ਪਿਰਾਮਿਡ ਕਾਲਜ ਤੋਂ ਕੈਨੇਡਾ PR ਦਾ ਰਾਹ 

ਪਿਰਾਮਿਡ ਕਾਲਜ ਤੋਂ ਕੈਨੇਡਾ PR ਦਾ ਰਾਹ

ਜਲੰਧਰ (ਆਸ਼ੂ ਗਾਂਧੀ) ਹਰ ਮਾਂ ਪਿਓ ਦਾ ਸੁਪਨਾ ਹੁੰਦਾ ਹੈ ਕਿ ਉਸ ਦੇ ਬੱਚੇ ਚੰਗੇ ਕਾਲਜ ਵਿੱਚ ਪੜਾਈ ਕਰਕੇ ਚੰਗੀ ਕਮਾਈ ਕਰਨ। ਤੇ ਜੇ ਉਨ੍ਹਾਂ ਦਾ ਕਾਲਜ ਕੈਨੇਡਾ ‘ਚ ਵੀ ਕਮਾਈ ਦੇ ਰਾਹ ਖੋਲੇ ਤਾਂ ਇਹ ਸੋਨੇ ਤੇ ਸੁਹਾਗੇ ਨਾਲੋਂ ਘੱਟ ਨਹੀਂ। ਏਸੇ ਲਾਭ ਨੂੰ ਧਿਆਨ ‘ਚ ਰੱਖਦਿਆਂ ਅਰਵਿੰਦ ਦੇ ਪਿਤਾ ਨੇ ਉਸਦਾ ਦਾਖ਼ਲਾ ਫਗਵਾੜਾ ਸ਼ਹਿਰ ‘ਚ ਸਥਿਤ ਪੰਜਾਬ ਦੇ ਸਭ ਤੋਂ ਪਹਿਲੇ ਕੈਨੇਡਾ ਕਰੈਡਿਟ ਟਰਾਂਸਫਰ ਪ੍ਰੋਗਰਾਮ ਪ੍ਰਦਾਨ ਕਰਨ ਵਾਲੇ ਕਾਲਜ – ਪਿਰਾਮਿਡ ਕਾਲਜ ਵਿਖੇ ਕਰਵਾਇਆ। ਜਿਥੋਂ ਪੜਾਈ ਕਰ ਕੇ ਅਰਵਿੰਦ ਦੀ 30 ਲੱਖ ਤੱਕ ਬੱਚਤ ਹੋਈ ਅਤੇ ਅੱਜ ਉਹ ਆਪਣੇ ਸਾਥੀ ਵਿਦਿਆਰਥੀਆਂ ਨਾਲ ਕੈਨੇਡਾ ਚ ਲੱਖਾਂ ਕਮਾ ਰਿਹਾ ਹੈ ।

 

ਅਰਵਿੰਦ ਦੇ ਪਿਤਾ ਨੇ ਉਸਦਾ BCA-BCIS ਕੋਰਸ ‘ਚ ਦਾਖ਼ਲਾ ਕਰਵਾਇਆ ਜਿਸਦੇ ਤਹਿਤ ਅਰਵਿੰਦ ਨੇ ਆਪਣੇ ਪਹਿਲੇ 2 ਸਾਲ ਪਿਰਾਮਿਡ ਕਾਲਜ ਵਿਖੇ ਪੜਾਈ ਕੀਤੀ ਜਿਸ ਤੋਂ ਬਾਅਦ ਉਸਨੂੰ ਕੈਨੇਡਾ ਦੀ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਵਿਖੇ ਬਾਕੀ ਦੇ 2 ਸਾਲਾਂ ਦੀ ਪੜਾਈ ਪੂਰੀ ਕਰਨ ਲਈ ਟ੍ਰਾਂਸਫਰ ਕਰ ਦਿੱਤਾ ਗਿਆ। ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਅਰਵਿੰਦ ਨੇ ਵਰਕ ਪਰਮਿਟ ਤੇ ਕੈਨੇਡਾ ਦੀ ਕੈਲ ਟਾਇਰ ਕੰਪਨੀ ‘ਚ ਕੰਮ ਕੀਤਾ ਤੇ ਹੁਣ ਉਸਨੂੰ PR ਮਿਲ ਚੁੱਕੀ ਹੈ।

 

ਆਪਣੇ ਪੁੱਤਰ ਦੀ ਸਫ਼ਲਤਾ ਤੇ ਬੋਲਦਿਆਂ ਅਰਵਿੰਦ ਦੇ ਪਿਤਾ ਨੇ ਕਿਹਾ ਕਿ ਪਿਰਾਮਿਡ ਕਾਲਜ ਦੀ ਮਿਆਰੀ ਸਿੱਖਿਆ ਅਤੇ ਵਿਲੱਖਣ ਕੈਨੇਡਾ ਕ੍ਰੈਡਿਟ ਟ੍ਰਾਂਸਫਰ ਪ੍ਰੋਗਰਾਮ ਦੇ ਸਦਕਾ ਉਨ੍ਹਾਂ ਦਾ ਬੇਟਾ ਡਿਪਲੋਮੇ ਦੇ ਖ਼ਰਚੇ ਤੇ ਕੈਨੇਡਾ ‘ਚ ਡਿਗਰੀ ਹਾਸਿਲ ਕਰ ਪਾਇਆ। ਉਨ੍ਹਾਂ ਦੱਸਿਆ ਕਿ ਪਿਰਾਮਿਡ ਕਾਲਜ ਵਿਖੇ ਆਪਣੀ ਪੜਾਈ ਦੇ ਪਹਿਲੇ ਦੋ ਸਾਲ ਪੂਰੇ ਕਰਨ ਦੇ ਸਦਕਾ ਉਨ੍ਹਾਂ ਦੀ ਲਗਭਗ 30 ਲੱਖ ਰੁਪਏ ਤੱਕ ਦੀ ਬਚਤ ਵੀ ਹੋਈ।

 

ਗ਼ੌਰਤਲਬ ਹੈ ਕਿ ਪਿਰਾਮਿਡ ਕਾਲਜ ਕੈਨੇਡਾ ਦੀਆਂ ਕਈ ਮਸ਼ਹੂਰ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਨਾਲ ਹੋਏ ਕਰਾਰ ਦੇ ਤਹਿਤ MBA, BBA, BCA, BCOM, HMCT, ਤੇ BSc Multimedia ਵਰਗੇ ਬਿਹਤਰੀਨ ਕੋਰਸ ਮੁਹੱਈਆ ਕਰਵਾਉਂਦਾ ਹੈ ਜਿੰਨਾ ਵਿਚ ਇਸ ਵੇਲੇ ਦਾਖਲੇ ਚੱਲ ਰਹੇ ਹਨ। ਚਾਹਵਾਨ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਜਰੂਰ ਧਿਆਨ ਦੇਣ। ਵਧੇਰੇ ਜਾਣਕਾਰੀ ਲਈ 93978-93978 ਤੇ ਕਾਲ ਕਰੋ।

error: Content is protected !!