ਵਾਪਰਿਆ ਵੱਡਾ ਦੁਖਾਂਤ, ਯਮੁਨਾ ਵਿਚ ਡੁੱਬੇ ਇਕੋ ਪਰਿਵਾਰ ਦੇ 7 ਬੱਚੇ, 5 ਦੀ ਮੌਕੇ ਉਤੇ ਹੋ ਗਈ ਮੌਤ

ਵਾਪਰਿਆ ਵੱਡਾ ਦੁਖਾਂਤ, ਯਮੁਨਾ ਵਿਚ ਡੁੱਬੇ ਇਕੋ ਪਰਿਵਾਰ ਦੇ 7 ਬੱਚੇ, 5 ਦੀ ਮੌਕੇ ਉਤੇ ਹੋ ਗਈ ਮੌਤ


ਵੀਓਪੀ ਬਿਊਰੋ, ਨੈਸ਼ਨਲ- ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਵਿਚ ਰੱਖੜੀ ਵਾਲੇ ਦਿਨ ਵੱਡੀ ਦੁਖਦਾਈ ਘਟਨਾ ਵਾਪਰੀ। ਯਮੁਨਾ ’ਚ ਕਜਰੀਆ ਜਲ ਪ੍ਰਵਾਹ ਕਰਨ ਗਏ ਇਕੋ ਪਰਿਵਾਰ ਦੇ 7 ਬੱਚੇ ਡੁੱਬ ਗਏ, ਜਿਨ੍ਹਾਂ ’ਚੋਂ 5 ਦੀ ਮੌਤ ਹੋ ਗਈ। ਰੱਖੜੀ ਦੇ ਮੌਕੇ ’ਤੇ ਕਜਰੀਆ ਨੂੰ ਜਲ ਪ੍ਰਵਾਹ ਕਰਨ ਦੀ ਪਰੰਪਰਾ ਹੈ। ਇਸ ਦੇ ਮੱਦੇਨਜ਼ਰ ਬੱਚੇ ਯਮੁਨਾ ਵਿਚ ਗਏ ਸਨ ਪਰ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ।ਬੱਚੇ ਦਰਿਆ ਵਿੱਚ ਡੁੱਬਣ ਲੱਗੇ।

ਮ੍ਰਿਤਕਾਂ ਦੀ ਪਛਾਣ ਯੁਰਿਆਂਸ਼ (5) ਪੁੱਤਰ ਲਵਲੇਸ਼, ਪੁਸ਼ਪੇਂਦਰ (8) ਪੁੱਤਰ ਦਿਨੇਸ਼ ਨਿਵਾਸੀ ਅਰਬਈ ਜ਼ਿਲ੍ਹਾ ਮਹੋਬਾ, ਰਾਖੀ (19) ਪੁੱਤਰੀ ਰਾਮਕਿਰਪਾਲ, ਵਿਜੇ ਲਕਸ਼ਮੀ (14) ਪੁੱਤਰੀ ਰਾਮ ਵਿਸ਼ਾਲ ਅਤੇ ਵਿਵੇਕ (8) ਪੁੱਤਰ ਰਾਮਸ਼ਰਣ ਵਜੋ ਹੋਈ ਹੈ।
ਕੰਢੇ ’ਤੇ ਖੜ੍ਹੇ ਲੋਕਾਂ ਨੇ ਕਿਸੇ ਤਰ੍ਹਾਂ 6 ਬੱਚਿਆਂ ਨੂੰ ਬਾਹਰ ਕੱਢਿਆ। ਹਸਪਤਾਲ ’ਚ 5 ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਕ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮਰਨ ਵਾਲੇ ਬੱਚੇ ਇੱਕੋ ਪਰਿਵਾਰ ਦੇ ਦੱਸੇ ਜਾਂਦੇ ਹਨ।

error: Content is protected !!