ਪੁੱਤ ਹੋਣ ਦੀ ਖੁਸ਼ੀ ਵਿਚ ਨਹਿਰ ਕੰਢੇ ਕੀਤੀ ਪਾਰਟੀ, ਫਿਰ ਨਹਿਰ ਵਿਚ ਨਹਾਉਣ ਲੱਗਿਆਂ ਤੇਜ਼ ਵਹਾਅ ਵਿਚ ਰੁੜ੍ਹੇ

ਪੁੱਤ ਹੋਣ ਦੀ ਖੁਸ਼ੀ ਵਿਚ ਨਹਿਰ ਕੰਢੇ ਕੀਤੀ ਪਾਰਟੀ, ਫਿਰ ਨਹਿਰ ਵਿਚ ਨਹਾਉਣ ਲੱਗਿਆਂ ਤੇਜ਼ ਵਹਾਅ ਵਿਚ ਰੁੜ੍ਹੇ

ਵੀਓਪੀ ਬਿਊਰੋ, ਬਠਿੰਡਾ : ਇੱਥੇ ਬਠਿੰਡਾ ਸਰਹਿੰਦ ਨਹਿਰ ਕੰਢੇ ਪੁੱਤ ਜੰਮਣ ਦੀ ਖੁਸ਼ੀ ਵਿਚ ਬੀਤੀ ਦੇਰ ਰਾਤ ਦੋਸਤਾਂ ਨਾਲ ਨਹਿਰ ਕੰਢੇ ਪਾਰਟੀ ਕਰਨ ਲੱਗਾ। ਫਿਰ ਚਾਰੇ ਜਣੇ ਨਹਿਰ ਵਿਚ ਨਹਾਉਣ ਲਈ ਚਲੇ ਗਏ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਚਾਰੇ ਰੁੜ੍ਹ ਗਏ। ਇਸ ਘਟਨਾ ਦੌਰਾਨ 2 ਨੌਜਵਾਨ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਏ, ਜਦੋਂ ਕਿ 2 ਨੌਜਵਾਨਾਂ ਨੂੰ ਮੌਕੇ ‘ਤੇ ਨਹਿਰ ‘ਚੋਂ ਬਾਹਰ ਕੱਢ ਲਿਆ ਗਿਆ।

ਜਾਣਕਾਰੀ ਮੁਤਾਬਕ ਇਹ ਘਟਨਾ ਬੀਤੀ ਰਾਤ 11.30 ਵਜੇ ਦੀ ਦੱਸੀ ਜਾ ਰਹੀ ਹੈ। ਦਰਅਸਲ ਇਨ੍ਹਾਂ ‘ਚੋਂ ਇਕ ਨੌਜਵਾਨ ਦੇ ਘਰ ਪੁੱਤਰ ਪੈਦਾ ਹੋਇਆ ਸੀ, ਜਿਸ ਦੀ ਪਾਰਟੀ ਉਹ ਨਹਿਰ ਕੰਢੇ ਆਪਣੇ ਦੋਸਤਾਂ ਨਾਲ ਕਰ ਰਿਹਾ ਸੀ। ਇਸ ਦੌਰਾਨ ਉਹ ਨਹਾਉਣ ਲਈ ਜਦੋਂ ਨਹਿਰ ‘ਚ ਗਏ ਤਾਂ 2 ਨੌਜਵਾਨ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਏ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।


ਇਨ੍ਹਾਂ ‘ਚੋਂ ਇਕ ਨੌਜਵਾਨ ਨਵਜਨਮੇ ਬੱਚੇ ਦਾ ਪਿਤਾ ਹੈ। ਇਸ ਕਾਰਨ ਜਿੱਥੇ ਇਕ ਪਾਸੇ ਘਰ ‘ਚ ਨਵੇਂ ਬੱਚੇ ਦੇ ਜਨਮ ਦੀਆਂ ਖ਼ੁਸ਼ੀਆਂ ਛਾਈਆਂ ਹੋਈਆਂ ਸਨ, ਉੱਥੇ ਹੀ ਨੌਜਵਾਨ ਨਾਲ ਇਹ ਭਾਣਾ ਵਾਪਰਨ ਕਾਰਨ ਘਰ ‘ਚ ਗਮ ਦਾ ਮਾਹੌਲ ਛਾਇਆ ਹੋਇਆ ਹੈ। ਫਿਲਹਾਲ ਐੱਨਡੀਆਰਐੱਫ. ਦੀ ਟੀਮ ਦੋਨਾਂ ਨੌਜਵਾਨਾਂ ਦੀ ਭਾਲ ਕਰ ਰਹੀ ਹੈ।

error: Content is protected !!