ਕੈਨੇਡਾ ‘ਚ ਪੜ੍ਹਨ ਲਈ ਪਿਰਾਮਿਡ ਦੇ ਕੈਨੇਡਾ ਪਾਥਵੇ ਪ੍ਰੋਗਰਾਮ ਵਧੀਆ ਵਿਕਲਪ

ਕੈਨੇਡਾ ‘ਚ ਪੜ੍ਹਨ ਲਈ ਪਿਰਾਮਿਡ ਦੇ ਕੈਨੇਡਾ ਪਾਥਵੇ ਪ੍ਰੋਗਰਾਮ ਵਧੀਆ ਵਿਕਲਪ

ਵੀਓਪੀ ਬੀਉਰੋ – ਪੰਜਾਬ ਦੇ ਨੌਜਵਾਨਾਂ ਦਾ ਕੈਨੇਡਾ ਜਾ ਕੇ ਪੜ੍ਹਨ ਦਾ ਰੁਝਾਨ ਕਿਸੇ ਤੋਂ ਲੁਕਿਆ ਨਹੀਂ ਹੈ। ਕੈਨੇਡਾ ਸਰਕਾਰ ਦੇ ਅੰਕੜਿਆਂ ਅਨੁਸਾਰ 2022 ‘ਚ 2,26,450 ਵਿਦਿਆਰਥੀ ਕੈਨੇਡਾ ਪੜ੍ਹਨ ਲਈ ਗਏ ਸੀ ਅਤੇ ਇਸ ਵਾਰ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਸਾਲ ਇਸ ਤੋਂ ਵੱਧ ਵਿਦਿਆਰਥੀ ਕੈਨੇਡਾ ਪੜਾਈ ਕਰਨ ਜਾਣਗੇ। ਮਗਰ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਕੈਨੇਡਾ ‘ਚ ਪੜਾਈ ਕਰਨ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਵਿਦਿਆਰਥੀਆਂ ਨੂੰ ਭਾਰੀ ਰਕਮ ਚੁਕਣੀ ਪੈਂਦੀ ਹੈ ਜਿਸ ਵਿੱਚ ਸਟੱਡੀ ਅਬਰੋਡ ਏਜੰਟ ਦੀ ਫ਼ੀਸ, 10000 ਕੈਨੇਡੀਅਨ ਡਾਲਰ ਦੀ ਜੀ. ਆਈ. ਸੀ, ਅਮੂਮਨ 12000 ਤੋਂ 20000 ਕੈਨੇਡੀਅਨ ਡਾਲਰ ਦੀ ਇਕ ਸਾਲ ਦੀ ਕਾਲਜ ਦੀ ਫ਼ੀਸ, ਕੈਨੇਡਾ ਪਹੁੰਚ ਕੇ ਰਹਿਣ-ਸਹਿਣ ਦਾ ਖਰਚਾ ਆਦਿ ਸ਼ਾਮਿਲ ਹੁੰਦੇ ਹਨ। ਇਹਨਾਂ ਗੱਲਾਂ ਕਰਕੇ ਕਈਆਂ ਦਾ ਕੈਨੇਡਾ ‘ਚ ਪੜਾਈ ਕਰਨ ਦਾ ਸੁਪਨਾ ਸਾਕਾਰ ਨਹੀਂ ਹੋ ਪਾਉਂਦਾ। ਪਰ ਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਲਗਭਗ ਅੱਧੇ ਖ਼ਰਚੇ ਤੇ ਆਪਣਾ ਕੈਨੇਡਾ ‘ਚ ਪੜ੍ਹਨ ਦਾ ਸੁਪਨਾ ਸਾਕਾਰ ਕਰ ਸਕਦੇ ਹੋ?

