ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦੀ ਮੰਗਣੀ ਨਾਲ ਜੁੜੇ ਦੋ ਵਿਵਾਦ, ਰਾਗੀ ਜਸਕਰਨ ਸਿੰਘ ਪਟਿਆਲਾ ਵਾਲੇ ਨੇ ਮੰਗੀ ਮਾਫ਼ੀ, ਜਥੇਦਾਰ ਹਰਪ੍ਰੀਤ ਸਿੰਘ ਦੀ ਸ਼ਮੂਲੀਅਤ ਉਤੇ ਇਤਰਾਜ਼

ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦੀ ਮੰਗਣੀ ਨਾਲ ਜੁੜੇ ਦੋ ਵਿਵਾਦ, ਰਾਗੀ ਜਸਕਰਨ ਸਿੰਘ ਪਟਿਆਲਾ ਵਾਲੇ ਨੇ ਮੰਗੀ ਮਾਫ਼ੀ, ਜਥੇਦਾਰ ਹਰਪ੍ਰੀਤ ਸਿੰਘ ਦੀ ਸ਼ਮੂਲੀਅਤ ਉਤੇ ਇਤਰਾਜ਼


ਵੀਓਪੀ ਬਿਊਰੋ, ਅੰਮ੍ਰਿਤਸਰ : ਬੀਤੇ ਦਿਨੀਂ ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦੀ ਮੰਗਣੀ ਹੋ ਗਈ। ਇਸ ਮੰਗਣੀ ਪ੍ਰੋਗਰਾਮ ਨਾਲ ਦੋ ਵਿਵਾਦ ਜੁੜ ਗਏ। ਪਹਿਲਾ ਵਿਵਾਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਸ ਸਮਾਗਮ ਵਿਚ ਸ਼ਮੂਲੀਅਤ ਤੇ ਨਿਗਰਾਨੀ ਕਰਨ ਨਾਲ ਸਬੰਧਤ ਹੈ ਤੇ ਦੂਜਾ ਇਸ ਸਮਾਗਮ ਦੌਰਾਨ ਕੀਰਤਨ ਕਰਨ ਵਾਲੇ ਜਥੇ ਨਾਲ।

ਦੱਸਦੇਈਏ ਕਿ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਤੇ ਪਰਿਣਿਤੀ ਦੀ ਮੰਗਣੀ ਮੌਕੇ ਰਾਗੀ ਭਾਈ ਜਸਕਰਨ ਸਿੰਘ ਪਟਿਆਲਾ ਵਾਲਿਆਂ ਦੇ ਜਥੇ ਨੇ ਕੀਰਤਨ ਕੀਤਾ। ਇਸ ਦੌਰਾਨ ਕੀਰਤਨ ਕਰਦਿਆਂ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਰਾਘਵ ਚੱਢਾ ਤੇ ਪਰਿਣਿਤੀ ਚੋਪੜਾ ਰਾਗੀ ਸਿੰਘਾਂ ਦੇ ਬਿਲਕੁਲ ਸਾਹਮਣੇ ਬੈਠਕ ਉਤੇ ਬੈਠੇ ਦਿਖਾਈ ਦੇ ਰਹੇ ਹਨ। ਇਸ ਦਾ ਸੰਗਤ ਨੇ ਇਤਰਾਜ਼ ਪ੍ਰਗਟਾਇਆ ਤਾਂ ਰਾਗੀ ਭਾਈ ਜਸਕਰਨ ਸਿੰਘ ਇਸ ਲਈ ਮਾਫ਼ੀ ਮੰਗ ਲਈ।

