ਕੈਨੇਡੀਅਨਾਂ ਲਈ ਵੀਜ਼ਾ ਸੇਵਾਵਾਂ ਜਲਦ ਸ਼ੁਰੂ ਕਰੇਗਾ ਭਾਰਤ !

ਕੈਨੇਡੀਅਨਾਂ ਲਈ ਵੀਜ਼ਾ ਸੇਵਾਵਾਂ ਜਲਦ ਸ਼ੁਰੂ ਕਰੇਗਾ ਭਾਰਤ !


ਵੀਓਪੀ ਬਿਊਰੋ, ਨਵੀਂ ਦਿੱਲੀ-ਜੇਕਰ ਭਾਰਤ ਕੈਨੇਡਾ ‘ਚ ਆਪਣੇ ਡਿਪਲੋਮੈਟਾਂ ਦੀ ਸੁਰੱਖਿਆ ਵਿਚ ‘ਪੁਖਤਾ ਸੁਧਾਰ’ਦੇਖਦਾ ਹੈ, ਤਾਂ ਉਹ ‘ਬਹੁਤ ਜਲਦੀ’ਕੈਨੇਡੀਅਨਾਂ ਲਈ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ‘ਤੇ ਵਿਚਾਰ ਕਰ ਸਕਦਾ ਹੈ। ਇਹ ਕਹਿਣਾ ਹੈ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ । ਐਤਵਾਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਹਾਲਾਂਕਿ ਇਸ ਗੱਲ ਉਤੇ ਵੀ ਜ਼ੋਰ ਦਿੱਤਾ ਕਿ ਕੈਨੇਡਾ ਦੇ ਨਾਲ ਕੂਟਨੀਤਕ ਮੌਜੂਦਗੀ ਵਿੱਚ ਸਮਾਨਤਾ ਨੂੰ ਯਕੀਨੀ ਬਣਾਉਣ ਦਾ ਨਵੀਂ ਦਿੱਲੀ ਦਾ ਫੈਸਲਾ ਵਿਏਨਾ ਕਨਵੈਨਸ਼ਨ ਦੇ ਅਨੁਸਾਰ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਦੇਸ਼ ’ਚ ਕੈਨੇਡਾ ਦੀ ਕੂਟਨੀਤਕ ਮੌਜੂਦਗੀ ਆਪਣੀ ਕੈਨੇਡਾ ਵਿਚਲੀ ਮੌਜੂਦਗੀ ਦੇ ਬਰਾਬਰ ਰੱਖਣ ਦੀ ਤਜਵੀਜ਼ ਇਸ ਲਈ ਲਾਗੂ ਕੀਤੀ ਕਿਉਂਕਿ ਨਵੀਂ ਦਿੱਲੀ ਆਪਣੇ ਮਾਮਲਿਆਂ ’ਚ ਕੈਨੇਡੀਅਨ ਡਿਪਲੋਮੈਟਾਂ ਦੇ ਦਖਲ ਤੋਂ ਫਿਕਰਮੰਦ ਸੀ।


ਵਿਦੇਸ਼ ਮੰਤਰੀ ਨੇ ਨਾਲ ਹੀ ਕਿਹਾ ਕਿ ਜੇਕਰ ਭਾਰਤ ਨੂੰ ਕੈਨੇਡਾ ਵਿਚਲੇ ਆਪਣੇ ਡਿਪਲੋਮੈਟਾਂ ਦੀ ਸੁਰੱਖਿਆ ਬਾਰੇ ਤਸੱਲੀ ਹੁੰਦੀ ਹੈ ਤਾਂ ਇਹ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਦੇਣਾ ਆਰੰਭ ਕਰ ਸਕਦਾ ਹੈ। ਜੈਸ਼ੰਕਰ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਫਿਲਹਾਲ ਔਖੇ ਦੌਰ ਵਿਚੋਂ ਲੰਘ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਕੈਨੇਡੀਅਨ ਸਿਆਸਤ ਦੇ ਕੁਝ ਪੱਖਾਂ ਨਾਲ ਸਮੱਸਿਆ ਹੈ।

error: Content is protected !!