ਪੰਜਾਬ ਦੇ ਫਗਵਾੜਾ ਸ਼ਹਿਰ ‘ਚ ਸਥਿਤ ਪਿਰਾਮਿਡ ਕਾਲਜ ਵਿਖੇ ਵਿਦਿਆਰਥੀਆਂ ਨੂੰ ਕੈਨੇਡਾ ਪਾਥਵੇ ਪ੍ਰੋਗਰਾਮ ਮੁਹੱਈਆ ਕਰਵਾਏ ਜਾਂਦੇ ਹਨ ਜਿਸਦੇ ਅਧੀਨ ਵਿਦਿਆਰਥੀ ਕੁਝ ਸਮਾਂ ਪਿਰਾਮਿਡ ਕਾਲਜ ਵਿਖੇ ਪੜ੍ਹ ਕੇ ਬਾਕੀ ਦਾ ਕੋਰਸ ਕੈਨੇਡਾ ‘ਚ ਪੂਰਾ ਕਰਦੇ ਹਨ। ਦਸ ਦਈਏ ਕਿ ਪਿਰਾਮਿਡ ਕਾਲਜ ਨੇ ਕੈਨੇਡਾ ਦੇ ਕਈ ਕਾਲਜਾਂ ਨਾਲ ਟਾਈ-ਅਪ ਕੀਤੇ ਹੋਏ ਹਨ ਜਿਸਦੇ ਸਦਕਾ ਪਿਰਾਮਿਡ ਕਾਲਜ ਕੈਨੇਡਾ ਪਾਥਵੇ ਪ੍ਰੋਗਰਾਮ ਮੁਹੱਈਆ ਕਰਵਾ ਰਿਹਾ ਹੈ।

ਪਿਰਾਮਿਡ ਕਾਲਜ ਦੇ ਕੈਨੇਡਾ ਪਾਥਵੇ ਪ੍ਰੋਗਰਾਮ ਦੇ ਜਰੀਏ ਵਿਦਿਆਰਥੀ ਲਗਭਗ 30 ਲੱਖ ਰੁਪਏ ਤਕ ਦੀ ਬਚਤ ਕਰ ਸਕਦੇ ਹਨ। ਪਿਰਾਮਿਡ ਵਿਖੇ ਪੜਾਏ ਜਾਨ ਵਾਲੇ ਕੈਨੇਡਾ ਪਾਥਵੇ ਪ੍ਰੋਗਰਾਮਾਂ ਵਿਚ ਸ਼ਾਮਿਲ ਹਨ: ਐਮ.ਬੀ.ਏ ਜਿਸ ਵਿੱਚ ਵਿਦਿਆਰਥੀ ਪਿਰਾਮਿਡ ਕਾਲਜ ਵਿਖੇ 1 ਸਾਲ ਅਤੇ ਬਾਕੀ 1.5 ਸਾਲ ਯੂਨੀਵਰਸਿਟੀ ਕਨੇਡਾ ਵੈਸਟ ਵਿਖੇ ਪੜਦੇ ਹਨ; ਬੀ.ਬੀ.ਏ ਦੇ ਵਿਦਿਆਰਥੀ 2 ਸਾਲ ਪਿਰਾਮਿਡ ਵਿਖੇ ਪੂਰੇ ਕਰਨ ਤੋਂ ਬਾਅਦ ਬਾਕੀ 2 ਸਾਲ ਯੌਰਕਵਿਲੇ ਯੂਨੀਵਰਸਿਟੀ ਵਿਖੇ ਪੂਰਾ ਕਰਦੇ ਹਨ ਅਤੇ ਇਸ ਪ੍ਰੋਗਰਾਮ ਵਿਚ ਪ੍ਰੋਜੈਕਟ ਮੈਨਜਮੈਂਟ, ਅਕਾਊਂਟਿੰਗ, ਸਪਲਾਈ ਚੇਨ ਮੈਨਜਮੈਂਟ ਅਤੇ ਐਨਰਜੀ ਮੈਨਜਮੈਂਟ ਸਪੈਸ਼ਲਾਈਜ਼ੇਸ਼ਨ ਵੀ ਉਪਲੱਬਧ ਹਨ। ਇਸ ਤੋਂ ਇਲਾਵਾ ਬੀ.ਏ.ਐਮ.ਟੀ ਦੇ ਵਿਦਿਆਰਥੀ ਪਿਰਾਮਿਡ ਕਾਲਜ ਵਿਖੇ 2 ਸਾਲ ਪੜ੍ਹਨ ਤੋਂ ਬਾਅਦ ਸਿਟੀ ਯੂਨੀਵਰਸਿਟੀ ਕੈਨੇਡਾ ਵਿਖੇ 2 ਸਾਲ; ਬੀ.ਸੀ.ਏ ਦੇ ਵਿਦਿਆਰਥੀ 2 ਸਾਲ ਪਿਰਾਮਿਡ ਅਤੇ 2 ਸਾਲ ਫਰੇਜ਼ਰ ਵੈਲੀ ਯੂਨੀਵਰਸਿਟੀ ਵਿਖੇ, ਅਤੇ ਇਸੇ ਤਰਾਂ ਐਚ.ਐਮ.ਸੀ.ਟੀ ਦੇ ਵਿਦਿਆਰਥੀ 2 ਸਾਲ ਪਿਰਾਮਿਡ ਅਤੇ 2 ਸਾਲ ਸਿਟੀ ਯੂਨੀਵਰਸਿਟੀ ਕੈਨੇਡਾ ਵਿਖੇ ਪੂਰਾ ਕਰਦੇ ਹਨ।