ਰਾਗੀ ਭਾਈ ਜਸਕਰਨ ਸਿੰਘ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਮੰਗਣੀ ਸਮੇਂ ਕੀਤੇ ਕੀਰਤਨ ਦੀਆਂ ਫੋਟੋਆਂ ਵਾਇਰਲ ਹੋਣ ਤੋਂ ਬਾਅਦ ਬਹੁਤ ਸੰਗਤਾਂ ਨੇ ਇਤਰਾਜ਼ ਭਰੇ ਫੋਨ ਕੀਤੇ। ਉਨ੍ਹਾਂ ਸਪੱਸ਼ਟ ਕੀਤਾ ਕਿ ਕੀਰਤਨ ਸਮੇਂ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਅਤੇ ਨਾ ਹੀ ਕੋਈ ਚੰਦੌਆ ਸਾਹਿਬ ਲਾਇਆ ਗਿਆ ਸੀ। ਕੀਰਤਨ ਦੀ ਸਟੇਜ ਉੱਚੀ ਸੀ। ਪਰ ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦੇ ਬੈਠਕ ਲਗਾ ਕੇ ਬੈਠਣ ‘ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ। ਰਾਗੀ ਭਾਈ ਜਸਕਰਨ ਸਿੰਘ ਨੇ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਮੌਜੂਦਗੀ ਵਿਚ ਇਹ ਸਮਾਗਮ ਹੋ ਰਿਹਾ ਸੀ, ਜਿਸ ਲਈ ਉਨ੍ਹਾਂ ਨੇ ਕੋਈ ਵੀ ਇਤਰਾਜ਼ ਨਹੀਂ ਕੀਤਾ, ਉਥੇ ਇਕੱਲੇ ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਬੈਠਕ ਲਾ ਕੇ ਨਹੀਂ ਸਾਰੇ ਹੀ ਬੈਠਕ ‘ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਸੰਗਤਾਂ ਦੇ ਮਨਾਂ ਨੂੰ ਪਹੁੰਚੀ ਠੇਸ ਲਈ ਮੁਆਫੀ ਮੰਗਦੇ ਹਾਂ, ਅਗਾਂਹ ਕਦੇ ਵੀ ਇਸ ਤਰਾਂ ਦੀ ਭੁੱਲ ਨਹੀਂ ਹੋਵੇਗੀ।

ਉਧਰ,ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦੀ ਮੰਗਣੀ ਮੌਕੇ ਪਹੁੰਚਣ ‘ਤੇ ਮਾਮਲਾ ਭਖਿਆ ਹੈ। ਇਹ ਸਮਾਗਮ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਦਿੱਲੀ ਵਿਖੇ ਸਰਕਾਰੀ ਰਿਹਾਇਸ਼ ਕਪੂਰਥਲਾ ਹਾਉਸ ਵਿਖੇ ਹੋਇਆ ਸੀ, ਜਿਸ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਨੇ ਰਾਘਵ ਚੱਢਾ ਤੇ ਪਰਿਣੀਤੀ ਦੀ ਮੰਗਣੀ ਮੌਕੇ ਪਹੁੰਚ ਕੇ ਕੀਰਤਨ ਦਰਿਮਆਨ ਮੌਜੂਦ ਰਹੇ ਅਤੇ ਸਿਰੋਪਾਓ ਦੇ ਕੇ ਆਸ਼ੀਰਵਾਦ ਦਿਤਾ। ਸਿੱਖ ਆਗੂਆਂ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਵੀ ਇਤਰਾਜ਼ ਜਤਾਇਆ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਤਸਵੀਰਾਂ ਵੀ ਈ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਹਨ। ਰਾਘਵ ਚੱਢਾ ਦੇ ਸੱਦੇ ‘ਤੇ ਜਥੇਦਾਰ ਇਸ ਮੰਗਣੀ ਸਮਾਗਮ ਲਈ ਪਹੁੰਚੇ ਸਨ। ਜਥੇਦਾਰ ਦੀ ਸ਼ਮੂਲੀਅਤ ‘ਤੇ ਕਈ ਪੰਥਕ ਸ਼ਖਸੀਅਤਾਂ ਨੇ ਵੀ ਇਤਰਾਜ਼ ਪ੍ਰਗਟਾਇਆ ਹੈ। ਸੋਸ਼ਲ ਮਡੀਆ ਉਤੇ ਵੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵਿਰੋਧ ਕੀਤਾ ਜਾ ਰਿਹਾ ਹੈ।

error: Content is protected !!