ਪੰਜਾਬ ‘ਚ ਫਿਰ ਭਾਰੀ ਮੀਂਹ ਦਾ ਹਾਈ ਅਲਰਟ, 18 ਸਾਲ ਦੇ ਵਿਦਿਆਰਥੀ ਸਣੇ ਬਜ਼ੁਰਗ ਪਾਣੀ ‘ਚ ਡੁੱਬਿਆ

ਪੰਜਾਬ ‘ਚ ਫਿਰ ਭਾਰੀ ਮੀਂਹ ਦਾ ਹਾਈ ਅਲਰਟ, 18 ਸਾਲ ਦੇ ਵਿਦਿਆਰਥੀ ਸਣੇ ਬਜ਼ੁਰਗ ਦੀ ਮੌਤ

ਬਿਊਰੋ – ਹਿਮਾਚਲ ਪ੍ਰਦੇਸ਼ ਦੇ ਤਲਵਾੜਾ ਜ਼ਿਲ੍ਹੇ ਦੇ ਪਿੰਡ ਚੰਗੜਵਾ, ਧਰਨੌਲੀ (ਇੰਦੌਰਾ) ਦੇ 12ਵੀਂ ਜਮਾਤ ਦੇ ਵਿਦਿਆਰਥੀ ਯਸ਼ ਠਾਕੁਰ (18) ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਉਹ ਇੱਥੋਂ ਦੇ ਸੀਨੀਅਰ ਸੈਕੰਡਰੀ ਸਕੂਲ ਸੈਕਟਰ-1 ਵਿੱਚ ਪੜ੍ਹਦਾ ਸੀ।

ਇਸ ਦੇ ਨਾਲ ਹੀ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਦੇ ਪਿੰਡ ਆਲਮਪੁਰ ‘ਚ ਕਾਲੀ ਬੇਈ ‘ਚ 51 ਸਾਲਾ ਵਿਅਕਤੀ ਰੁੜ੍ਹ ਗਿਆ।ਉਸ ਦੀ ਪਛਾਣ ਮਹਿੰਦਰਪਾਲ ਸਿੰਘ ਵਜੋਂ ਹੋਈ ਹੈ। ਇਹ ਹਾਦਸਾ ਸ਼ਨੀਵਾਰ ਰਾਤ ਉਸ ਸਮੇਂ ਵਾਪਰਿਆ ਜਦੋਂ ਮਹਿੰਦਰ ਪਾਲ ਆਪਣੇ ਹੋਰ ਸਾਥੀਆਂ ਨਾਲ ਕਾਲੀ ਵੇਈਂ ਦੇ ਪਾਣੀ ਦਾ ਪੱਧਰ ਚੈੱਕ ਕਰਨ ਗਿਆ ਸੀ। ਉਸ ਦੇ ਸਾਥੀਆਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਉਸ ਨੂੰ ਬਚਾ ਨਾ ਸਕੇ। ਪੁਲਿਸ ਉਸ ਦੀ ਭਾਲ ਕਰ ਰਹੀ ਹੈ।

ਇਸ ਦੌਰਾਨ ਮੌਸਮ ਵਿਭਾਗ ਨੇ ਮੰਗਲਵਾਰ ਤੋਂ ਤਿੰਨ ਦਿਨਾਂ ਤੱਕ ਪੰਜਾਬ ‘ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਐਤਵਾਰ ਸਵੇਰੇ 8.30 ਵਜੇ ਤੱਕ ਅੰਮ੍ਰਿਤਸਰ ਵਿੱਚ 84.6 ਮਿਲੀਮੀਟਰ, ਫਰੀਦਕੋਟ ਵਿੱਚ 90.8, ਗੁਰਦਾਸਪੁਰ ਵਿੱਚ 10.3, ਐਸਬੀਐਸ ਨਗਰ ਵਿੱਚ 8.4, ਫਿਰੋਜ਼ਪੁਰ ਵਿੱਚ 74.0, ਜਲੰਧਰ ਵਿੱਚ 54.5, ਮੋਗਾ ਵਿੱਚ 45.5, ਮੁਹਾਲੀ ਵਿੱਚ 4.0 ਮਿਲੀਮੀਟਰ ਮੀਂਹ ਪਿਆ।

error: Content is protected !!