ਪਿਰਾਮਿਡ ਕਾਲਜ ਵਿਖੇ ਪੂਰੇ ਕੀਤੇ ਗਏ ਕੋਰਸ ਦੀ ਫ਼ੀਸ ਭਾਰਤ ਦੀਆਂ ਦੂਸਰਿਆਂ ਸਿੱਖਿਆ ਸੰਸਥਾਵਾਂ ਦੇ ਬਰਾਬਰ ਹੀ ਹੁੰਦੀ ਹੈ, ਨਾ ਕਿ ਕੈਨੇਡਾ ਦੀਆਂ ਸੰਸਥਾਵਾਂ ਦੇ ਬਰਾਬਰ, ਜਿਸ ਕਾਰਨ ਭਾਰੀ ਬਚਤ ਕਰਨਾ ਸੰਭਵ ਹੋ ਪਾਉਂਦਾ ਹੈ ਅਤੇ ਨਾਲ ਹੀ ਰਹਿਣ-ਸਹਿਣ ਦਾ ਖ਼ਰਚਾ ਵੀ ਬਚਦਾ ਹੈ। ਹੋਰ ਤਾਂ ਹੋਰ ਚੰਗੇ ਨੰਬਰ ਲੈ ਕੇ ਪਾਸ ਹੋਏ ਵਿਦਿਆਰਥੀਆਂ ਕੋਲ ਕੈਨੇਡਾ ਦੀਆਂ ਸਿੱਖਿਆ ਸੰਸਥਾਵਾਂ ਤੋਂ ਸਕਾਲਰਸ਼ਿਪ ਹਾਸਿਲ ਕਰਨ ਦਾ ਮੌਕਾ ਵੀ ਮਿਲਦਾ ਹੈ। ਹਾਲ ਹੀ ਦੇ ਵਿਚ ਪਿਰਾਮਿਡ ਦੇ ਕਾਰਤਿਕ ਕਰੀਰ ਅਤੇ ਜਸਪ੍ਰੀਤ ਨੂੰ ਆਪਣੀ ਪੜਾਈ ਪੂਰੀ ਕਰਨ ਲਈ ਫਰੇਜ਼ਰ ਵੈਲੀ ਯੂਨੀਵਰਸਿਟੀ ਵੱਲੋਂ 3000 ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ।

