ਰਾਮ ਮੰਦਿਰ ਅਯੁੱਧਿਆ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਨੰਬਰ ਟਰੇਸ ਕਰ ਕੇ ਪੁਲਿਸ ਪਹੁੰਚੀ ਤਾਂ ਪਿਓ ਨੇ ਚੁੱਕਵਾ’ਤਾ ਆਪਣਾ 14 ਸਾਲ ਦਾ ਮੁੰਡਾ

ਰਾਮ ਮੰਦਿਰ ਅਯੁੱਧਿਆ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਨੰਬਰ ਟਰੇਸ ਕਰ ਕੇ ਪੁਲਿਸ ਪਹੁੰਚੀ ਤਾਂ ਪਿਓ ਨੇ ਚੁੱਕਵਾ’ਤਾ ਆਪਣਾ 14 ਸਾਲ ਦਾ ਮੁੰਡਾ

 

ਅਯੁੱਧਿਆ (ਵੀਓਪੀ ਬਿਊਰੋ): ਯੂਪੀ ਦੇ ਅਯੁੱਧਿਆ ਵਿੱਚ ਸਥਿਤ ਭਗਵਾਨ ਸ਼੍ਰੀ ਰਾਮ ਮੰਦਰ ਨੂੰ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਦਰਅਸਲ 19 ਸਤੰਬਰ ਦੀ ਸ਼ਾਮ ਨੂੰ ਕਿਸੇ ਨੇ ਲਖਨਊ ਕੰਟਰੋਲ ਰੂਮ ਨੂੰ ਫੋਨ ਕਰਕੇ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ।
ਧਮਕੀ ਮਿਲਦੇ ਹੀ ਲਖਨਊ ਅਤੇ ਅਯੁੱਧਿਆ ਪੁਲਿਸ ਸਰਗਰਮ ਹੋ ਗਈ ਅਤੇ ਅਯੁੱਧਿਆ ਪੁਲਿਸ ਨੇ ਸ਼੍ਰੀ ਰਾਮ ਮੰਦਿਰ ਦੇ ਆਲੇ ਦੁਆਲੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਇਸ ਦੌਰਾਨ ਪੁਲਿਸ ਨੇ ਧਮਕੀ ਭਰਿਆ ਨੰਬਰ ਟਰੇਸ ਕੀਤਾ ਤਾਂ ਇਹ ਬਰੇਲੀ ਦਾ ਹੀ ਨਿਕਲਿਆ।


ਇਸ ਤੋਂ ਬਾਅਦ ਲਖਨਊ ਪੁਲਿਸ ਨੇ ਬਰੇਲੀ ਪੁਲਿਸ ਨੂੰ ਫ਼ੋਨ ਕਰਕੇ ਧਮਕੀ ਭਰੇ ਨੰਬਰ ਦੀ ਜਾਣਕਾਰੀ ਦਿੱਤੀ। ਜਾਂਚ ਦੌਰਾਨ ਪਤਾ ਲੱਗਾ ਕਿ ਇਹ ਨੰਬਰ ਗਿਰੀਸ਼ ਵਾਸੀ ਇਟੌਰੀਆ, ਫਤਿਹਗੰਜ ਈਸਟ, ਬਰੇਲੀ ਦੇ ਨਾਂ ‘ਤੇ ਦਰਜ ਹੈ। SOG ਅਤੇ ਨਿਗਰਾਨੀ ਟੀਮ ਰਾਤ ਨੂੰ ਗਿਰੀਸ਼ ਦੇ ਘਰ ਪਹੁੰਚੀ।


ਗਿਰੀਸ਼ ਨੇ ਦੱਸਿਆ ਕਿ ਕਾਲ ਦੇ ਸਮੇਂ ਫੋਨ ਉਨ੍ਹਾਂ ਦੇ ਬੱਚੇ ਕੋਲ ਸੀ। ਬੱਚੇ ਦੀ ਉਮਰ 14 ਸਾਲ ਹੈ। ਉਹ 8ਵੀਂ ਜਮਾਤ ਦਾ ਵਿਦਿਆਰਥੀ ਹੈ, ਪੜ੍ਹਾਈ ਕਾਰਨ ਉਸ ਨੇ ਆਪਣੇ ਪਰਿਵਾਰ ਤੋਂ ਫੋਨ ਲਿਆ ਸੀ। ਪੁਲਿਸ ਪੁੱਛਗਿੱਛ ਦੌਰਾਨ ਵਿਦਿਆਰਥੀ ਨੇ ਦੱਸਿਆ ਕਿ ਉਸ ਨੇ ਯੂ-ਟਿਊਬ ਵੀਡੀਓ ਦੇਖ ਕੇ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ। ਫਿਲਹਾਲ ਪੁਲਿਸ ਵਿਦਿਆਰਥੀ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕਰ ਰਹੀ ਹੈ।

error: Content is protected !!