ਵਿਆਹ ਕਰਵਾ ਕੇ ਪਰਤ ਰਹੇ ਲਾੜੇ ਤੇ ਪਰਿਵਾਰ ਨਾਲ ਵਾਪਰਿਆ ਕਹਿਰ, ਟਰੱਕ ਨਾਲ ਭਿਆਨਕ ਟੱਕਰ ਵਿਚ ਕਾਰ ਸਵਾਰ ਲਾੜਾ-ਲਾੜੀ, ਲਾੜੇ ਦੇ ਪਿਤਾ, ਭੈਣ ਤੇ ਜੀਜੇ ਦੀ ਮੌ+ਤ

ਵਿਆਹ ਕਰਵਾ ਕੇ ਪਰਤ ਰਹੇ ਲਾੜੇ ਤੇ ਪਰਿਵਾਰ ਨਾਲ ਵਾਪਰਿਆ ਕਹਿਰ, ਟਰੱਕ ਨਾਲ ਭਿਆਨਕ ਟੱਕਰ ਵਿਚ ਕਾਰ ਸਵਾਰ ਲਾੜਾ-ਲਾੜੀ, ਲਾੜੇ ਦੇ ਪਿਤਾ, ਭੈਣ ਤੇ ਜੀਜੇ ਦੀ ਮੌ+ਤ


ਵੀਓਪੀ ਬਿਊਰੋ, ਨੈਸ਼ਨਲ-ਹਾਲੇ ਵਿਆਹ ਦੀਆਂ ਰਸਮਾਂ ਵੀ ਪੂਰੀਆਂ ਨਹੀਂ ਹੋਈਆਂ ਸੀ ਕਿ ਲਾੜੇ ਤੇ ਉਸ ਦੇ ਪਰਿਵਾਰ ਨਾਲ ਕਹਿਰ ਵਾਪਰ ਗਿਆ। ਛੱਤੀਸਗੜ੍ਹ ਦੇ ਜੰਜਗੀਰ-ਚੰਪਾ ਜ਼ਿਲ੍ਹੇ ਵਿਚ ਇੱਕ ਕਾਰ ਅਤੇ ਟਰੱਕ ਦੀ ਟੱਕਰ ਵਿੱਚ ਵਿਆਹ ਕਰਵਾ ਕੇ ਪਰਤ ਰਹੇ ਜੋੜੇ ਸਣੇ ਪਰਿਵਾਰ ਦੇ 5 ਜੀਆਂ ਦੀ ਮੌ+ਤ ਹੋ ਗਈ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਮੁਲਮੁਲਾ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਪਾਕਰੀਆ ਝੂਲਨ ਨੇੜੇ ਤੜਕੇ ਵਾਪਰਿਆ ਜਦੋਂ ਪੀੜਤ ਸ਼ਿਵਨਰਾਇਣ ਕਸਬੇ ਵਿੱਚ ਵਿਆਹ ਤੋਂ ਬਾਅਦ ਵਾਪਸ ਆ ਰਹੇ ਸਨ।


ਇਸ ਹਾਦਸੇ ਵਿਚ ਕਾਰ ਸਵਾਰ ਲਾੜਾ-ਲਾੜੀ ਸਮੇਤ 5 ਲੋਕਾਂ ਦੀ ਮੌ+ਤ ਹੋ ਗਈ। ਹਾਦਸੇ ਵਿਚ ਲਾੜੇ ਦੇ ਪਿਤਾ, ਭੈਣ ਤੇ ਜੀਜੇ ਦੀ ਵੀ ਮੌ+ਤ ਹੋ ਗਈ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਪਰਿਵਾਰ ਵਿਆਹ ਕਰ ਕੇ ਵਾਪਸ ਸ਼ਿਵਨਾਰਾਇਣ ਪਰਤ ਰਿਹਾ ਸੀ। ਜਿਸ ਕਾਰ ਵਿਚ ਲਾੜਾ-ਲਾੜੀ ਅਤੇ ਪਰਿਵਾਰ ਦੇ ਲੋਕ ਸਵਾਰ ਸਨ, ਉਸ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ।


ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਅੱਗ ਵੀ ਲੱਗ ਗਈ। ਲਾੜੀ ਸਮੇਤ ਕਾਰ ‘ਚ ਸਵਾਰ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌ+ਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਗੰਭੀਰ ਜ਼ਖ਼ਮੀ ਲਾੜੇ ਨੂੰ ਕੱਢ ਕੇ ਪਾਮਗੜ੍ਹ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ+ਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਲਾੜੇ ਦਾ ਪਿਤਾ ਓਮਪ੍ਰਕਾਸ਼ ਸੋਨੀ, ਜੋ ਕਾਰ ਚਲਾ ਰਿਹਾ ਸੀ, ਮ੍ਰਿਤ+ਕਾਂ ਵਿੱਚ ਸ਼ਾਮਲ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਲਾ+ਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਟਰੱਕ ਡਰਾਈਵਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਆਪਣੀ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।

error: Content is protected !!