ਇੰਨੋਸੈਂਟ ਹਾਰਟਸ ਗਰੁੱਪ ਨੂੰ ਲਗਾਤਾਰ ਦੂਜੀ ਵਾਰ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ‘ਐਕਸੀਲੈਂਸ ਇਨ ਐਜੂਕੇਸ਼ਨ ਐਵਾਰਡ’ ਨਾਲ ਸਨਮਾਨਿਤ

ਇੰਨੋਸੈਂਟ ਹਾਰਟਸ ਗਰੁੱਪ ਨੂੰ ਲਗਾਤਾਰ ਦੂਜੀ ਵਾਰ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ‘ਐਕਸੀਲੈਂਸ ਇਨ ਐਜੂਕੇਸ਼ਨ ਐਵਾਰਡ’ ਨਾਲ ਸਨਮਾਨਿਤ

ਵੀਓਪੀ ਬਿਉਰੋ –   ‘ਜ਼ੀ ਮੀਡੀਆ ਦੇ ਐਜੂਕੇਸ਼ਨ ਕਨਕਲੇਵ ਸਿੱਖਿਆ ਪੇ ਸੰਵਾਦ’ ਸਮਾਗਮ ਦਾ ਆਯੋਜਨ ਜੇ.ਡਬਲਿਊ. ਮੈਰੀਅਟ, ਚੰਡੀਗੜ੍ਹ ਵਿਖੇ ਸਿੱਖਿਆ ਦੇ ਖੇਤਰ ਵਿੱਚ ਹੋ ਰਹੀਆਂ ਤਬਦੀਲੀਆਂ ਅਤੇ ਲੋੜੀਂਦੇ ਸੁਧਾਰਾਂ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ਕੀਤਾ ਗਿਆਜਿਸ ਵਿੱਚ ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ: ਅਨੂਪ ਬੌਰੀ, ਜੋ ਕਿ ਘੱਟ ਖਰਚੇ ‘ਤੇ ਮਿਆਰੀ ਸਿੱਖਿਆ ਪ੍ਰਦਾਨ ਕਰਕੇ ਸਮਾਜ ਨੂੰ ਸੰਵਾਰਨ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ, ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਐਕਸੀਲੈਂਸ ਇਨ ਸਕੂਲ ਐਜੂਕੇਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਸਨਮਾਨ ਸਮਾਰੋਹ ਵਿੱਚ ਡਾ: ਧੀਰਜ ਬਨਾਤੀ (ਡਿਪਟੀ ਡਾਇਰੈਕਟਰ ਪਸਾਰ) ਸ੍ਰੀ ਉਦਿਤ ਜੈਨ (ਸਹਾਇਕ ਕਾਰਜਕਾਰੀ ਅਧਿਕਾਰੀ) ਨੇ ਡਾ: ਅਨੂਪ ਬੌਰੀ, ਚੇਅਰਮੈਨ, ਇਨੋਸੈਂਟ ਹਾਰਟਸ ਦੀ ਤਰਫੋਂ ਪੁਰਸਕਾਰ ਪ੍ਰਾਪਤ ਕੀਤਾ। ਇਸ ਮੌਕੇ ਇੱਕ ਪੈਨਲ ਚਰਚਾ ਵੀ ਕਰਵਾਈ ਗਈ, ਜਿਸ ਵਿੱਚ ਇਨੋਸੈਂਟ ਹਾਰਟਸ ਗਰੁੱਪ ਦੀ ਤਰਫੋਂ ਡਾ: ਧੀਰਜ ਬਨਾਤੀ ਨੇ ਭਾਗ ਲਿਆ।ਇਸ ਪੈਨਲ ਡਿਸਕਸ਼ਨ ਵਿੱਚ ਸਰਵਪੱਖੀ ਵਿਕਾਸ, ਵੋਕੇਸ਼ਨਲ ਸਕਿੱਲਜ਼, ਮੌਜੂਦਾ ਸਿੱਖਿਆ ਨੀਤੀਆਂ, ਨਵੀਂ ਸਿੱਖਿਆ ਨੀਤੀ, ਸਿੱਖਿਆ ਖੇਤਰ ਵਿੱਚ ਮੌਕੇ ਅਤੇ ਚੁਣੌਤੀਆਂ, ਪ੍ਰਤਿਭਾਸ਼ਾਲੀ ਲੋਕਾਂ ਦਾ ਓਰੀਐਂਟੇਸ਼ਨ, ਸਿੱਖਿਅਤ ਨੌਜਵਾਨਾਂ ਨੂੰ ਹੋਰ ਦੇਸ਼ਾਂ ਵਿੱਚ ਸ਼ਾਮਲ ਕਰਨਾ ਆਦਿ ਵਿਸ਼ੇ ਚਰਚਾ ਦੇ ਵਿਸ਼ੇ ਸਨ।

error: Content is protected !!