ਼ਕਲਾਂ ਨੂੰ ਸਮਝੇਗਾ ਅਤੇ ਵਪਾਰੀ ਉਨ੍ਹਾਂ ਅੱਗੇ ਆਪਣਾ ਪੱਖ ਰੱਖਣਗੇ। ਕਿਉਂਕਿ ਐਮਸੀਡੀ ਦੇ ਅਧਿਕਾਰੀ ਇਸ ਨੂੰ ਟਾਲਣ ਵਿੱਚ ਲੱਗੇ ਹੋਏ ਹਨ।

ਪਰਮਜੀਤ ਸਿੰਘ ਪੰਮਾ ਅਤੇ ਰਾਕੇਸ਼ ਯਾਦਵ ਨੇ ਦੱਸਿਆ ਕਿ 27 ਜਨਵਰੀ ਨੂੰ ਸਵੇਰੇ 12:00 ਵਜੇ ਵਪਾਰੀ ਮਿਠਾਈ ਪੁਲ ‘ਤੇ ਸਬਜ਼ੀਆਂ ਰੱਖ ਕੇ ਰੋਸ ਪ੍ਰਦਰਸ਼ਨ ਕਰਨਗੇ, ਕਿਉਂਕਿ ਜਿਨ੍ਹਾਂ ਵਪਾਰੀਆਂ ਕੋਲ ਟਰੇਡ ਲਾਇਸੰਸ ਹਨ, ਉਹ ਜੀ.ਐੱਸ.ਟੀ., ਕਮਰਸ਼ੀਅਲ ਟੈਕਸ ਅਦਾ ਕਰਦੇ ਹਨ, ਜਿਸ ਦਾ ਭੁਗਤਾਨ ਦਿੱਲੀ ਨਗਰ ਨਿਗਮ ਕਰਦੀ ਹੈ ।

error: Content is protected !!