ਭਾਰਤੀ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, ਦੋ ਪਾਇਲਟਾਂ ਦੀ ਹੋਈ ਮੌਤ

ਭਾਰਤੀ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, ਦੋ ਪਾਇਲਟਾਂ ਦੀ ਹੋਈ ਮੌਤ

ਵੀਓਪੀ ਬਿਊਰੋ – ਭਾਰਤੀ ਸੈਨਾ ਦਾ ਹੈਲੀਕਾਪਟਰ ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਕਾਮੇਂਗ ਜ਼ਿਲ੍ਹੇ ਦੇ ਮੰਡਲਾ ਨੇੜੇ ਵੀਰਵਾਰ ਸਵੇਰੇ ਹਾਦਸਾਗ੍ਰਸਤ ਹੋ ਗਿਆ। ਹਾਦਸੇ ‘ਚ ਹੈਲੀਕਾਪਟਰ ਦੇ ਪਾਇਲਟ ਅਤੇ ਕੋ-ਪਾਇਲਟ ਦੀ ਮੌਤ ਹੋ ਗਈ। ਹੈਲੀਕਾਪਟਰ ਨੇ ਸਵੇਰੇ 9 ਵਜੇ ਜ਼ਿਲ੍ਹੇ ਦੇ ਸਾਂਗੇ ਪਿੰਡ ਤੋਂ ਉਡਾਣ ਭਰੀ ਸੀ ਅਤੇ ਆਸਾਮ ਦੇ ਸੋਨਿਤਪੁਰ ਜ਼ਿਲ੍ਹੇ ਦੇ ਮਿਸਾਮਾਰੀ ਵੱਲ ਜਾ ਰਿਹਾ ਸੀ। ਦੱਸਿਆ ਜਾ ਰਿਹਾ ਕਿ ਹੈਲੀਕਾਪਟਰ ਦਾ ਸਵੇਰੇ ਕਰੀਬ 9.15 ਵਜੇ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਟੁੱਟ ਗਿਆ।
ਫੌਜ ਮੁਤਾਬਕ ਸਵੇਰੇ 9:15 ਵਜੇ ਹੈਲੀਕਾਪਟਰ ਦਾ ਏਅਰ ਟਰੈਫਿਕ ਕੰਟਰੋਲਰ ਨਾਲ ਸੰਪਰਕ ਟੁੱਟ ਗਿਆ। ਇਸ ਤੋਂ ਬਾਅਦ ਹੈਲੀਕਾਪਟਰ ਦੀ ਭਾਲ ਲਈ ਭਾਰਤੀ ਸੈਨਾ, ਸਸ਼ਤਰ ਸੀਮਾ ਬਲ ਅਤੇ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਦੀਆਂ ਪੰਜ ਸਰਚ ਟੀਮਾਂ ਭੇਜੀਆਂ ਗਈਆਂ। ਇਸ ਦਾ ਮਲਬਾ ਮੰਡਲਾ ਦੇ ਪਿੰਡ ਬੰਗਲਾਜਾਪ ਨੇੜੇ ਮਿਲਿਆ। ਫੌਜ ਨੇ ਕਿਹਾ ਹੈ ਕਿ ਕੋਰਟ ਆਫ ਇਨਕੁਆਰੀ ਕੀਤੀ ਜਾ ਰਹੀ ਹੈ, ਉਹ ਹਾਦਸੇ ਦੇ ਕਾਰਨਾਂ ਦਾ ਪਤਾ ਲਗਾ ਸਕੇਗੀ।
ਸਪੈਸ਼ਲ ਇਨਵੈਸਟੀਗੇਸ਼ਨ ਬ੍ਰਾਂਚ ਦੇ ਐਸਪੀ ਨੇ ਦੱਸਿਆ ਕਿ ਦਿਰਾਂਗ ਦੇ ਪਿੰਡ ਵਾਸੀਆਂ ਨੇ ਕਰੈਸ਼ ਹੋਏ ਹੈਲੀਕਾਪਟਰ ਨੂੰ ਸੜਦਾ ਦੇਖਿਆ ਸੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ। ਉਨ੍ਹਾਂ ਦੱਸਿਆ ਕਿ ਉਸ ਇਲਾਕੇ ਵਿੱਚ ਕੋਈ ‘ਮੋਬਾਈਲ ਕਨੈਕਟੀਵਿਟੀ’ ਨਹੀਂ ਹੈ ਅਤੇ ਇੱਥੇ ਇੰਨੀ ਜ਼ਿਆਦਾ ਧੁੰਦ ਹੈ ਕਿ ਵਿਜ਼ੀਬਿਲਟੀ ਸਿਰਫ਼ ਪੰਜ ਮੀਟਰ ਰਹਿ ਗਈ ਹੈ।

error: Content is protected !!