ਪਿਰਾਮਿਡ ਦੇ ਇਹਨਾਂ ਕੋਰਸਾਂ ਦੀ ਖ਼ਾਸੀਅਤ ਇਹ ਵੀ ਹੈ ਕਿ ਵਿਦਿਆਰਥੀਆਂ ਨੂੰ ਐਡਮਿਸ਼ਨ ਵੇਲੇ ਆਈਲੈਟਸ ਦੀ ਜ਼ਰੂਰਤ ਨਹੀਂ ਪੈਂਦੀ। ਵਿਦਿਆਰਥੀ 3 ਸਾਲ ਦਾ ਗੈਪ ਅਤੇ 2 ਕੈਨੇਡਾ ਸਟੱਡੀ ਵੀਜ਼ਾ ਰਿਫਯੂਜ਼ਲਾਂ ਹੋਣ ਦੇ ਬਾਵਜੂਦ ਵੀ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਕੈਨੇਡਾ ਦੇ ਸੰਬੰਧਿਤ ਸਿੱਖਿਆ ਸੰਸਥਾਨਾਂ ਲਈ ਆਈਲੈਟਸ ਦੀ ਤਿਆਰੀ ਪਿਰਾਮਿਡ ਕਾਲਜ ਵਿਖੇ ਬਿਲਕੁਲ ਮੁਫ਼ਤ ਕਰਵਾਈ ਜਾਂਦੀ ਹੈ ਜਿਸਦੇ ਲਈ ਉਹਨਾਂ ਨੂੰ ਕਾਫੀ ਟਾਇਮ ਮਿਲਦਾ ਹੈ ਜਿਸਦੇ ਕਾਰਨ ਉਹਨਾਂ ਦੇ ਲੋੜੀਂਦੇ ਬੈਂਡਸ ਆਉਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਐਮ.ਬੀ.ਏ ਕੋਰਸ ਲਈ ਵਿਦਿਆਰਥੀਆਂ ਨੂੰ ਜੀ-ਮੈਟ ਅਤੇ ਵਰਕ ਐਕਸਪੀਅਨਸ ਦੀ ਵੀ ਲੋੜ ਨਹੀਂ ਪੈਂਦੀ। ਵਿਦਿਆਰਥੀਆਂ ਨੂੰ ਵਿਦੇਸ਼ ਵਿਚ ਰਹਿਣ-ਸਹਿਣ ਅਤੇ ਪੇਸ਼ ਆਉਣ ਵਾਲਿਆਂ ਮੁਸ਼ਕਲਾਂ ਨੂੰ ਹੱਲ ਕਰਨ ਦੀ ਵਿਸਤਾਰਪੂਰਕ ਜਾਣਕਾਰੀ ਦਿੱਤੀ ਜਾਂਦੀ ਹੈ। ਨਾਲ ਹੀ ਆਪਣੇ ਸਹਿਪਾਠੀਆਂ ਨਾਲ ਕੈਨੇਡਾ ਜਾਨ ਕਰਕੇ ਵਿਦਿਆਰਥੀਆਂ ਦਾ ਮਨੋ-ਬਲ ਮਜ਼ਬੂਤ ਹੁੰਦਾ ਹੈ।

ਇਹ ਵੀ ਜ਼ਿਕਰਯੋਗ ਹੈ ਕਿ ਪਿਰਾਮਿਡ ਦੇ ਵਿਦਿਆਰਥੀਆਂ ਨੂੰ ਡਿਗਰੀ ਉਹਨਾਂ ਦੁਆਰਾ ਲਿੱਤੇ ਗਏ ਕੋਰਸ ਨਾਲ ਸੰਬੰਧਿਤ ਕੈਨੇਡੀਅਨ ਯੂਨੀਵਰਸਿਟੀ ਜਾ ਕਾਲਜ ਦੁਆਰਾ ਮੁਹੱਈਆ ਕਰਵਾਈ ਜਾਂਦੀ ਹੈ । ਜਿਸ ਦੇ ਅਧਾਰ ਤੇ ਪਿਰਾਮਿਡ ਦੇ ਵਿਦਿਆਰਥੀਆਂ ਵੀ ਬਾਕੀ ਵਿਦਿਆਰਥੀਆਂ ਵਾਂਗ ਲਗਭਗ 3 ਸਾਲ ਦਾ ਵਰਕ ਪਰਮਿਟ ਹਾਸਿਲ ਕਰਨ ਦੇ ਯੋਗ ਹੁੰਦੇ ਹਨ।

ਪਾਥਵੇ ਪ੍ਰੋਗਰਾਮ ਉਨ੍ਹਾਂ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ‘ਤੇ ਲਾਭਦਾਇਕ ਹਨ ਜੋ ਆਪਣੇ ਮਾਪਿਆਂ ਦੀ ਗਾੜੀ ਕਮਾਈ ਬਚਾਉਣਾ ਚਾਉਂਦੇ ਹਨ। ਵਿਦਿਆਰਥੀਆਂ ਕੋਲ ਪਿਰਾਮਿਡ ਕਾਲਜ ਵਿਖੇ ਆਪਣਾ ਸਾਰਾ ਕੋਰਸ ਪੂਰਾ ਕਰਨ ਦਾ ਵਿਕਲਪ ਵੀ ਰਹਿੰਦਾ ਹੈ। ਗੌਰਤਲਬ ਹੈ ਕਿ ਅਗਾਮੀ ਸੈਸ਼ਨ ਵਾਸਤੇ ਪਿਰਾਮਿਡ ਕਾਲਜ ਵਿਖੇ ਦਾਖ਼ਲੇ ਸ਼ੁਰੂ ਹਨ। ਵਧੇਰੇ ਜਾਣਕਾਰੀ ਲਈ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਪਿਰਾਮਿਡ ਕਾਲਜ ਨਾਲ ਸੰਪਰਕ ਕਰਨ।

error: Content is protected !!